ਬਹਿਰਾਮਪੁਰ :
ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ-8 ਬੇਲਾ ਤੋਂ ਉਮੀਦਵਾਰ ਸੁਲੱਖਣ ਸਿੰਘ ਬੈਂਸ ਖੋਖਰ ਤੇ ਬਲਾਕ ਸੰਮਤੀ ਜ਼ੋਨ ਨੰਬਰ-7 ਰਸੀਦਪੁਰ ਤੋਂ ਉਮੀਦਵਾਰ ਮੋਹਣ ਲਾਲ ਹਰਦੇਵ ਸਿੰਘ ਮੋਹਣ ਮਾਜਰਾ, ਨੰਬਰਦਾਰ ਦੀਪਾ ਮੱਕੋਵਾਲ ਸਮੇਤ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਨੂੰ ਜਿਤਾਓ ਤੇ 2027 ’ਚ ਕਾਂਗਰਸ ਨੂੰ ਲਿਆਓ ਦੇ ਉਦੇਸ਼ ਹੇਠ ਸਥਾਨਕ ਵਾਸੀਆਂ ਨੂੰ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਰਜਿੰਦਰ ਸਿੰਘ, ਅਮਨਦੀਪ ਸਿੰਘ ਧੁਮੇਵਾਲ ਸਮੇਤ ਹਰਪਾਲ ਸਿੰਘ ਮਾਲੇਵਾਲ, ਲਖਵਿੰਦਰ ਸਿੰਘ ਭੂਰਾ ਬੇਲਾ,ਰਜਿੰਦਰ ਸਿੰਘ ਰਸੀਦਪੁਰ, ਮਨਮੋਹਨ ਸਿੰਘ ਨੰਬਰਦਾਰ ਬਹਿਰਾਮਪੁਰ ਬੇਟ, ਰਾਮਜੀ ਦਾਸ ,ਸੁਰਜੀਤ ਸਿੰਘ ਫਰੀਦ (ਸਾਰੇ ਸਾਬਕਾ ਸਰਪੰਚ), ਮਨਪ੍ਰੀਤ ਸਿੰਘ, ਸੋਹਣ ਲਾਲ, ਦਿਲਬਰ ਸਿੰਘ ਖੋਖਰ, ਪਰਮਜੀਤ ਸਿੰਘ ਮੱਕੋਵਾਲ ਆਦਿ ਕਾਂਗਰਸੀ ਆਗੂ ਹਾਜ਼ਰ ਸਨ।

