By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਅੱਜ ਮਨਾਇਆ ਜਾਵੇਗਾ ਰਾਮਲਲਾ ਦਾ ਜਨਮ ਉਤਸਵ , ਦੁਪਹਿਰ 12 ਵਜੇ ਤੋਂ ਪੰਜ ਮਿੰਟ ਤੱਕ ਹੋਵੇਗਾ ਰਾਮਲਲਾ ਦਾ ਸੂਰਜ ਤਿਲਕ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਅੱਜ ਮਨਾਇਆ ਜਾਵੇਗਾ ਰਾਮਲਲਾ ਦਾ ਜਨਮ ਉਤਸਵ , ਦੁਪਹਿਰ 12 ਵਜੇ ਤੋਂ ਪੰਜ ਮਿੰਟ ਤੱਕ ਹੋਵੇਗਾ ਰਾਮਲਲਾ ਦਾ ਸੂਰਜ ਤਿਲਕ

India

ਅੱਜ ਮਨਾਇਆ ਜਾਵੇਗਾ ਰਾਮਲਲਾ ਦਾ ਜਨਮ ਉਤਸਵ , ਦੁਪਹਿਰ 12 ਵਜੇ ਤੋਂ ਪੰਜ ਮਿੰਟ ਤੱਕ ਹੋਵੇਗਾ ਰਾਮਲਲਾ ਦਾ ਸੂਰਜ ਤਿਲਕ

Major Times Editor
Last updated: March 27, 2026 4:53 am
Major Times Editor Published March 27, 2026
Share
SHARE

ਅਯੁੱਧਿਆ :

