By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਰੂਸ ਦੀ ਫ਼ੌਜ ’ਚ ਤਾਇਨਾਤ ਸਨ 202 ਭਾਰਤੀ, 26 ਦੀ ਮੌਤ, ਕੂਟਨੀਤਕ ਕੋਸ਼ਿਸ਼ਾਂ ਨਾਲ 119 ਭਾਰਤੀ ਰੂਸੀ ਫ਼ੌਜ ਤੋਂ ਹੋਏ ਮੁਕਤ, 50 ਹਾਲੇ ਵੀ ਦੇ ਰਹੇ ਸੇਵਾਵਾਂ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਰੂਸ ਦੀ ਫ਼ੌਜ ’ਚ ਤਾਇਨਾਤ ਸਨ 202 ਭਾਰਤੀ, 26 ਦੀ ਮੌਤ, ਕੂਟਨੀਤਕ ਕੋਸ਼ਿਸ਼ਾਂ ਨਾਲ 119 ਭਾਰਤੀ ਰੂਸੀ ਫ਼ੌਜ ਤੋਂ ਹੋਏ ਮੁਕਤ, 50 ਹਾਲੇ ਵੀ ਦੇ ਰਹੇ ਸੇਵਾਵਾਂ

India

ਰੂਸ ਦੀ ਫ਼ੌਜ ’ਚ ਤਾਇਨਾਤ ਸਨ 202 ਭਾਰਤੀ, 26 ਦੀ ਮੌਤ, ਕੂਟਨੀਤਕ ਕੋਸ਼ਿਸ਼ਾਂ ਨਾਲ 119 ਭਾਰਤੀ ਰੂਸੀ ਫ਼ੌਜ ਤੋਂ ਹੋਏ ਮੁਕਤ, 50 ਹਾਲੇ ਵੀ ਦੇ ਰਹੇ ਸੇਵਾਵਾਂ

Major Times Editor
Last updated: December 19, 2025 3:42 am
Major Times Editor Published December 19, 2025
Share
SHARE

ਨਵੀਂ ਦਿੱਲੀ

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ 2022 ਤੋਂ ਹੁਣ ਤੱਕ 202 ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ’ਚ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 26 ਦੀ ਮੌਤ ਹੋ ਗਈ ਹੈ ਤੇ ਸੱਤ ਲਾਪਤਾ ਹਨ। ਸਰਕਾਰ ਨੇ ਇਹ ਜਾਣਕਾਰੀ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸਾਕੇਤ ਗੋਖਲੇ ਤੇ ਕਾਂਗਰਸੀ ਮੈਂਬਪਰ ਰਣਦੀਪ ਸਿੰਘ ਸੁਰਜੇਵਾਲਾ ਦੇ ਸਵਾਲ ਦੇ ਜਵਾਬ ’ਚ ਦਿੱਤੀ। ਉਨ੍ਹਾਂ ਰੂਸ-ਯੂਕਰੇਨ ਜੰਗ ’ਚ ਲੜਨ ਲਈ ਕਥਿਤ ਤੌਰ ’ਤੇ ਮਜਬੂਰ ਕੀਤੇ ਗਏ ਜਾਂ ਨਾਜਾਇਜ਼ ਤਰੀਕੇ ਨਾਲ ਭਰਤੀ ਕੀਤੇ ਗਏ ਭਾਰਤੀਆਂ ਦੀ ਵਾਪਸੀ ਦੇ ਬਾਰੇ ’ਚ ਪੁੱਛਿਆ ਸੀ।ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਲਗਾਤਾਰ ਕੂਟਨੀਤਕ ਕੋਸ਼ਿਸ਼ਾਂ ਨਾਲ 119 ਭਾਰਤੀ ਨਾਗਰਿਕਾਂ ਨੂੰ ਮੁਕਤ ਕਰਾ ਲਿਆ ਗਿਆ ਹੈ, ਜਦਕਿ 50 ਲੋਕ ਹਾਲੇ ਵੀ ਰੂਸੀ ਫ਼ੌਜ ਤੋਂ ਮੁਕਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਉਨ੍ਹਾਂ ਦੀਆਂ ਸੇਵਾਵਾਂ, ਭਲਾਈ ਤੇ ਛੇਤੀ ਵਾਪਸੀ ਯਕੀਨੀ ਬਣਾਉਣ ਲਈ ਲਗਾਤਾਰ ਰੂਸੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਕੇਂਦਰ ਨੇ ਕਿਹਾ ਕਿ ਇਸ ਮੁੱਦੇ ਨੂੰ ਕਈ ਕੂਟਨੀਤਕ ਪੱਧਰਾਂ ’ਤੇ ਚੁੱਕਿਆ ਗਿਆ ਹੈ, ਜਿਸ ਵਿਚ ਦੋਵੇਂ ਦੇਸ਼ਾਂ ਦੇ ਆਗੂਆਂ, ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਵਿਚਾਲੇ ਗੱਲਬਾਤ ਸ਼ਾਮਲ ਹੈ। ਨਾਲ ਹੀ ਸੰਸਦ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਬਾਕੀ ਸਾਰੇ ਭਾਰਤੀਆਂ ਨੂੰ ਮੁਕਤ ਨਹੀਂ ਕਰ ਦਿੱਤਾ ਜਾਂਦਾ ਤੇ ਸੁਰੱਖਿਅਤ ਵਾਪਸ ਨਹੀਂ ਲਿਆਂਦਾ ਜਾਂਦਾ, ਤਦੋਂ ਤੱਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਸਰਕਾਰ ਨੇ ਕਿਹਾ ਕਿ ਮਾਰੇ ਗਏ 26 ਲੋਕਾਂ ’ਚੋਂ 10 ਦੀਆਂ ਦੇਹਾਂ ਭਾਰਤ ਲਿਆਂਦੀਆਂ ਗਈਆਂ ਹਨ, ਜਦਕਿ ਦੋ ਦਾ ਸਸਕਾਰ ਭਾਰਤੀ ਦੂਤਘਰ ਦੀ ਮਦਦ ਨਾਲ ਰੂਸ ’ਚ ਹੀ ਕੀਤਾ ਗਿਆ।18 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ ਸੈਂਪਲ, ਜਿਨ੍ਹਾਂ ਦੇ ਬਾਰੇ ’ਚ ਦੱਸਿਆ ਗਿਆ ਸੀ ਕਿ ਉਹ ਮਰ ਗਏ ਹਨ ਜਾਂ ਲਾਪਤਾ ਹਨ, ਰੂਸੀ ਅਧਿਕਾਰੀਆਂ ਨਾਲ ਸਾਂਝਾ ਕੀਤੇ ਗਏ ਹਨ ਤਾਂ ਜੋ ਕੁਝ ਮ੍ਰਿਤਕ ਭਾਰਤੀ ਨਾਗਰਿਕਾਂ ਦੀ ਪੱਛਾਣ ਸਥਾਪਤ ਕਰਨ ’ਚ ਮਦਦ ਮਿਲ ਸਕੇ।

