By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਮੋਹਾਲੀ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਨਫੋਸਿਸ ਲਿਮਟਡ : ਸੰਜੀਵ ਅਰੋੜਾ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਮੋਹਾਲੀ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਨਫੋਸਿਸ ਲਿਮਟਡ : ਸੰਜੀਵ ਅਰੋੜਾ

Punjab

ਮੋਹਾਲੀ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਨਫੋਸਿਸ ਲਿਮਟਡ : ਸੰਜੀਵ ਅਰੋੜਾ

Major Times Editor
Last updated: September 25, 2025 6:54 pm
Major Times Editor Published September 25, 2025
Share
SHARE

ਚੰਡੀਗੜ੍ਹ: 

ਕੈਬਨਿਟ ਮੰਤਰੀ  ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਦੇ ਉਦਯੋਗ ਅਤੇ ਵਣਜ ਨੂੰ ਹੋਰ ਹੁਲਾਰਾ ਦੇਣ ਅਤੇ ਸੂਬੇ ਵਿੱਚ ਉੱਚ ਆਰਥਿਕ ਵਿਕਾਸ ਦਾ ਰਾਹ ਪੱਧਰਾ ਕਰਨ ਲਈ ਇਨਫੋਸਿਸ ਲਿਮਟਿਡ ਆਪਣੇ ਕਾਰੋਬਾਰ ਨੂੰ ਹੋਰ ਵਿਸਤਾਰ ਕਰਨ ਲਈ ਮੋਹਾਲੀ ਵਿੱਚ ਲਗਭਗ 300 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ 2500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ 210 ਵਿਅਕਤੀਆਂ ਨੂੰ ਅਸਿੱਧੇ ਤੌਰ ਤੇ ਰੁਜ਼ਗਾਰ ਦੇ ਮੌਕਿਆਂ ਖੁੱਲ੍ਹਣਗੇ।ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਨਫੋਸਿਸ ਲਿਮਟਿਡ 2017 ਤੋਂ ਮੋਹਾਲੀ ਵਿੱਚ ਮੌਜੂਦ ਹੈ ਅਤੇ ਇਸ ਸਮੇਂ ਲਗਭਗ 900 ਕਰਮਚਾਰੀ ਇਥੇ ਕੰਮ ਕਰ ਰਹੇ ਹਨ। ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਸਥਾਨਕ ਪ੍ਰਤਿਭਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਪਹੁੰਚਾਉਣ ਲਈ, ਕੰਪਨੀ ਰਣਨੀਤਕ ਤੌਰ `ਤੇ ਨਾ ਸਿਰਫ਼ ਆਪਣੇ ਕਾਰਜਾਂ ਦਾ ਪੜਾਅਵਾਰ ਢੰਗ ਨਾਲ ਵਿਸਥਾਰ ਕਰ ਰਹੀ ਹੈ ਸਗੋਂ ਇਸ ਨਾਲ ਟਿਕਾਊ ਵਿਕਾਸ ਅਤੇ ਵੱਡੇ ਪੱਧਰ ‘ਤੇ ਖੇਤਰੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੇਜ਼ 1 ਯੋਜਨਾ ਤਹਿਤ ਇਨਫੋਸਿਸ ਲਿਮਟਿਡ 300,000 ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫਤਰੀ ਜਗ੍ਹਾ ਅਤੇ ਹੋਰ ਇਮਾਰਤਾਂ ਦਾ ਵਿਸਥਾਰ ਕਰੇਗੀ। ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਮਿਤੀ ਤੋਂ ਮੁਕੰਮਲ ਹੋਣ ਦੀ ਅਨੁਮਾਨਿਤ ਸਮਾਂ-ਸੀਮਾ 3 ਸਾਲ ਹੈ। ਇਹ ਇਮਾਰਤ ਵਾਤਾਵਰਣ ਅਨੁਕੂਲ ਹੋਵੇਗੀ ਅਤੇ ਲੀਡ ਪਲੈਟੀਨਮ ਦਰਜੇ ਵਜੋਂ ਪ੍ਰਮਾਣਿਤ ਹੋਵੇਗੀ, ਜੋ ਕਿ ਇਸ ਇਮਾਰਤ ਨੂੰ ਦਿੱਤਾ ਗਿਆ ਸਭ ਤੋਂ ਉੱਚਾ ਦਰਜਾ ਹੈ। ਇਸਦਾ ਨਿਰਮਾਣ ਕੰਮ 5 ਨਵੰਬਰ ਨੂੰ ਗੁਰਪੁਰਬ ਦੇ ਸ਼ੁਭ ਦਿਨ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਫੇਜ਼ 2 ਯੋਜਨਾ ਤਹਿਤ ਫਰਮ 480,000 ਵਰਗ ਫੁੱਟ ਦੇ ਕੁੱਲ ਨਿਰਮਾਣ ਖੇਤਰ ਦੇ ਨਾਲ ਦਫਤਰੀ ਥਾਂ ਅਤੇ ਹੋਰ ਸਹਾਇਕ ਇਮਾਰਤਾਂ ਦਾ ਵਿਸਤਾਰ ਕਰੇਗੀ। ਮੁਕੰਮਲ ਹੋਣ ਦੀ ਅਨੁਮਾਨਿਤ ਸਮਾਂ-ਸੀਮਾ 5 ਸਾਲ ਹੈ, ਜੋ ਫੇਜ਼ 1 ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਅਤੇ ਸਾਰੀਆਂ ਜ਼ਰੂਰੀ ਰੈਗੂਲੇਟਰੀ ਅਤੇ ਕਾਨੂੰਨੀ ਮਨਜ਼ੂਰੀਆਂ ਪ੍ਰਾਪਤ ਹੋਣ `ਤੇ ਸ਼ੁਰੂ ਹੋਵੇਗੀ।ਇਨਫੋਸਿਸ ਲਿਮਟਿਡ ਨੇ ਮੋਹਾਲੀ ਵਿਖੇ ਇਸ ਵੱਕਾਰੀ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਦਿੱਤੇ ਗਏ ਸਾਰੇ ਸਹਿਯੋਗ ਦੇਣਾ ਲਈ ਪੰਜਾਬ ਸਰਕਾਰ, ਇਨਵੈਸਟ ਪੰਜਾਬ ਅਤੇ ਗਮਾਡਾ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਪ੍ਰਸਤਾਵਿਤ ਵਿਕਾਸ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਰਹਾਂਗੇ। ਪ੍ਰੈਸ ਕਾਨਫਰੰਸ ਦੌਰਾਨ ਇਨਵੈਸਟ ਪੰਜਾਬ ਦੇ ਸੀ.ਈ.ਓ. ਸ਼੍ਰੀ ਅਮਿਤ ਢਾਕਾ ਆਈ.ਏ.ਐਸ., ਪੰਜਾਬ ਵਿਕਾਸ ਪ੍ਰੀਸ਼ਦ ਦੇ ਵਾਈਸ-ਚੇਅਰਪਰਸਨ ਸ਼੍ਰੀਮਤੀ ਸੀਮਾ ਬਾਂਸਲ, ਰੀਜਨਲ ਹੈੱਡ ਇਨਫਰਾਸਟ੍ਰਕਚਰ ਇਨਫੋਸਿਸ ਸ਼੍ਰੀ ਅਮੋਲ ਰਮੇਸ਼ ਕੁਲਕਰਨੀ, ਬ੍ਰਾਂਚ ਡਿਵੈਲਪਮੈਂਟ ਸੈਂਟਰ ਇਨਫੋਸਿਸ ਦੇ ਹੈੱਡ ਡਾ. ਸਮੀਰ ਗੋਇਲ ਮੌਜੂਦ ਸਨ।

