ਅਮਰੀਕਾ
ਅਮਰੀਕਾ ਦੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਦੌਰਾਨ ਇਕ ਹੋਰ ਕਦਮ ਉਠਾਉਂਦਿਆਂ ਲਗਭਗ 100 ਇਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿਤਾ ਹੈ। ਇਕ ਰਿਪੋਰਟ ਅਨੁਸਾਰ ਇਹ ਫ਼ੈਸਲਾ ਦੋਵਾਂ ਦੇਸ਼ਾਂ ਵਿਚਕਾਰ ਲੰਬੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ। ਜਾਣਕਾਰੀ ਅਨੁਸਾਰ ਲੁਈਸਿਆਨਾ ਤੋਂ ਇਕ ਸਪੈਸ਼ਲ ਫ਼ਲਾਈਟ ਰਾਹੀਂ ਉਨ੍ਹਾਂ ਨੂੰ ਕਤਰ ਰਾਹੀਂ ਇਰਾਨ ਪਹੁੰਚਾਇਆ ਗਿਆ। ਇਹ ਕਦਮ ਜੂਨ ਵਿਚ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕਾ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਸੀ ਸਹਿਯੋਗ ਦਾ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਕੱੁਝ ਨੇ ਹਿਰਾਸਤ ਕੇਂਦਰਾਂ ਵਿਚ ਲੰਬੇ ਸਮੇਂ ਬਿਤਾਉਣ ਤੋਂ ਬਾਅਦ ਖੁਦ ਵਾਪਸ ਜਾਣੀ ਮਨਜ਼ੂਰੀ ਦਿਤੀ, ਜਦੋਂਕਿ ਕਈਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਨੇ ਲਗਾਤਾਰ ਇਰਾਨੀ ਸ਼ਰਨਾਰਥੀਆਂ ਨੂੰ ਠਿਕਾਣਾ ਦਿਤਾ ਹੈ, ਕਿਉਂਕਿ ਈਰਾਨ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਹਨ। ਹਾਲਾਂਕਿ ਹਾਲ ਹੀ ਸਾਲਾਂ ਵਿਚ ਬਹੁਤ ਸਾਰੇ ਈਰਾਨੀ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਦੇ ਫੜੇ ਗਏ ਹਨ।