By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Jalandhar > ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ
Jalandhar

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ

ਅੰਡਰ 14 ਤੇ 17 ਉਮਰ ਵਰਗ ਦੀਆਂ 15 ਟੀਮਾਂ ਲੈਣਗੀਆਂ ਹਿੱਸਾ

Varesh Neelkanth
Last updated: October 25, 2026 11:12 pm
Varesh Neelkanth
55 minutes ago
Share
SHARE

ਅੰਡਰ 14 ਤੇ 17 ਉਮਰ ਵਰਗ ਦੀਆਂ 15 ਟੀਮਾਂ ਲੈਣਗੀਆਂ ਹਿੱਸਾ

ਜਲੰਧਰ, MAJOR TIMES

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਸਮਰਾਏ-ਜੰਡਿਆਲਾ ਵਿਖੇ 12ਵੀਂ ਪੇਂਡੂ ਹਾਕੀ ਲੀਗ-2026 ਦੀ ਸ਼ੁਰੂਆਤ ਕੀਤੀ ਗਈ।

ਸਕੂਲ ਦੇ ਹਾਕੀ ਗਰਾਊਂਡ ਵਿੱਚ ਲੀਗ ਦੀ ਸ਼ੁਰੂਆਤ ਕਰਵਾਉਣ ਤੋਂ ਪਹਿਲਾਂ ਸੰਤ ਸੀਚੇਵਾਲ ਖੇਡ ਮਸ਼ਾਲ ਨੂੰ ਖਿਡਾਰੀਆਂ ਵਿੱਚ ਲੈ ਕੇ ਗਏ ਅਤੇ ਝੰਡਾ ਚੜਾਉਣ ਉਪਰੰਤ ਖਿਡਾਰੀਆਂ ਨੇ ਅਨੁਸ਼ਾਸਨ ਵਿੱਚ ਰਹਿ ਕੇ ਇਨ੍ਹਾਂ ਲੀਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਸਹੁੰ ਚੁੱਕੀ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਪਿੰਡਾਂ ਦੇ ਖੇਡ ਮੈਦਾਨ ਭਾਗਾਂ ਵਾਲੇ ਹਨ, ਜਿੱਥੇ ਖਿਡਾਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿਚਲੀਆਂ ਰੌਣਕਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਸੰਤ ਸੀਚੇਵਾਲ ਨੇ ਕਿਹਾ ਕਿ ਖੇਡ ਮੈਦਾਨ ਵਿੱਚ ਖਿਡਾਰੀਆਂ ਦੇ ਆਉਣ ਨਾਲ ਜਿੱਥੇ ਉਹ ਸਰੀਰਕ ਪੱਖ ਤੋਂ ਮਜ਼ਬੂਤ ਹੁੰਦੇ ਹਨ ਉੱਥੇ ਉਨ੍ਹਾਂ ਦੇ ਮਾਪੇ ਵੀ ਚਿੰਤਾ ਮੁਕਤ ਹੋ ਜਾਂਦੇ ਹਨ। ਉਨ੍ਹਾਂ ਸੇਵਾ ਮੁਕਤ ਡੀ.ਪੀ. ਹਰਮੇਸ਼ ਲਾਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੌਕਰੀ ਦੌਰਾਨ ਜਿੱਥੇ ਵਿਦਿਆਰਥੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਉਥੇ ਹੁਣ ਸੇਵਾ ਮੁਕਤੀ ਤੋਂ ਬਾਅਦ ਪਿੰਡ-ਪਿੰਡ ਵਿੱਚ ਜਾ ਕੇ ਛੋਟੇ ਬੱਚਿਆਂ ਨੂੰ ਖੇਡ ਮੈਦਾਨ ਵਿੱਚ ਲਿਆਉਣ ਲਈ ਪ੍ਰੇਰਦੇ ਹਨ।

ਕੈਪਟਲ ਸਮਾਲ ਫਾਇਨਾਂਸ ਬੈਂਕ ਅਤੇ ਰੂਰਲ ਹਾਕੀ ਡਿਵਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੇਂਡੂ ਹਾਕੀ ਲੀਗ ਮੁਕਾਬਲਿਆਂ ਵਿੱਚ 9 ਪਿੰਡਾਂ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਪਿੰਡਾਂ ਵਿੱਚ ਸਮਰਾਏ-ਜਡਿਆਲਾ, ਸੀਚੇਵਾਲ, ਸਰੀਹ, ਚਾਨੀਆਂ, ਮੇੜੀ, ਜਡਿਆਲੀ, ਲਸਾੜਾ ਤੇ ਔੜ ਸ਼ਾਮਲ ਸਨ। ਇਹ ਮੁਕਾਬਲੇ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਹੋਣਗੇ। ਇਸ ਮੌਕੇ ਸੰਤ ਸੀਚੇਵਾਲ ਨੇ ਆਏ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।

Jalandhar Bus Fire: पंजाब रोडवेज की बस में अचानक लगी भीषण आग
LPU यूनिवर्सिटी में रेप की अफवाह के बाद छात्रों का भारी विरोध-प्रदर्शन
SGPC सदस्य चावला रेप केस में प्रधान धामी की चुप्पी पर भड़का सिख संगठन
Jalandhar News: पूर्व मंत्री भगत चुन्नी लाल की रस्म किरया में जुटे राजनीतिक दिग्गज, मनीष सिसोदिया और डॉ. गुरप्रीत कौर भी पहुंचे
Jalandhar News: गीता कॉलोनी से 3 दिनों से लापता 14 वर्षीय मासूम; पार्क में खेलने गया था अर्जुन
Share This Article
Facebook Whatsapp Whatsapp Telegram Email Print
Previous Article ਜਲੰਧਰ ’ਚ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਬਣਾਏ ਗਏ ਯਕੀਨੀ
Next Article ਰਾਹੁਲ ਗਾਂਧੀ 4 ਨਵੰਬਰ ਨੂੰ ਸੰਗਰੂਰ ਪਹੁੰਚਣਗੇ, ਪੰਜਾਬ ਕਾਂਗਰਸ ਨੇ ਮਿਸ਼ਨ 2027 ਲਈ ਖਿੱਚੀ ਤਿਆਰੀ
Leave a Comment

Leave a Reply Cancel reply

Your email address will not be published. Required fields are marked *

ਭਾਜਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਨਵੀਂ ਟੀਮ ਦੀ ਮੀਟਿੰਗ ਆਯੋਜਿਤ
Jalandhar
ਜਲੰਧਰ ਭਾਜਪਾ ਦੀ ਨਵੀਂ ਜ਼ਿਲ੍ਹਾ ਟੀਮ ਦਾ ਐਲਾਨ,
Jalandhar
ਰਾਹੁਲ ਗਾਂਧੀ 4 ਨਵੰਬਰ ਨੂੰ ਸੰਗਰੂਰ ਪਹੁੰਚਣਗੇ, ਪੰਜਾਬ ਕਾਂਗਰਸ ਨੇ ਮਿਸ਼ਨ 2027 ਲਈ ਖਿੱਚੀ ਤਿਆਰੀ
Jalandhar
ਜਲੰਧਰ ’ਚ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਬਣਾਏ ਗਏ ਯਕੀਨੀ
Jalandhar Punjab
ਏਸ਼ੀਅਨ ਹਾਕੀ ਟੀਮਾਂ ਦਾ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਜਲੰਧਰ ’ਚ ਨਿੱਘਾ ਸਵਾਗਤ
Jalandhar Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?