ਟਰੱਕ ਤੇ ਸਕਾਰਪੀਓ ਦੀ ਭਿਆਨਕ ਟੱਕਰ, ਪੰਜ ਦੀ ਮੌਤ; ਦੋ ਫੌਜ ਦੇ ਜਵਾਨ ਵੀ ਸ਼ਾਮਲ

ਨਰਮ ਪਏ ਟਰੰਪ ਤੇਵਰ! ਭਾਰਤ ‘ਤੇ ਟੈਰਿਫ ਘਟਾਉਣ ਦੇ ਦਿੱਤੇ ਸੰਕੇਤ, PM ਮੋਦੀ ‘ਤੇ ਵੀ ਦਿੱਤਾ ਵੱਡਾ ਬਿਆਨ

ਕਾਂਗਰਸ ਦੇ 7 ਉਮੀਦਵਾਰਾਂ ਦੇ ਨਾਮ ਆਏ ਸਾਹਮਣੇ, ਲੱਲਨ ਨੂੰ ਵੀ ਮਿਲੀ ਟਿਕਟ

ਪੰਜਾਬੀ ਖ਼ਬਰਾਂ ਦੇਸ਼ ਜਨਰਲ 10 ਫ਼ੀਸਦੀ ਕਟੌਤੀ, ਰਿਫੰਡ ਅਤੇ ਸਾਮਾਨ ਦਾ ਨਿਪਟਾਰਾ… ਸਰਕਾਰ ਦੀ ਸਖ਼ਤ ਕਾਰਵਾਈ ਤੋਂ ਬਾਅਦ ਬੈਕਫੁੱਟ ‘ਤੇ IndiGo

ਗੈਂਗਸਟਰ ਅਨਮੋਲ ਬਿਸ਼ਨੋਈ ਨੂੰ 11 ਦਿਨਾਂ ਦੀ NIA ਦੀ ਹਿਰਾਸਤ ’ਚ ਭੇਜਿਆ, ਲਾਰੈਂਸ ਦੇ ਜੇਲ੍ਹ ’ਚ ਬੰਦ ਹੋਣ ’ਤੇ ਅਮਰੀਕਾ ਤੋਂ ਚਲਾ ਰਿਹਾ ਸੀ ਸਿੰਡੀਕੇਟ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?