By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਭਾਰਤ ਦੇ ਸ਼ਕਤੀਸ਼ਾਲੀ ਹੋਣ ਦੇ ਡਰ ਕਾਰਨ ਲਗਾਇਆ ਗਿਆ ਟੈਰਿਫ : ਮੋਹਨ ਭਾਗਵਤ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਭਾਰਤ ਦੇ ਸ਼ਕਤੀਸ਼ਾਲੀ ਹੋਣ ਦੇ ਡਰ ਕਾਰਨ ਲਗਾਇਆ ਗਿਆ ਟੈਰਿਫ : ਮੋਹਨ ਭਾਗਵਤ

India

ਭਾਰਤ ਦੇ ਸ਼ਕਤੀਸ਼ਾਲੀ ਹੋਣ ਦੇ ਡਰ ਕਾਰਨ ਲਗਾਇਆ ਗਿਆ ਟੈਰਿਫ : ਮੋਹਨ ਭਾਗਵਤ

Major Times Editor
Last updated: September 13, 2025 5:18 am
Major Times Editor Published September 13, 2025
Share
SHARE

ਨਾਗਪੁਰ :

ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ’ਤੇ ਟੈਰਿਫ ਇਸ ਡਰ ਕਾਰਨ ਲਗਾਏ ਗਏ ਹਨ ਕਿ ਜੇ ਦੇਸ਼ ਸ਼ਕਤੀਸ਼ਾਲੀ ਹੋ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ। ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ, ‘ਅਜਿਹੇ ਕਦਮ ਆਤਮ-ਕੇਂਦਰਿਤ ਨਜ਼ਰੀਏ ਦਾ ਨਤੀਜਾ ਹਨ।’ ਭਾਗਵਤ ਬ੍ਰਹਮਾਕੁਮਾਰੀ ਵਿਸ਼ਵ ਸ਼ਾਂਤੀ ਸਰੋਵਰ ਦੇ ਸੱਤਵੇਂ ਸਥਾਪਨਾ ਦਿਵਸ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਲੋਕ ਇਸ ਗੱਲੋਂ ਡਰੇ ਹੋਏ ਹਨ ਕਿ ਜੇ ਭਾਰਤ ਸ਼ਕਤੀਸ਼ਾਲੀ ਹੋ ਗਿਆ ਤਾਂ ਉਨ੍ਹਾਂ ਦੀ ਆਪਣੀ ਸਥਿਤੀ ਕੀ ਹੋਵੇਗੀ। ਇਸੇ ਲਈ ਭਾਰਤੀ ਵਸਤੂਆਂ ’ਤੇ ਟੈਰਿਫ ਲਗਾਏ ਗਏ ਹਨ ਪਰ ਅਸੀਂ ਕੁਝ ਨਹੀਂ ਕੀਤਾ। ਜਦੋਂ ਤੁਸੀਂ ਸੱਤ ਸਮੁੰਦਰ ਦੂਰ ਹੋ ਅਤੇ ਕੋਈ ਸੰਪਰਕ ਨਹੀਂ ਹੈ ਤਾਂ ਡਰ ਕਿਸ ਗੱਲ ਦਾ? ,ਸੰਘ ਮੁਖੀ ਨੇ ਕਿਹਾ ਕਿ ਜਦੋਂ ਤੱਕ ਮਨੁੱਖ ਅਤੇ ਦੇਸ਼ ਆਪਣਾ ਅਸਲ ਸਰੂਪ ਨਹੀਂ ਸਮਝਦੇ, ਉਦੋਂ ਤੱਕ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹਿਣਗੇ। ਜੇ ਅਸੀਂ ਦਇਆ ਦਿਖਾਈਏ ਅਤੇ ਡਰ ’ਤੇ ਜਿੱਤ ਹਾਸਲ ਕਰੀਏ ਤਾਂ ਸਾਡਾ ਕੋਈ ਦੁਸ਼ਮਣ ਨਹੀਂ ਰਹੇਗਾ। ਭਾਗਵਤ ਨੇ ਕਿਹਾ ਕਿ ਜੇ ਮਨੁੱਖ ਆਪਣਾ ਨਜ਼ਰੀਆ ‘ਮੈਂ’ ਤੋਂ ‘ਅਸੀਂ’ ਵਿਚ ਬਦਲ ਲਈਏ ਤਾਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਅੱਜ ਦੁਨੀਆ ਹੱਲ ਲੱਭ ਰਹੀ ਹੈ ਕਿਉਂਕਿ ਉਸ ਨੂੰ ਆਪਣੇ ਅਧੂਰੇ ਨਜ਼ਰੀਏ ਕਾਰਨ ਅਗਲਾ ਰਸਤਾ ਨਹੀਂ ਲੱਭ ਰਿਹਾ। ਉਨ੍ਹਾਂ ਦੇ ‘ਸਿਰਫ਼ ਮੈਂ’ ਦੇ ਨਜ਼ਰੀਏ ਕਾਰਨ ਉਨ੍ਹਾਂ ਲਈ ਰਸਤਾ ਲੱਭ ਸਕਣਾ ਨਾਮੁਮਕਿਨ ਹੈ। ਭਾਰਤ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਅੱਗੇ ਦਾ ਰਸਤਾ ਦਿਖਾਉਣ ਵਿਚ ਸਮਰੱਥ ਹੈ। ਸੰਘ ਮੁਖੀ ਨੇ ਕਿਹਾ ਕਿ ਭਾਰਤ ਮਹਾਨ ਹੈ ਅਤੇ ਭਾਰਤੀਆਂ ਨੂੰ ਵੀ ਮਹਾਨ ਬਣਨ ਦਾ ਯਤਨ ਕਰਨਾ ਚਾਹੀਦਾ ਹੈ। ਭਾਰਤ ਵੱਡਾ ਹੈ ਅਤੇ ਹੋਰ ਵੱਡਾ ਹੋਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਘਾਟ ਨਹੀਂ ਹੋਣੀ ਚਾਹੀਦੀ ਪਰ ਜੇਕਰ ਹੈ ਤਾਂ ਸਮਾਂ ਆਉਣ ’ਤੇ ਬਦਲ ਜਾਵੇਗਾ। ਫਿਰ ਵੀ ਮੁਸ਼ਕਲਾਂ ਅਤੇ ਦੁੱਖ ਵਿਚ ਵੀ ਇੱਥੋਂ ਦੇ ਲੋਕ ਆਪਣੇਪਣ ਦੀ ਮਜ਼ਬੂਤ ਭਾਵਨਾ ਕਾਰਨ ਸੰਤੁਸ਼ਟ ਰਹਿੰਦੇ ਹਨ।

