By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਦਿੱਲੀ ਧਮਾਕਿਆਂ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ, ਸੁਰੱਖਿਆ ਏਜੰਸੀਆਂ ਨੇ ਵਧਾਈ ਚੌਕਸੀ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਦਿੱਲੀ ਧਮਾਕਿਆਂ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ, ਸੁਰੱਖਿਆ ਏਜੰਸੀਆਂ ਨੇ ਵਧਾਈ ਚੌਕਸੀ

Punjab

ਦਿੱਲੀ ਧਮਾਕਿਆਂ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ, ਸੁਰੱਖਿਆ ਏਜੰਸੀਆਂ ਨੇ ਵਧਾਈ ਚੌਕਸੀ

Major Times Editor
Last updated: November 11, 2025 3:15 am
Major Times Editor Published November 11, 2025
Share
SHARE

ਚੰਡੀਗੜ੍ਹ :

ਦਿੱਲੀ ਵਿਚ ਧਮਾਕੇ ਦੀ ਘਟਨਾ ਪਿੱਛੋਂ ਪੰਜਾਬ ਵਿਚ ਸੁਰੱਖਿਆ ਏਜੰਸੀਆਂ ਨੇ ਸੂਬੇ ਵਿਚ ਚੌਕਸੀ ਵਧਾ ਦਿੱਤੀ ਹੈ। ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਜਿਹੇ ਸਰਹੱਦੀ ਜ਼ਿਲਿ੍ਹਆਂ ਵਿਚ ਸਾਰੇ ਮੁੱਖ ਪ੍ਰਵੇਸ਼ ਤੇ ਨਿਕਾਸ ਮਾਰਗਾਂ ਤੇ ਚੌਕ ਚੁਰਾਹਿਆਂ ’ਤੇ ਵਾਹਨਾਂ ਤੇ ਯਾਤਰੀਆਂ ਦੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਨੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਤੇ ਸੀਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਧਾਰਮਿਕ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਬਾਜ਼ਾਰਾਂ ’ਤੇ ਵਧੀਕ ਪੁਲਿਸ ਬਲ ਤਾਇਨਾਤ ਕੀਤਾ ਜਾਵੇ। ਬੰਬ ਨਕਾਰਾ ਕਰਨ ਵਾਲੇ ਦਸਤੇ, ਕਿਊਆਰਟੀ (ਤੁਰੰਤ ਪ੍ਰਤੀਕਿਰਿਆ ਟੀਮਾਂ), ਸੀਸੀਟੀਵੀ ਨਿਗਰਾਨੀ ਤੇ ਪੈਟਰੋਲਿੰਗ ਤੇਜ਼ ਕਰ ਦਿੱਤੀ ਗਈ ਹੈ।ਪੰਜਾਬ ਪੁਲਿਸ ਤੇ ਕੇਂਦਰੀ ਖੁਫ਼ੀਆ ਏਜੰਸੀਆਂ ਮੁਤਾਬਕ ਸਰਹੱਦ ਪਾਰ ਤੋਂ ਆਧੁਨਿਕ ਹਥਿਆਰ ਤੇ ਗੋਲਾ-ਬਾਰੂਦ ਲਗਾਤਾਰ ਭੇਜੇ ਜਾ ਰਹੇ ਹਨ। ਇਨ੍ਹਾਂ ਨੂੰ ਸਥਾਨਕ ਗਿਰੋਹਾਂ ਤੇ ਅੱਤਵਾਦੀ ਨੈੱਟਵਰਕ ਜ਼ਰੀਏ ਪੰਜਾਬ ਤੇ ਹੋਰਨਾਂ ਹਿੱਸਿਆਂ ਵਿਚ ਅਸਥਿਰਤਾ ਫੈਲਾਉਣ ਲਈ ਵਰਤੇ ਜਾਣ ਦਾ ਖ਼ਤਰਾ ਹੈ। ਜਾਂਚ ਵਿਚ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਨਾਲ ਪਾਕਿਸਤਾਨ ਸਥਿਤ ਨੈੱਟਵਰਕਾਂ, ਜਿਸ ਵਿਚ ਪੁਲਿਸ ਦੇ ਦਾਅਵਿਆਂ ਮੁਤਾਬਕ ਆਈਐੱਸਆਈ ਨਾਲ ਜੁੜੀਆਂ ਸੰਭਾਵਤ ਕੜੀਆਂ ਦੇ ਸੰਪਰਕ ਸਬੰਧੀ ਸਬੂਤ ਮਿਲ ਰਹੇ ਹਨ। ਬੀਐੱਸਐੱਫ ਤੇ ਕੇਂਦਰੀ ਖੁਫ਼ੀਆ ਇਕਾਈਆਂ ਦੇ ਨਾਲ ਤਾਲਮੇਲ ਕਰ ਕੇ ਹਰ ਸੰਪਰਕ ਦੀ ਤਹਿ ਤੱਕ ਜਾਣ ਦਾ ਕੰਮ ਚੱਲ ਰਿਹਾ ਹੈ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਸਰਹੱਦ ਪਾਰ ਤੋਂ ਭੇਜੇ ਜਾ ਰਹੇ ਲਾਜਿਸਟਿਕਸ ਤੇ ਫੰਡਿੰਗ ਦੇ ਜ਼ਰੀਏ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੇ ਯਤਨਾਂ ਦੇ ਠੋਸ ਸੰਕੇਤ ਮਿਲ ਰਹੇ ਹਨ। ਜਨਤਾ ਨੂੰ ਬੇਨਤੀ ਹੈ ਕਿ ਉਹ ਚੌਕਸ ਰਹਿਣ ਤੇ ਕਿਸੇ ਵੀ ਸ਼ੱਕੀ ਜਾਣਕਾਰੀ ਬਾਰੇ ਤੁਰੰਤ ਸੂਚਨਾ ਸਾਂਝੀ ਕਰਨ।

