ਹਿਸਾਰ
ਹਰਿਆਣਾ ਵਿਚ ਕੋਹਰੇ ਦੇ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਕੁਰੂਕਸ਼ੇਤਰ ਦੇ ਲਾਡਵਾ ਖੇਤਰ ਵਿਚ ਕੋਹਰੇ ਵਿਚਕਾਰ ਇਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ 19 ਸਾਲਾ ਜੂਡੋ ਖਿਡਾਰੀ ਦੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਰੋਹਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੋਵੇਂ ਖਿਡਾਰੀ ਅਕੈਡਮੀ ਤੋਂ ਸਿਖਲਾਈ ਲੈ ਕੇ ਘਰ ਵਾਪਸ ਆ ਰਹੇ ਸਨ। ਕਰਨਾਲ ਜ਼ਿਲ੍ਹੇ ਦੇ ਡਾਕਵਾਲਾ ਦੇ ਨੇੜੇ, ਰਾਤ ਦੇ ਸਮੇਂ ਕੋਹਰੇ ਵਿਚ ਇਕ ਅਣਪਛਾਤੇ ਵਾਹਨ ਨੇ ਬਾਈਕ ਸਵਾਰ ਪਿਤਾ-ਪੁੱਤਰ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ 18 ਸਾਲਾ ਸਾਵਨ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸਦਾ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਕੇ ਨਿੱਜੀ ਹਸਪਤਾਲ ਵਿਚ ਭਰਤੀ ਹੈ।ਜੀਂਦ: ਝਾਂਝ ਕਲਾਂ ਪਿੰਡ ਨੇੜੇ ਜੀਂਦ-ਪਟਿਆਲਾ ਹਾਈਵੇਅ ’ਤੇ ਧੁੰਦ ਦੌਰਾਨ ਗਰਭਵਤੀ ਮਹਿਲਾ ਨੂੰ ਲੈ ਕੇ ਜਾ ਰਹੀ ਇਕ ਤੇਜ਼ ਰਫ਼ਤਾਰ ਐਂਬੂਲੈਂਸ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਗਰਭਵਤੀ ਮਹਿਲਾ ਦੀ ਸੱਸ, ਪਿੰਡ ਖਰਕਬੂਰਾ ਦੀ ਰਹਿਣ ਵਾਲੀ 52 ਸਾਲਾ ਕਮਲੇਸ਼ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਔਰਤ ਜ਼ਖ਼ਮੀ ਹੋ ਗਈ। ਭਿਵਾਨੀ: ਧੁੰਦ ਕਾਰਨ ਜੂਈ ਖੇਤਰ ਵਿੱਚ ਦਿੱਲੀ-ਪਿਲਾਨੀ ਨੈਸ਼ਨਲ ਹਾਈਵੇਅ ’ਤੇ ਇੱਕ ਅਣਪਛਾਤੇ ਵਾਹਨ ਨੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਬਾਲਾਜੀ ਕਾਲਜ ਨੇੜੇ ਚਾਰ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ। ਝੱਜਰ: ਬੇਰੀ-ਝੱਜਰ ਮਾਰਗ ’ਤੇ ਵਜ਼ੀਰਪੁਰ ਪਿੰਡ ਨੇੜੇ ਧੁੰਦ ਕਾਰਨ ਸੜਕ ’ਤੇ ਪਲਟੀ ਹੋਈ ਗੰਨੇ ਦੀ ਟਰਾਲੀ ਨਾਲ ਇੱਕ ਬਾਈਕ ਟਕਰਾ ਗਈ। ਇਸ ਹਾਦਸੇ ਵਿੱਚ 15 ਸਾਲਾ ਵਿਦਿਆਰਥੀ ਦੀਪਾਂਸ਼ੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਮਾਮੇ ਦਾ ਲੜਕਾ ਸੁਮਿਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਨੂੰਹ ਵਿੱਚ ਦਿੱਲੀ-ਮੁੰਬਈ ਐਕਸਪ੍ਰੈਸਵੇਅ (4M5) ’ਤੇ ਤੜਕਸਾਰ ਬਾਲਾਜੀ ਤੋਂ ਦਿੱਲੀ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਅੱਗੇ ਜਾ ਰਹੇ ਇੱਕ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦਿੱਲੀ ਪੁਲਿਸ ਦੇ ਇੱਕ ਸਿਪਾਹੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਪਹਾੜਾਂ ਵਿੱਚ ਹੋ ਰਹੀ ਬਰਫ਼ਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕੜਾਕੇ ਦੀ ਠੰਢ ਦੇ ਵਿਚਕਾਰ ਹਿਸਾਰ ਦੀ ਰਾਤ ਸੂਬੇ ਵਿੱਚ ਸਭ ਤੋਂ ਠੰਢੀ ਰਹੀ, ਜਿੱਥੇ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੀਤ ਲਹਿਰ ਕਾਰਨ ਤਾਪਮਾਨ ਵਿੱਚ ਹੋਰ ਗਿਰਾਵਟ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵੀਰਵਾਰ ਨੂੰ ਸੰਘਣੀ ਧੁੰਦ ਕਾਰਨ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ ਕੁੱਲ ਸੱਤ ਲੋਕਾਂ ਦੀ ਜਾਨ ਚਲੀ ਗਈ।
ਕਾਲ ਬਣਿਆ ਕੇ ਚÇਡਿਆ ਕੋਹਰਾ , ਵਖ ਵਖ ਥਾਵਾਂ ਤੇ ਸੜਕ ਹਾਦਸਿਆਂ ਦੌਰਾਨ ਜੂਡੋ ਖਿਡਾਰੀ ਸਮੇਤ 7 ਦੀ ਮੌਤ
Leave a Comment

