By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਭਗਤ ਦੇ ਵਿਸ਼ਵਾਸ ਦੀ ਰੱਖਿਆ ਲਈ ਕਿਸੇ ਵੀ ਸਮੇਂ ਪ੍ਰਗਟ ਹੋ ਸਕਦੇ ਹਨ ਪ੍ਰਭੂ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > Jalandhar > ਭਗਤ ਦੇ ਵਿਸ਼ਵਾਸ ਦੀ ਰੱਖਿਆ ਲਈ ਕਿਸੇ ਵੀ ਸਮੇਂ ਪ੍ਰਗਟ ਹੋ ਸਕਦੇ ਹਨ ਪ੍ਰਭੂ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ
Jalandhar

ਭਗਤ ਦੇ ਵਿਸ਼ਵਾਸ ਦੀ ਰੱਖਿਆ ਲਈ ਕਿਸੇ ਵੀ ਸਮੇਂ ਪ੍ਰਗਟ ਹੋ ਸਕਦੇ ਹਨ ਪ੍ਰਭੂ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ

ਸ੍ਰੀ ਕ੍ਰਿਸ਼ਨ ਜਨਮ ਅਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ

Varesh Neelkanth
Last updated: October 7, 2026 12:00 am
Varesh Neelkanth
30 minutes ago
Share
SHARE

“ਨੰਦ ਕੇ ਆਨੰਦ ਭਯੋ, ਜੈ ਕਨ੍ਹਈਆ ਲਾਲ ਕੀ”ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਹੋ ਗਿਆ।