ਹਥਿਆਰ ਬਰਾਮਦਗੀ

ਪਿਛਲੇ ਛੇ ਮਹੀਨਿਆਂ ਵਿਚ ਸੂਬੇ ਵਿਚ ਕੁਲ 74 ਹਥਿਆਰ ਤੇ ਲਗਭਗ 400 ਕਾਰਤੂਸ ਬਰਾਮਦ ਕੀਤੇ ਗਏ ਹਨ। ਬਰਾਮਦ ਹਥਿਆਰਾਂ ਵਿੱਚੋਂ ਏਕੇ-47 ਤੇ ਏਕੇ-56 ਰਾਈਫਲਾਂ, ਸਬ-ਮਸ਼ੀਨਗੰਨ, 30 ਤੇ 32 ਬੋਰ ਦੀਆਂ ਪਿਸਤੌਲਾਂ, ਹੈਂਡ ਗ੍ਰਨੇਡ ਤੇ ਰਾਕੇਟ ਲਾਂਚ ਦੇ ਹਿੱਸੇ ਸ਼ਾਮਲ ਹਨ। ਸੁਰੱਖਿਆ ਜਾਂਚਾਂ ਵਿਚ ਪਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ 50 ਤੋਂ ਵੱਧ ਵਿਦੇਸ਼ੀ ਨਿਰਮਾਣ ਵਾਲੇ ਹਨ ਅਤੇ ਹੋਰ ਜ਼ਿਆਦਾ ਹਥਿਆਰਾਂ ਤੇ ਗੋਲਾ-ਬਾਰੂਦ ਦੀ ਸਪਲਾਈ ਡ੍ਰੋਨ ਤੇ ਤਸਕਰੀ ਮਾਰਗਾਂ ਜ਼ਰੀਏ ਕੀਤੀ ਜਾ ਰਹੀ ਸੀ।

ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਹੀ ਕੀਤਾ ਕਤਲ, ਇੱਕ ਮੁਲਜ਼ਮ ਕਾਬੂ; ਦੂਜਾ ਫ਼ਰਾਰ

‘ਸਰਕਾਰੀ ਹੈਲੀਕਾਪਟਰ’ ਦੀ ਵਰਤੋਂ ਬਣੀ ਵਿਵਾਦ ਦੀ ਜੜ੍ਹ; ਬਾਜਵਾ ਬੋਲੇ- ਸੱਚ ਬੋਲਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਸਰਕਾਰ

ਅਕਾਲੀ ਦਲ ਹੜ੍ਹ ਪੀੜਤਾਂ ਨੂੰ ਦੇਵੇਗਾ 30 ਹਜ਼ਾਰ ਕੁਇੰਟਲ ਕਣਕ; ਪੜ੍ਹੋ ਹੋਰ ਐਲਾਨ

ਪੰਜਾਬ ਦੇ ਰਾਜਪਾਲ ਨੇ ਨੌਜਵਾਨਾਂ ਨੂੰ ਕਰੀਅਰ ’ਚ ਸਫ਼ਲਤਾ ਹਾਸਲ ਕਰਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨ ਦੀ ਕੀਤੀ ਅਪੀਲ

ਮੁੱਖ ਮੰਤਰੀ ਮਾਨ ਦਾ ਮਾਸਟਰਸਟ੍ਰੋਕ: ਨਸ਼ਿਆਂ ਵਿਰੁੱਧ ਜੰਗ ਵਿੱਚ ਪੰਜਾਬ 35 ਯੋਧਿਆਂ ਨੂੰ ਕਰੇਗਾ ਤਾਇਨਾਤ , TISS ਦੇ ਸਹਿਯੋਗ ਨਾਲ ਬਣਾਏਗਾ ਨਸ਼ਾ ਛੁਡਾਊ ਫੌਜ *

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?