ਨਵਯ, ਭਵਯ ਤੇ ਦਿਵਯ ਰਾਮ ਮੰਦਰ ਰਾਮਲਲਾ ਦਾ ਤੀਜਾ ਜਨਮ ਉਤਸਵ ਮਨਾਉਣ ਲਈ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਹੈ। ਇਸ ਉਤਸਵ ਦਾ ਹਿੱਸਾ ਬਣਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੂਰਵਲੀ ਸ਼ਾਮ ਤੱਕ ਲਗਪਗ ਦੋ ਲੱਖ ਪੰਜ ਹਜ਼ਾਰ ਸ਼ਰਧਾਲੂ ਅਯੁੱਧਿਆ ਪੁੱਜ ਚੁੱਕੇ ਹਨ। ਸ਼ਰਧਾਲੂਆਂ ਦੀ ਭਾਰੀ ਗਿਣਤੀ ਦੇ ਮੱਦੇਨਜ਼ਰ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਦਰਸ਼ਨ ਕਰਨ ਦੇ ਸਮੇਂ ਵਿਚ ਲਗਪਗ ਤਿੰਨ ਘੰਟਿਆਂ ਦਾ ਵਾਧਾ ਕੀਤਾ ਹੈ। ਸ਼ਰਧਾਲੂਆਂ ਨੂੰ ਸਵੇਰੇ 5 ਵਜੇ ਤੋਂ ਹੀ ਦਾਖ਼ਲਾ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਰਾਤ 11 ਵਜੇ ਤੱਕ ਮੰਦਰ ਦੇ ਕਿਵਾੜ ਖੁੱਲ੍ਹੇ ਰਹਿਣਗੇ। ਦੁਪਹਿਰ 12 ਵਜੇ ਸੂਰਜ ਦੀ ਰਸ਼ਮੀਆਂ ਪੰਜ ਮਿੰਟਾਂ ਤੱਕ ਰਾਮਲਲਾ ਦੇ ਲਲਾਟ ਦਾ ਅਭਿਸ਼ੇਕ ਕਰਨਗੀਆਂ। ਰਾਮ ਮੰਦਰ ਵਿਚ ਜਨਮ ਉਤਸਵ ਚੇਤਰ ਸ਼ੁਕਲ ਨੌਮੀ ਤਿਥੀ ਨੂੰ ਸ਼ੁੱਕਰਵਾਰ ਸਵੇਰੇ 9 ਵਜੇ ਰਾਮਲਲਾ ਦੇ ਪੰਚਾਮ੍ਰਿਤ ਨਾਲ ਮਹਾ ਅਭਿਸ਼ੇਕ ਨਾਲ ਸ਼ੁਰੂ ਹੋਵੇਗਾ ਜੋ ਲਗਪਗ 11 ਵਜੇ ਤੱਕ ਚੱਲੇਗਾ। ਸਵੇਰੇ ਮੰਗਲਾ ਅਤੇ ਸ਼ਰਿੰਗਾਰ ਆਰਤੀ ਤੋਂ ਬਾਅਦ ਜਨਮ ਉਤਸਵ ਦੇ ਸਮਾਗਮ ਸ਼ੁਰੂ ਹੋਣਗੇ ਅਤੇ ਪੀਲਾ ਵਸਤਰ ਧਾਰਨ ਕਰਾ ਕੇ ਰਾਮਲਲਾ ਦਾ ਸ਼੍ਰਿੰਗਾਰ ਕੀਤਾ ਜਾਵੇਗਾ। ਟਰੱਸਟੀ ਡਾ. ਅਨਿਲ ਕੁਮਾਰ ਮਿਸਰ ਮੁਤਾਬਕ ਸਵੇਰੇ 10.30 ਵਜੇ ਤੋਂ ਦੁਪਹਿਰ 12 ਵਜੇ ਤੱਕ ਗਰਭ ਗ੍ਰਹਿ ’ਤੇ ਆਵਰਨ ਰਹੇਗਾ। ਸਵੇਰੇ 11:45 ਵਜੇ ਆਵਰਨ ਦੌਰਾਨ ਛੱਪਣ ਭੋਗ ਲੱਗੇਗਾ, ਉਸ ਤੋਂ ਬਾਅਦ ਦੁਪਹਿਰ 12 ਵਜੇ ਰਾਮਲਲਾ ਦਾ ਜਨਮ ਹੋਵੇਗਾ, ਫਿਰ ਪੂਜਾ-ਅਰਚਨਾ ਅਤੇ ਆਰਤੀ ਹੋਵੇਗੀ ਅਤੇ ਸੂਰਜ ਦੇਵ ਰਾਮਲਲਾ ਦੇ ਲਲਾਟ ’ਤੇ ਤਿਲਕ ਕਰਨਗੇ। ਜਨਮ ਉਤਸਵ ਦੇ ਸਾਰੇ ਸਮਾਗਮ ਦਾ ਟੈਲੀਵਿਜ਼ਨ ਸਣੇ ਵੱਖ-ਵੱਖ ਮਾਧਿਅਮਾਂ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਜਨਮ ਉਤਸਵ ਨਾਲ ਜੁੜੀਆਂ ਸਮੂਹ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਰੂਟ ਡਾਇਵਰਜ਼ਨ ਲਾਗੂ ਕਰ ਕੇ ਚਾਰ ਪਹੀਆ ਵਾਹਨਾਂ ਦਾ ਦਾਖ਼ਲਾ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਦੂਰ-ਦੂਰ ਦੇ ਖੇਤਰਾਂ ਤੋਂ ਆਉਣ ਵਾਲੇ ਰਾਮ ਭਗਤਾਂ ਨੂੰ ਧੁੱਪ ਤੇ ਗਰਮੀ ਤੋਂ ਬਚਾਉਣ ਲਈ ਪੂਰੇ ਰਾਮਜਨਮਭੂਮੀ ਕੰਪਲੈਕਸ ਤੇ ਦਰਸ਼ਨ ਮਾਰਗ ’ਤੇ ਕਾਲੀਨ ਵਿਛਾਈ ਗਈ ਹੈ। ਨਾਲ ਹੀ ਰਾਮਪੱਥ, ਭਗਤੀਪੱਥ ਅਤੇ ਧਰਮਪੱਥ ’ਤੇ ਵੀ ਮੈਟਿੰਗ ਕਰਾਈ ਗਈ ਹੈ। ਮੁੱਖ ਪ੍ਰਵੇਸ਼ ਦੁਆਰ ਦੇ ਸਾਹਮਣੇ ਅਤੇ ਪੂਰੇ ਅੰਗਦ ਟੀਲਾ ਕੰਪਲੈਕਸ ਵਿਚ ਸ਼ਰਧਾਲੂਆਂ ਲਈ ਵੱਡੇ ਪੰਡਾਲ ਬਣਵਾਏ ਗਏ ਹਨ।