ਫ਼ਰੀਦਾਬਾਦ ’ਚ ਕੱਲ੍ਹ ਹੋਵੇਗੀ ਉੱਤਰੀ ਖੇਤਰੀ ਕੌਂਸਲ ਦੀ ਬੈਠਕ, ਸ਼ਾਹ ਕਰਨਗੇ ਪ੍ਰਧਾਨਗੀ

ਆਰਥਿਕ ਬੋਝ ਤੋਂ ਮਿਲੇਗੀ ਰਾਹਤ ਪ੍ਰਿੰਸੀਪਲਾਂ ਮੁਤਾਬਕ, ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਅਤੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਵਿਚ ਤਾਲਮੇਲ ਬਣਾਉਣ ਵਿਚ ਕਾਫੀ ਆਸਾਨੀ ਹੋਵੇਗੀ। ਅਧਿਆਪਕਾਂ ਦਾ ਮੰਨਣਾ ਹੈ ਕਿ ਇਸ ਪਹਿਲ ਨਾਲ ਸਿੱਖਿਆ ਦੀ ਸਮਾਨਤਾ ਤੇ ਗੁਣਵੱਤਾ ਦੋਵਾਂ ਵਿਚ ਸੁਧਾਰ ਹੋਵੇਗਾ। ਨਾਲ ਹੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਾਧੂ ਆਰਥਿਕ ਬੋਝ ਤੋਂ ਵੀ ਰਾਹਤ ਮਿਲੇਗੀ। ਜਲਦੀ ਸੰਬੰਧਤ ਸਕੂਲਾਂ ਨੂੰ ਭੇਜਿਆ ਜਾਵੇਗਾ ਵਿਸਤ੍ਰਿਤ ਰੋਡਮੈਪ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਯੋਜਨਾ ਦਾ ਵਿਸਤ੍ਰਿਤ ਰੋਡਮੈਪ ਅਤੇ ਆਪ੍ਰੇਸ਼ਨਲ ਪ੍ਰਕਿਰਿਆ ਸਾਰੇ ਸੰਬੰਧਤ ਸਕੂਲਾਂ ਨੂੰ ਭੇਜ ਦਿੱਤੀ ਜਾਵੇਗੀ ਤਾਂ ਜੋ ਨਵੇਂ ਵਿੱਦਿਅਕ ਸੈਸ਼ਨ ਤੋਂ ਇਸ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਸਕੇ। ਅਧਿਆਪਕਾਂ ਦਾ ਇਹ ਵੀ ਸੁਝਾਅ ਹੈ ਕਿ ਸਕੂਲਾਂ ਵਿਚ ਕੋਚਿੰਗ ਦੇ ਨਾਲ-ਨਾਲ ਮੌਕ ਟੈਸਟ, ਆਨਲਾਈਨ ਸਰੋਤ ਤੇ ਮਾਹਰ ਅਧਿਆਪਕਾਂ ਦੀਆਂ ਮਾਰਗਦਰਸ਼ਨ ਕਲਾਸਾਂ ਵੀ ਲਗਵਾਈਆਂ ਜਾਣ ਤਾਂ ਜੋ ਵਿਦਿਆਰਥੀ ਪ੍ਰੀਖਿਆ ਦੀਆਂ ਕਠਿਨਾਈਆਂ ਤੇ ਪੈਟਰਨ ਤੋਂ ਪੂਰੀ ਤਰ੍ਹਾਂ ਜਾਣੂ ਹੋ ਸਕਣ।

ਭਿਆਨਕ ਸੜਕ ਹਾਦਸਾ : ਬੱਸ ਤੇ ਡੰਪਰ ਦੀ ਜ਼ਬਰਦਸਤ ਟੱਕਰ; 20 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

“ਭਾਰਤ ਨਾਲ ਕਿਸੇ ਵੀ ਸਮੇਂ ਛਿੜ ਸਕਦੀ ਜੰਗ …” ਆਪ੍ਰੇਸ਼ਨ ਸਿੰਦੂਰ ‘ਤੇ ਭੜਕੇ ਪਾਕਿ ਰੱਖਿਆ ਮੰਤਰੀ; ਦਿੱਤੀ ਇਹ ਧਮਕੀ

ਨਹੀਂ ਰਹੇ ਫਿਲਮੀ ਜਗਤ ਦੇ ਹੀ ਮੈਨ -ਧਰਮਿੰਦਰ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?