ਪ੍ਰਸਿੱਧ ਗੀਤਕਾਰ ਮੰਗਲ ਹਠੂਰ ਕਨੇਡਾ ਦੋਰੇ ਤੇ 
ਵਿਦੇਸ਼ੀ ਧਰਤੀ ਤੇ ਹੋਏ ਸਨਮਾਨਿਤ
ਜਲੰਧਰ ( major tiems ) ਪੰਜਾਬ ਦੇ ਪ੍ਰਸਿੱਧ ਗੀਤਕਾਰ ਜਿਨਾਂ ਦੇ ਲਿਖੇ ਗੀਤ ਕਈ ਵੱਡ ਵੱਡੇ ਕਲਾਕਾਰਾ ਨੇ ਗਏ ਅਤੇ ਹਿੱਟ ਵੀ ਰਹੇ ਹਨ ਉਹ ਬੀਤੇ ਦਿਨੀ ਕਨੇਡਾ ਦੌਰੇ ਤੇ ਹਨ। ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੇ ਲਿਖੇ ਗੀਤ ਮਨਮੋਹਨ ਵਾਰਿਸ, ਰਣਜਾਤ ਬਾਵਾ ਸਮੇਤ ਹੋਰ ਕਈ ਵੱਡੇ ਵੱਡੇ ਕਲਾਕਾਰਾਂ ਨੇ ਗਾਏ ਜੋ ਕਿ ਆਪਣੇ ਆਪਣੇ ਸਮੇਂ ਵਿਚ ਪ੍ਰਸਿਧ ਹੋਏ ਅਤੇ ਅੱਜ ਵੀ ਜਦੋਂ ਉਨ੍ਹਾਂ ਦੇ ਲਿਖੇ ਗੀਤ ਸੁਣੇ ਜਾਂਦੇ ਹਨ ਤਾਂ ਇਕ ਵੱਖਰਾ ਹੀ ਆਨੰਦ ਆਉਂਦਾ ਹੈ। ਹਾਲ ਹੀ ਵਿਚ ਮੰਗਲ ਹਠੂਰ ਹੋਰਾਂ ਦਾ ਲਿਖਿਆ ਗੀਤ ਮਿੱਟੀਏ ਜੋ ਕਿ ਰਣਜੀਤ ਬਾਵਾ ਨੇ ਗਾਇਆ ਉਹ ਆਪਣੇ ਆਪ ਵਿਚ ਇਕ ਸੱਚ ਬਿਆਨ ਕਰਦਾ ਹੈ। ਜੇਕ ਧਆਰਮਿਕ ਸ਼ਬਦਾਂ ਦੀ ਗੱਲ ਕਰੀਏ ਤਾਂ ਨਹੀ ਭੁਲਣਾ ਦੁਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ , ਸ਼ਬਦ ਜੋ ਕਿ ਮਨਮੋਹਨ ਵਾਰਿਸ ਨਾ ਗਾਇਆ ਉਹ ਸ਼ਬਦ ਸੁਨਣ ਵਾਲੇ ਨੂੰ ਭਾਵਨਾਤਿਮ ਕਰ ਦਿੰਦਾ ਹੈ । ਕਨੇਡਾ ਫੋਰੀ ਤੋਂ ਪਹਿਲਾਂ ਮੇਜਰ ਟਾਈਮ ਟੀਮ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨਾਂ ਦਾ ਅਸਲ ਨਾਮ ਅਮਰਜੀਤ ਸਿੰਘ ਹੈ ਅਤੇ ਸੰਗੀਤ ਜਗਤ ਵਿਚ ਉਨ੍ਹਾਂ ਦਾ ਨਾਮ ਮੰਗਲ ਰਖਿਆ ਗਿਆ ਜਿਸ ਤੋਂ ਬਾਦ ਉਨਾਂ ਨੇ ਆਪਣੇ ਮੰਗਲ ਨਾਮ ਦੇ ਨਾਲ ਆਪਣੇ ਪਿੰਡ ਹਠੂਰ ਦਾ ਨਾਮ ਜੌੜ ਕੇ ਮੰਗਲ ਹਠੂਰ ਬਣ ਗਿਆ। ਉਨਾਂ ਕਿਹਾ ਕਿ ਇਕ ਲੇਖਕ ਆਪਣੇ ਆਸ ਪਾਸ ਦੀਆਂ ਗਤੀਵਿਧੀਆਂ ਆਪ ਬੀਤੀ ਅਤੇ ਘਟਨਾਵਾਂ ਨੂੰ ਆਪਣੀ ਕਲਮ ਰਾਹੀਂ ਗੀਤ ਵਿਚ ਪਿਰੋ ਦਿੰਦਾ ਹੈ। ਉਹ ਗੀਤ ਅਸਲ ਵਿਚ ਉਸ ਲੇਖਕ ਦੀ ਆਪ ਬੀਤੀ ਯਾਂ ਹਾਲਾਤ ਹੁੰਦੇ ਹਨ । ਉਨਾਂ ਗੱਲਬਾਤ ਦਰਾਨ ਕਿਹਾ ਕਿ ਉਹ ਭਾਵੇਂ ਵਿਦੇਸ਼ਾਂ ਵਿਚ ਅਕਸਰ ਹੀ ਫੇਰੀ ਤੇ ਆਉਂਦੇ ਜਾਂਦ ਹਨ ਪਰ ਆਪਣੇ ਸੂਬੇ ਆਪਣੇ ਦੇਸ਼ ਦਾ ਮੌਹ ਕਦੇ ਨਹੀਂ ਛੱਡਿਆ। ਉਨਾਂ ਕਿਹਾ ਕਿ ਹਰ ਵੀ ਕਈ ਗੀਤਕਾਰ ਹਨ ਜੋ ਕਿ ਬਹੁਤ ਵਧਿਆ ਲਿਖਦੇ ਹਨ ਜੋ ਕਿ ਸਦੀਵੀ ਯਾਦ ਵੀ ਰਖਿਆ ਜਾਂਦਾ ਹੈ। ਉਨਾਂ ਨਵੇਂ ਗੀਤਕਾਰਾਂ ਨੂੰ ਪ੍ਰੇਰਿਤ ਕਰਦੇ ਹੋੇ ਕਿਹਾ ਕਿ ਤੋਸ਼ਿਸ਼ ਕਰੋਂ ਕਿ ਜੋ ਵੀ ਲਿਖੋ ਸੋਚ ਕੇ ਸਮਾਂ ਲਗਾ ਕੇ ਆਪਣੇ ਆਸ ਪਾਸ ਅਤੇ ਆਪਣਏ ਨਾਲ ਹੁੰਦੀਆ ਘਟਨਾਵਾਂ ਤੋਂ ਪ੍ਰੇਰਿਤ ਹੋਕ ਕੇ ਲਿਖੋ। ਕਨੇਡਾ ਫੇਰੀ ਦੌਰਾਨ ਮੰਗਲ ਹਠੂਰ ਵਿਦੇਸ਼ੀ ਧਰਤੀ ਤੇ ਆਪਣੇ ਝੰਡੇ ਗੱਡੇ ਬੈਠੀ ਕਈ ਪੰਜਾਬੀ ਸਿਆਸਤਦਾਨਾਂ ਨੂੰ ਮਿਲੇ। ਇਸ ਦੌਰਾਨ ਉਹ ਕੈਲਗਰੀ ਦੇ ਐਮ ਪੀ ਜਸਰਾਜ ਹੱਲਣ, ਐਮ.ਪੀ ਦਲਵਿੰਦਰ ਗਿੱਲ, ਐਮ .ਪੀ ਅਮਨਪ੍ਰੀਤ ਗਿੱਲ ਨੂੰ ਮਿਲਾ ਜਿਨਾਂ ਨੇ ਮੰਗਲ ਹਠੂਰ ਦਾ ਸਨਮਾਨ ਕੀਤਾ। ਇਸ ਮੌਕੇ ਮੰਗਲ ਹਠੂਰ ਨੇ ਵਿਦੇਸ਼ ਵਿਚ ਕੀਤੇ ਘਏ ਉਨ੍ਹਾਂ ਦੇ ਸਨਮਾਨ ਲਈ ਸਭ ਦਾ ਧਨਵਾਦ ਕੀਤਾ
