ਖਰੜ : 
ਐਸਡੀਐਮ ਖਰੜ ਸਥਿਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਜਦੋਂ ਸਵੇਰੇ 9:30 ਵਜੇ ਦੇ ਦਫਤਰ ਦੇ ਅਧਿਕਾਰੀਆਂ ਨੂੰ ਮੇਲ ਰਾਹੀਂ ਸੰਦੇਸ਼ ਮਿਲਿਆ ਕਿ ਐਸਡੀਐਮ ਖਰੜ ਸਮੇਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਸ ਉਪਰੰਤ ਸ਼ਹਿਰ ਦਾ ਪ੍ਰਸ਼ਾਸਨ ਫੌਰੀ ਹਰਕਤ ‘ਚ ਆਇਆ ਅਤੇ ਐਸਡੀਐਮ ਖਰੜ ਦਫਤਰ ਅਤੇ ਆਸ-ਪਾਸ ਦੀਆਂ ਥਾਵਾਂ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ ਅਤੇ ਡੋਗਸ ਸਕਾਟ ਦੀ ਮਦਦ ਨਾਲ ਛਾਣਬੀਣ ਕੀਤੀ ਗਈ ਪ੍ਰੰਤੂ ਕੋਈ ਵੀ ਅਜਿਹੀ ਸ਼ੱਕੀ ਵਸਤੂ ਅਜੇ ਤਕ ਪ੍ਰਾਪਤ ਨਹੀਂ ਹੋਈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ ਤੇ ਸ਼ਾਂਤੀ ਬਣਾਈ ਰੱਖੀ ਜਾਵੇ।ਜਾਣਕਾਰੀ ਮੁਤਾਬਿਕ ਮੇਲ ‘ਚ ਮਧੁਰੇ ਦਰਗਾਹ ਨਾਲ ਜੁੜੇ ਵਿਰੋਧ ਪ੍ਰਦਰਸ਼ਨ ਨੂੰ ਧਮਕੀ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਧਮਕੀ ਭਰੀ ਮੇਲ ‘ਚ ਤਮਿਲਨਾਡੂ ਦੇ ਮਧੁਰੇ ਦਰਗਾਹ ਦੇ ਨਾਲ ਜੁੜਿਆ ਵਿਰੋਧ ਹੈ ਤੇ ਮੇਲ ਭੇਜਣ ਵਾਲੇ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਪ੍ਰਦਰਸ਼ਨਾ ਕਾਰਨ ਡੀਐਮ ਕੇ ਪਾਰਟੀ ਦਾ ਧਿਆਨ ਸਥਾਨਕ ਮੁੱਦਿਆਂ ਤੋਂ ਹਟ ਕੇ ਹੋਰਨਾਂ ਸੂਬਿਆਂ ਵੱਲ ਚਲਿਆ ਗਿਆ ਹੈ। ਇਸ ਰਾਜਨੀਤਕ ਤੇ ਧਾਰਮਿਕ ਅਸੰਤੋਸ਼ ਦੇ ਚਲਦਿਆਂ ਸਰਕਾਰੀ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਣ ਦੀ ਗੱਲ ਆਖੀ ਗਈ ਹੈ। ਈਮੇਲ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਡਰ ਦਾ ਮਾਹੌਲ ਪੈਦਾ ਕਰ ਕੇ ਅਤੇ ਪ੍ਰਸ਼ਾਸਨ ਨੂੰ ਉੱਪਰ ਦਬਾਅ ਬਣਾਉਣਾ ਹੈ।