328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ’ਚ 10 ਮੁਲਜ਼ਮਾਂ ਦੀ ਜ਼ਮਾਨਤ ਖ਼ਾਰਜ,

ਸ਼੍ਰੋਅਦ ਵੱਲੋਂ 8 ਬਲਾਕ ਤੇ 1 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦਾ ਐਲਾ

ਇਸ ਸਮੇਂ, ਪੁਲਿਸ ਇਸ ਮਾਮਲੇ ਦੇ ਸਬੰਧ ਵਿੱਚ ਦੋਸ਼ੀ ਡੱਬੂ ਸਿੰਗਲਾ ਤੋਂ ਪੁੱਛਗਿੱਛ ਕਰ ਰਹੀ ਹੈ। ਮੇਵਾਤ ਦੇ ਸਿੰਗਾਰ ਪਿੰਡ ਦੇ ਰਹਿਣ ਵਾਲੇ ਇਮਾਮ ਇਸ਼ਤਿਆਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਅੱਤਵਾਦੀ ਧਮਾਕੇ ਵਿੱਚ 10 ਲੋਕ ਮਾਰੇ ਗਏ ਸਨ ਅਤੇ 26 ਜ਼ਖਮੀ ਹੋ ਗਏ ਸਨ। ਸਾਰੇ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੁੱਧਵਾਰ ਨੂੰ, ਆਪਣੇ ਭੂਟਾਨ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਜ਼ਖਮੀਆਂ ਦੀ ਹਾਲਤ ਬਾਰੇ ਪੁੱਛਗਿੱਛ ਕਰਨ ਲਈ ਲੋਕ ਲਾਇਕ ਹਸਪਤਾਲ ਦਾ ਵੀ ਦੌਰਾ ਕੀਤਾ। ਇਸ ਦੌਰਾਨ ਪੀੜਤਾਂ ਨੇ ਆਪਣੇ ਚਸ਼ਮਦੀਦ ਗਵਾਹਾਂ ਦੇ ਬਿਆਨ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਸਾਂਝੇ ਕੀਤੇ। ਲਾਲ ਕਿਲ੍ਹੇ ਦੇ ਨੇੜੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ (HR 26CE7674) ਵਾਲੀ ਇੱਕ I-20 ਕਾਰ ਵਿੱਚ ਧਮਾਕਾ ਹੋਇਆ। ਅੱਤਵਾਦੀ ਡਾਕਟਰ ਉਮਰ ਨਬੀ ਇਸ ਕਾਰ ਵਿੱਚ ਸਵਾਰ ਸੀ।

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਵਿਸ਼ਾਲ ਨਗਰ ਕੀਰਤਨ ‘ਚ ਭਰਵੀਂ ਸ਼ਮੂਲੀਅਤ ਦੀ ਅਪੀਲ

ਮਾਨ ਨੂੰ ‘ਹਿਸਟਰੀ ਆਫ ਇੰਡੀਅਨ ਰੇਲਵੇ’ ਦਾ ਨਹੀਂ ਪਤਾ, ਮੋਦੀ ਦੇ ਨਿੱਜੀ ਜੀਵਨ ਦੇ ਟਿੱਪਣੀਆਂ ਕਰਨਾ ਨੀਵੀਂ ਰਾਜਨੀਤੀ-ਬਿੱਟੂ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?