 ਜਲੰਧਰ Major Times
ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਚੱਲ ਰਹੇ ਸੱਤ ਦਿਨਾਂ ਸ੍ਰੀਮਦ ਭਾਗਵਤ ਹਫ਼ਤਾ ਕਥਾ ਗਿਆਨ ਯੱਗ ਦੇ ਚੌਥੇ ਦਿਨ ਦੀ ਸ਼ੁਰੂਆਤ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਸ਼੍ਰੀਮਦ ਭਾਗਵਤ ਭਗਵਾਨ ਜੀ ਦੀ ਆਰਤੀ ਤੋਂ ਕੀਤੀ। ਇਸ ਉਪਰੰਤ ਸਵਾਮੀ ਜੀ ਨੇ ਸੁੰਦਰ ਭਜਨ ਗਾਇਆ ਜਿਸ ਦੋਰਾਨ ਪੰਡਾਲ ਵਿਚ ਬੈਠੀ ਸੰਗਤ ਭਗਤੀ ਵਿਚ ਝੁਣ ਲੱਗ ਪਈ। ਇਸ ਉਪਰੰਤ ਕਥਾ ਜੀ ਸ਼ੁਰੂਆਤ ਕਰਦੇ ਹੋਏ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਭਗਤ ਅਤੇ ਭਗਵਾਨ ਦੇ ਪਵਿੱਤਰ ਰਿਸ਼ਤੇ ਦੀ ਮਹਿਮਾ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਭਗਤ ਦੇ ਵਿਸ਼ਵਾਸ ਨੂੰ ਪੂਰਾ ਕਰਨ ਵਾਲੇ ਖੁਦ ਪ੍ਰਭੂ ਹਨ। ਭਗਤ ਦੀ ਭਾਵਨਾ, ਆਸਥਾ ਅਤੇ ਉਸ ਦੀ ਪੀੜ ਨੂੰ ਪ੍ਰਭੂ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਮਨੁੱਖ ਨੂੰ ਆਪਣੇ ਦੁੱਖ ਸੰਸਾਰ ਅੱਗੇ ਨਹੀਂ, ਸਗੋਂ ਪ੍ਰਭੂ ਦੇ ਚਰਨਾਂ ਵਿੱਚ ਰੱਖਣੇ ਚਾਹੀਦੇ ਹਨ। ਪ੍ਰਭੂ ਆਪਣੇ ਸ਼ਰਨਾਗਤ ਭਗਤਾਂ ਦੇ ਦੁੱਖ ਦੂਰ ਕਰਦੇ ਹਨ। ਕਥਾ ਦੌਰਾਨ ਆਚਾਰਿਆ ਜੀ ਨੇ ਭਗਤ ਪ੍ਰਹਿਲਾਦ ਦਾ ਪ੍ਰਸੰਗ ਸੁਣਾਉਂਦਿਆਂ ਕਿਹਾ ਕਿ ਹਿਰਣਯਕਸ਼ਿਪੁ ਵੱਲੋਂ ਦਿੱਤੀਆਂ ਕਈ ਭਿਆਨਕ ਯਾਤਨਾਵਾਂ ਦੇ ਬਾਵਜੂਦ ਪ੍ਰਹਿਲਾਦ ਜੀ ਦਾ ਪ੍ਰਭੂ ਪ੍ਰਤੀ ਵਿਸ਼ਵਾਸ ਅਟੁੱਟ ਰਿਹਾ। ਭਗਤ ਦੇ ਇਸ ਵਿਸ਼ਵਾਸ ਦੀ ਰੱਖਿਆ ਲਈ ਹੀ ਪ੍ਰਭੂ ਸ੍ਰੀ ਨਰਸਿੰਘ ਭਗਵਾਨ ਖੰਭ ਵਿੱਚੋਂ ਪ੍ਰਗਟ ਹੋਏ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਪ੍ਰਭੂ ਆਪਣੇ ਭਗਤ ਦੀ ਰੱਖਿਆ ਲਈ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਪ੍ਰਗਟ ਹੋ ਸਕਦੇ ਹਨ। ਆਚਾਰਿਆ ਜੀ ਨੇ ਕਿਹਾ ਕਿ ਮਨੁੱਖ ਨੂੰ ਨਿੰਦਾ ਅਤੇ ਸਤਿਕਾਰ ਤੋਂ ਉੱਪਰ ਉੱਠ ਕੇ ਕੇਵਲ ਪ੍ਰਭੂ ਦੀ ਚਰਚਾ ਕਰਨੀ ਚਾਹੀਦੀ ਹੈ। ਪ੍ਰਭੂ ਦੇ ਚਰਿੱਤਰਾਂ ਦਾ ਸ਼੍ਰਵਣ ਅਤੇ ਚਿੰਤਨ ਕਰਨ ਨਾਲ ਭਗਵਾਨ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇੱਕ ਵਿਸ਼ਾਲ ਦਰੱਖਤ ਛੋਟੀ ਜਿਹੀ ਕੁਹਾੜੀ ਨਾਲ ਕੱਟਿਆ ਜਾ ਸਕਦਾ ਹੈ, ਉਸੇ ਤਰ੍ਹਾਂ ਪ੍ਰਭੂ ਦੇ ਚਰਨਾਂ ਦਾ ਸਿਮਰਨ ਜੀਵ ਦੇ ਪਾਪਾਂ ਦਾ ਨਾਸ ਕਰ ਦਿੰਦਾ ਹੈ। ਸੱਚਾ ਭਗਤ ਉਹੀ ਹੈ ਜੋ ਪ੍ਰਭੂ ਦੀ ਹਰ ਇੱਛਾ ਅਤੇ ਹਰ ਲੀਲਾ ਨੂੰ ਖੁਸ਼ੀ ਨਾਲ ਸਵੀਕਾਰ ਕਰੇ, ਕਿਉਂਕਿ ਪ੍ਰਭੂ ਕੇਵਲ ਭਾਵਨਾ ਦੇ ਭੁੱਖੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਰਮਾਤਮਾ ਭਗਤ ਦੀ ਭਾਵਨਾ ਅਨੁਸਾਰ ਉਸੇ ਰੂਪ ਵਿੱਚ ਦਰਸ਼ਨ ਦਿੰਦੇ ਹਨ, ਜਿਸ ਰੂਪ ਵਿੱਚ ਭਗਤ ਉਨ੍ਹਾਂ ਨੂੰ ਦੇਖਣਾ ਚਾਹੁੰਦਾ ਹੈ।
ਸ੍ਰੀ ਕ੍ਰਿਸ਼ਨ ਜਨਮ ਅਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ

ਕਥਾ ਦੇ ਚੌਥੇ ਦਿਨ ਵਿਸ਼ੇਸ਼ ਤੌਰ ’ਤੇ ਸ੍ਰੀ ਕ੍ਰਿਸ਼ਨ ਜਨਮ ਅਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ ਗਿਆ। ਜਿਵੇਂ ਹੀ ਪ੍ਰਭੂ ਸ੍ਰੀ ਕ੍ਰਿਸ਼ਨ ਦਾ ਪ੍ਰਗਟਾਵਾ ਹੋਇਆ, ਪੰਡਾਲ ਵਿੱਚ “ਨੰਦ ਕੇ ਆਨੰਦ ਭਯੋ, ਜੈ ਕਨ੍ਹਈਆ ਲਾਲ ਕੀ”ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਹੋ ਗਿਆ। ਗੋਪੀਆਂ ਵੱਲੋਂ ਬਧਾਈ ਸਮੱਗਰੀ ਅਰਪਿਤ ਕੀਤੀ ਗਈ ਅਤੇ ਵਿਆਸਪੀਠ ’ਤੇ ਭਾਗਵਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਹਾਜ਼ਰ ਸੰਗਤ ਨੇ ਬਧਾਈ ਦਾ ਪ੍ਰਸਾਦ ਵੀ ਪ੍ਰਾਪਤ ਕੀਤਾ। ਇਸ ਮੌਕੇ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਸੁਨੀਲ ਨੱਯਰ, ਉਮੇਸ਼ ਔਹਰੀ, ਸੰਜੇ ਸਹਿਗਲ, ਚੰਦਨ ਵਡੇਰਾ, ਬ੍ਰਿਜ ਮੋਹਨ ਚੱਢਾ, ਹੇਮੰਤ ਥਾਪਰ, ਭੁਪਿੰਦਰ ਸਿੰਘ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ, ਰਿੰਕੂ ਮਲਹੋਤਰਾ, ਅੰਕੁਸ਼ ਜੁਨੇਜਾ, ਸੋਨੂੰ ਚੋਪੜਾ, ਸੁਮਿਤ ਗੋਇਲ, ਸੰਦੀਪ ਕੁਮਾਰ, ਜਤਿੰਦਰ ਕੁਮਾਰ, ਰਾਜੇਸ਼ ਬਿਗਮਲ, ਬਲਵਿੰਦਰ ਸ਼ਰਮਾ, ਅਰੁਣ ਮਲਹੋਤਰਾ, ਦੇਵਿੰਦਰ ਵਰਮਾ, ਨਰਿੰਦਰ ਵਰਮਾ ਅਤੇ ਰਾਹੁਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਕਥਾ ਕਰਦੇ ਹੋਏ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ
ਭਜਨਾਂ ਤੇ ਝੂਮਦੇ ਹੋਏ ਸੰਗਤ

जालंधर नॉर्थ में 17 सितंबर को खुलेगा नया जनसंपर्क कार्यालय; मेयर विनीत धीर बाबा सोढल मंदिर के पास करेंगे उद्घाटन
Jalandhar Politics: भगत चुन्नी लाल के निधन पर मनीष सिसोदिया ने जताई संवेदना
Jalandhar News: गीता कॉलोनी से 3 दिनों से लापता 14 वर्षीय मासूम; पार्क में खेलने गया था अर्जुन
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 15 ਲੱਖ ਦੇ ਸਕੂਲ ਪ੍ਰਾਜੈਕਟਾਂ ਦਾ ਉਦਘਾਟਨ
Jalandhar: हरा-भरा और स्वच्छ जालंधर बनाने में जनभागीदारी जरूरी: वनीत धीर
Share This Article
Facebook Whatsapp Whatsapp Telegram Email Print
Previous Article Raid: जमीन घोटाले में ED का बड़ा एक्शन; TDI ग्रुप के चेयरमैन रविंदर तनेजा के ठिकानों पर रेड
Next Article ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਚੁੱਕੇਗੀ ਹਰ ਕਾਨੂੰਨੀ ਤੇ ਸੰਵਿਧਾਨਕ ਕਦਮ: CM ਭਗਵੰਤ ਮਾਨ
Leave a Comment

Leave a Reply Cancel reply

Your email address will not be published. Required fields are marked *

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਦੇ ਘਰ ਦੇ ਬਾਹਰ ਧਰਨਾ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
Jalandhar
ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਚੁੱਕੇਗੀ ਹਰ ਕਾਨੂੰਨੀ ਤੇ ਸੰਵਿਧਾਨਕ ਕਦਮ: CM ਭਗਵੰਤ ਮਾਨ
Breaking Punjab
Raid: जमीन घोटाले में ED का बड़ा एक्शन; TDI ग्रुप के चेयरमैन रविंदर तनेजा के ठिकानों पर रेड
Breaking India
Breaking News: जालंधर-अमृतसर नेशनल हाईवे पर प्रसिद्ध सूफी गायक बूटा मोहम्मद की कार दुर्घटनाग्रस्त
Breaking Punjab
Breaking News: कॉलेज से लौटकर 22 वर्षीय छात्रा ने लगाई फांसी
Breaking Crime Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?