By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: 5100 ਨਵਜੰਮੀਆਂ ਧੀਆਂ ਦੀ ਲੋਹੜੀ: ਬੇਟੀ ਬਚਾਓ–ਬੇਟੀ ਪੜ੍ਹਾਓ ਦਾ ਮਜ਼ਬੂਤ ਸੰਦੇਸ਼ – ਡਾ. ਬਲਜੀਤ ਕੌਰ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - 5100 ਨਵਜੰਮੀਆਂ ਧੀਆਂ ਦੀ ਲੋਹੜੀ: ਬੇਟੀ ਬਚਾਓ–ਬੇਟੀ ਪੜ੍ਹਾਓ ਦਾ ਮਜ਼ਬੂਤ ਸੰਦੇਸ਼ – ਡਾ. ਬਲਜੀਤ ਕੌਰ

PunjabJalandhar

5100 ਨਵਜੰਮੀਆਂ ਧੀਆਂ ਦੀ ਲੋਹੜੀ: ਬੇਟੀ ਬਚਾਓ–ਬੇਟੀ ਪੜ੍ਹਾਓ ਦਾ ਮਜ਼ਬੂਤ ਸੰਦੇਸ਼ – ਡਾ. ਬਲਜੀਤ ਕੌਰ

Major Times Editor
Last updated: January 11, 2026 5:12 pm
Major Times Editor Published January 11, 2026
Share
SHARE

ਧੀ ਦਾ ਜਨਮ ਹੁਣ ਤਿਉਹਾਰ ਹੈ—ਇਹੀ ਸਮਾਜਿਕ ਬਦਲਾਅ ਦੀ ਅਸਲ ਨਿਸ਼ਾਨੀ: ਡਾ. ਬਲਜੀਤ ਕੌਰ

ਜਲੰਧਰ,

ਬੇਟੀ ਬਚਾਓ–ਬੇਟੀ ਪੜ੍ਹਾਓ ਦੇ ਉਦੇਸ਼ ਨੂੰ ਹੋਰ ਮਜ਼ਬੂਤ ਕਰਦੇ ਹੋਏ ਪਿੰਡ ਘੁੜਕਾ ਦੇ ਜੋਹਲ ਫਾਰਮ ਵਿਖੇ 5100 ਨਵਜੰਮੀਆਂ ਧੀਆਂ ਦੇ ਸਨਮਾਨ ਵਿੱਚ ਲੋਹੜੀ ਦਾ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਅਤੇ ਪੰਜਾਬ ਐਗਰੀ ਫੂਡ ਕਾਰਪੋਰੇਸ਼ਨ ਲਿਮਿਟੇਡ ਦੇ ਚੇਅਰਮੈਨ ਮੰਗਲ ਸਿੰਘ ਬੱਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਧੀ ਬਚਾਓ–ਬੇਟੀ ਪੜ੍ਹਾਓ ਦੇ ਸੰਦੇਸ਼ ਨੂੰ ਸਮਾਜ ਤੱਕ ਹੋਰ ਮਜ਼ਬੂਤੀ ਨਾਲ ਪਹੁੰਚਾਇਆ।ਇਸ ਮੌਕੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ 5100 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਉਣਾ ਸਮਾਜ ਵਿੱਚ ਧੀ ਪ੍ਰਤੀ ਬਦਲ ਰਹੀ ਸਕਾਰਾਤਮਕ ਸੋਚ ਦਾ ਸਪੱਸ਼ਟ ਪ੍ਰਤੀਕ ਹੈ। ਉਨ੍ਹਾਂ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।ਕੈਬਨਿਟ ਮੰਤਰੀ ਨੇ ਕਿਹਾ ਕਿ ਧੀ ਦੇ ਜਨਮ ਨੂੰ ਤਿਉਹਾਰ ਵਜੋਂ ਮਨਾਉਣਾ ਬਦਲ ਰਹੀ ਸਮਾਜਿਕ ਸੋਚ ਦੀ ਅਸਲ ਨਿਸ਼ਾਨੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੱਚੀਆਂ ਦੀ ਸੁਰੱਖਿਆ, ਸਿੱਖਿਆ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਕਈ ਲੋਕ-ਹਿੱਤੈਸ਼ੀ ਯੋਜਨਾਵਾਂ ਲਾਗੂ ਕਰ ਰਹੀ ਹੈ, ਤਾਂ ਜੋ ਹਰ ਧੀ ਨੂੰ ਇੱਜ਼ਤ, ਬਰਾਬਰੀ ਅਤੇ ਅੱਗੇ ਵਧਣ ਦੇ ਸਮਾਨ ਮੌਕੇ ਮਿਲ ਸਕਣ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਉਪਰਾਲਿਆਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਅਤੇ ਪਿੰਡ ਪੱਧਰ ’ਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਹੀ ਧੀ ਬਚਾਓ ਅਭਿਆਨ ਨੂੰ ਕਾਮਯਾਬ ਬਣਾ ਸਕਦੀ ਹੈ। ਇਸ ਤਰ੍ਹਾਂ ਦੇ ਸਮੂਹਿਕ ਸਮਾਗਮ ਨਵੀਂ ਪੀੜ੍ਹੀ ਵਿੱਚ ਸਮਾਨਤਾ, ਸਨਮਾਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਉਪਰਾਲੇ ਲਈ ਜੋਹਲ ਫਾਰਮ ਸੇਵਾ ਸੁਸਾਇਟੀ ਅਤੇ ਸਮਾਗਮ ਨਾਲ ਜੁੜੇ ਹੋਰ ਸਹਿਯੋਗੀਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਉਪਰਾਲੇ ਧੀ ਪ੍ਰਤੀ ਸਕਾਰਾਤਮਕ ਮਾਹੌਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਬੱਸ ਸਟੈਂਡ ਵਿਖੇ ਕਾਸੋ ਓਪਰੇਸ਼ਨ ਚਲਾਇਆ ਗਿਆ

ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮ ਦੇ ਨਾਂ ਸੰਦੇਸ਼

ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਦੁਕਾਨਾਂ ਦੇ ਲਾਇਸੈਂਸ ਲਈ 27 ਸਤੰਬਰ ਤੱਕ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ : ਪੁਲਿਸ ਕਮਿਸ਼ਨਰ

ਸਰਪੰਚ ਜਰਮਲ ਸਿੰਘ ਦੇ ਕਤਲ ਦੇ ਸਬੰਧ ਵਿਚ ਪੁਲਿਸ ਨੇ ਕੀਤੇ ਛੱਤੀਸਗੜ੍ਹ ਰਾਏਪੁਰ ਤੋਂ ਦੋ ਸ਼ੂਟਰ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਰੰਗੇ ਹੱਥੀਂ ਗ੍ਰਿਫਤਾਰ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?