ਬਰਨਾਲਾ: 
ਧਨੌਲਾ ਸ਼ਹਿਰ ’ਚ ਬੀਤੀ ਰਾਤ ਲਗਭਗ ਦਸ ਵਜੇ ਦੇ ਕਰੀਬ ਇੱਕ ਸਥਾਨਕ ਵਪਾਰੀ ਕਿਸਾਨ ਹਰਜਿੰਦਰ ਸਿੰਘ (ਪੁੱਤਰ ਗੁਰਮੇਲ ਸਿੰਘ, ਉਮਰ ਕਰੀਬ 45 ਸਾਲ) ਦੀ ਕੁਝ ਅਣਪਛਾਤੇ ਲੋਕਾਂ ਵੱਲੋਂ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਦੀ ਲਾਸ਼ ਧਨੌਲਾ ’ਚੋਂ ਲੰਘਦੇ ਰਾਸ਼ਟਰੀ ਹਾਈਵੇ ਦੇ ਕਿਨਾਰੇ ਖੂਨ ਨਾਲ ਲਥਪਥ ਹਾਲਤ ’ਚ ਮਿਲੀ। ਲਾਸ਼ ਦੇਖ ਕੇ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਹੌਲ ਫੈਲ ਗਿਆ। ਸੂਚਨਾ ਮਿਲਣ ਉੱਪਰੋਂ ਧਨੌਲਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ। ਸ਼ੱਕ ਦੇ ਅਧਾਰ ਤੇ ਇਹ ਮਾਮਲਾ ਹੱਤਿਆ ਦਾ ਹੀ ਲੱਗਦਾ ਹੈ,ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੇ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਹੀ ਅਸਲੀ ਕਾਰਨ ਦਾ ਖੁਲਾਸਾ ਹੋਵੇਗਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਤੇ ਰੋਸ ਦਾ ਮਾਹੌਲ ਬਣਿਆ ।