ਏਸ਼ੀਆ ਦੇ ਪਹਿਲੇ ਵਿਅਕਤੀ ਬਣੇ ਅਨੰਤ ਅੰਬਾਨੀ ਨੂੰ ਮਿਲਿਆ ‘ਗਲੋਬਲ ਹਿਊਮੈਨੀਟੇਰੀਅਨ ਐਵਾਰਡ’, ਜੰਗਲੀ ਜੀਵ ਸੰਭਾਲ ਲਈ ਹੋਇਆ ਸਨਮਾਨ

ਤਾਈਵਾਨ ਤੋਂ ਬਾਅਦ, ਤੂਫਾਨ Ragasaਨੇ ਚੀਨ ‘ਚ ਮਚਾਈ ਤਬਾਹੀ,

ਪੰਜਾਬ-ਦਿੱਲੀ-ਰਾਜਸਥਾਨ ‘ਚ ਸੀਤ ਲਹਿਰ, ਉੱਤਰਾਖੰਡ-ਹਿਮਾਚਲ ‘ਚ ਬਰਫ਼ਬਾਰੀ

ਡਿਪਟੀ CM ਦੀ ਕਾਰ ‘ਤੇ ਪੱਥਰਬਾਜ਼ੀ, ਪਿੰਡ ਦੀ ਗਲੀ ‘ਚ ਘੇਰ ਕੇ ਸੁੱਟੀਆਂ ਚੱਪਲਾਂ ਤੇ ਕੀਤੀ ਨਾਅਰੇਬਾਜ਼ੀ

ਸੋਨੀਆ ਤੇ ਰਾਹੁਲ ਗਾਂਧੀ ਦੀਆਂ ਵਧੀਆਂ ਮੁਸ਼ਕਲਾਂ, ਨੈਸ਼ਨਲ ਹੈਰਾਲਡ ਮਾਮਲੇ ‘ਚ ਨਵੀਂ ਐਫਆਈਆਰ ਦਰਜ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਪੰਜਾਬ ਸਰਕਾਰ ਨੇ 4 ਸਾਲਾਂ ’ਚ ਇਤਿਹਾਸਕ ਫੈਸਲੇ ਲੈ ਕੇ ਹਰ ਖੇਤਰ ’ਚ ਕੀਤੇ ਕ੍ਰਾਂਤੀਕਾਰੀ ਬਦਲਾਅ : ਪਵਨ ਕੁਮਾਰ ਟੀਨੂੰ

Major Times Editor Major Times Editor March 27, 2026
– ਪੰਜਾਬ ਸਰਕਾਰ ਸੂਬਾ ਵਾਸੀਆਂ ਦੀਆਂ ਉਮੀਦਾਂ ’ਤੇ ਖਰੀ ਉੱਤਰੀ : ਮੋਹਿੰਦਰ ਭਗਤ
ਪੱਛਮੀ ਏਸ਼ੀਆ ਸੰਕਟ ਨਾਲ ਨਿਪਟੇਗੀ ਟੀਮ ਇੰਡੀਆ, ਅੱਜ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ PM; ਸੂਬਿਆਂ ਦੀਆਂ ਤਿਆਰੀਆਂ ’ਤੇ ਹੋਵੇਗੀ ਚਰਚਾ
ਅੱਜ ਮਨਾਇਆ ਜਾਵੇਗਾ ਰਾਮਲਲਾ ਦਾ ਜਨਮ ਉਤਸਵ , ਦੁਪਹਿਰ 12 ਵਜੇ ਤੋਂ ਪੰਜ ਮਿੰਟ ਤੱਕ ਹੋਵੇਗਾ ਰਾਮਲਲਾ ਦਾ ਸੂਰਜ ਤਿਲਕ
ਅੰਤਰ-ਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ, 10 ਪਿਸਤੌਲ ਬਰਾਮਦ
ਲੱਕੀ ਓਬਰਾਏ ਕਤਲ ਕੇਸ: ਡੀਜੀਪੀ ਗੌਰਵ ਯਾਦਵ ਨੇ ਵਾਰਦਾਤ ਵਾਲੀ ਥਾਂ ਦਾ ਲਿਆ ਜਾਇਜ਼ਾ; ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦਾ ਦਿੱਤਾ ਭਰੋਸਾ
ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?