By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਧਰਮਸ਼ਾਲਾ ਏਅਰਪੋਰਟ ਦੇ ਨਾਲ ਬਣੇਗੀ ਏਅਰੋਸਿਟੀ, ਹਿਮਾਚਲ ਦੇ ਨੌਜਵਾਨਾਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਰਾਹ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > ਧਰਮਸ਼ਾਲਾ ਏਅਰਪੋਰਟ ਦੇ ਨਾਲ ਬਣੇਗੀ ਏਅਰੋਸਿਟੀ, ਹਿਮਾਚਲ ਦੇ ਨੌਜਵਾਨਾਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਰਾਹ
BreakingIndia

ਧਰਮਸ਼ਾਲਾ ਏਅਰਪੋਰਟ ਦੇ ਨਾਲ ਬਣੇਗੀ ਏਅਰੋਸਿਟੀ, ਹਿਮਾਚਲ ਦੇ ਨੌਜਵਾਨਾਂ ਲਈ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਰਾਹ

ਸਰਕਾਰ ਦਾ ਟੀਚਾ ਅਗਲੇ ਪੰਜ ਤੋਂ ਦਸ ਸਾਲਾਂ ਵਿੱਚ ਇਨ੍ਹਾਂ ਵਿਕਾਸ ਯੋਜਨਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ

Varesh Neelkanth
Last updated: November 20, 2026 11:56 am
Varesh Neelkanth
1 hour ago
Share
SHARE

ਸਰਕਾਰ ਦਾ ਟੀਚਾ ਅਗਲੇ ਪੰਜ ਤੋਂ ਦਸ ਸਾਲਾਂ ਵਿੱਚ ਇਨ੍ਹਾਂ ਵਿਕਾਸ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨਾ

ਧਰਮਸ਼ਾਲਾ: Major Times

ਹਿਮਾਚਲ  ਪ੍ਰਦੇਸ਼ ਸਰਕਾਰ ਧਰਮਸ਼ਾਲਾ ਨੂੰ ਸੈਰ-ਸਪਾਟੇ ਦੇ ਵੱਡੇ ਕੇਂਦਰ ਵਜੋਂ ਵਿਕਸਤ ਕਰਨ ਦੀ ਤਿਆਰੀ ਕਰ ਰਹੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਲਾਨ ਕੀਤਾ ਹੈ ਕਿ ਕਾਂਗੜਾ ਹਵਾਈ ਅੱਡੇ ਦੇ ਵਿਸਥਾਰ ਦੇ ਨਾਲ ਇੱਥੇ ਏਅਰੋਸਿਟੀ ਵੀ ਵਿਕਸਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਨਾਲ ਸੈਰ-ਸਪਾਟਾ, ਹੋਟਲ ਅਤੇ ਹਾਸਪਿਟੈਲਿਟੀ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਹੀ ਘਰ ਵਿੱਚ ਰੋਜ਼ਗਾਰ ਮਿਲ ਸਕੇਗਾ।

ਧਰਮਸ਼ਾਲਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕਾਂਗੜਾ ਹਵਾਈ ਅੱਡੇ ਦੇ ਵਿਸਥਾਰ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੀ ਵੰਡਿਆ ਗਿਆ ਹੈ। ਇਸ ਸਬੰਧੀ ਹਾਈ ਕੋਰਟ ਵੱਲੋਂ ਪਟੀਸ਼ਨ ਵੀ ਖਾਰਜ ਕੀਤੀ ਜਾ ਚੁੱਕੀ ਹੈ।

ਮੁੱਖ ਮੰਤਰੀ ਅਨੁਸਾਰ ਸਰਕਾਰ ਦਾ ਟੀਚਾ ਅਗਲੇ ਪੰਜ ਤੋਂ ਦਸ ਸਾਲਾਂ ਵਿੱਚ ਇਨ੍ਹਾਂ ਵਿਕਾਸ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਂਗੜਾ ਨੂੰ ਹਿਮਾਚਲ ਦੀ ਸੈਰ-ਸਪਾਟਾ ਰਾਜਧਾਨੀ ਬਣਾਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

ਇਸੇ ਤਹਿਤ ਸ਼ਿਮਲਾ ਵਿੰਟਰ ਕਾਰਨੀਵਲ ਅਤੇ 24 ਤੋਂ 31 ਤਾਰੀਖ ਤੱਕ ਕਾਂਗੜਾ ਵੈਲੀ ਕਾਰਨੀਵਲ ਕਰਵਾਇਆ ਜਾ ਰਿਹਾ ਹੈ। ਧਰਮਸ਼ਾਲਾ ਮੈਰਾਥਨ ਵਿੱਚ ਵੀ ਦੇਸ਼-ਵਿਦੇਸ਼ ਤੋਂ ਕਰੀਬ 1500 ਦੌੜਾਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

ਹੈਲੀਪੋਰਟਾਂ ਨਾਲ ਵਧੇਗੀ ਹਵਾਈ ਕਨੈਕਟੀਵਿਟੀ

ਸੂਬੇ ਵਿੱਚ ਹਵਾਈ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਹੈਲੀਪੈਡ ਦੀ ਬਜਾਏ ਹੈਲੀਪੋਰਟ ਵਿਕਸਤ ਕਰਨ ‘ਤੇ ਜ਼ੋਰ ਦੇ ਰਹੀ ਹੈ। ਪਾਲਮਪੁਰ ਵਿੱਚ ਹੈਲੀਪੋਰਟ ਦਾ ਨਿਰਮਾਣ ਆਖਰੀ ਪੜਾਅ ਵਿੱਚ ਹੈ। ਇੱਥੋਂ ਚੰਡੀਗੜ੍ਹ ਅਤੇ ਸ਼ਿਮਲਾ ਲਈ ਹੈਲੀਕਾਪਟਰ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਚੰਬਾ ਅਤੇ ਧਰਮਸ਼ਾਲਾ ਦੇ ਰੱਕੜ ਵਿੱਚ ਵੀ ਹੈਲੀਪੋਰਟ ਬਣਾਏ ਜਾ ਰਹੇ ਹਨ।

ਮੈਕਲੋਡਗੰਜ ਸੜਕ ਦੀ ਸਮੱਸਿਆ ਦਾ ਹੋਵੇਗਾ ਹੱਲ

ਧਰਮਸ਼ਾਲਾ ਦੀਆਂ ਸੜਕਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸੜਕਾਂ ਦੀ ਹਾਲਤ ਠੀਕ ਹੈ, ਪਰ ਕੁਝ ਸੰਪਰਕ ਮਾਰਗਾਂ ‘ਤੇ ਸਮੱਸਿਆਵਾਂ ਹਨ। ਮੈਕਲੋਡਗੰਜ ਮਾਰਗ ਦੀ ਸਮੱਸਿਆ ਨੂੰ ਤਕਨੀਕੀ ਦੱਸਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਸਮੱਸਿਆ ਦਾ ਹੱਲ ਹੁੰਦੇ ਹੀ ਸੜਕ ਦੀ ਹਾਲਤ ਸੁਧਾਰੀ ਜਾਵੇਗੀ। ਇਸ ਕੰਮ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਮੰਤਰੀ ਜਗਤ ਸਿੰਘ ਨੇਗੀ ਦੇ ਹੱਕ ਵਿੱਚ ਉਤਰੇ ਮੁੱਖ ਮੰਤਰੀ

ਵਿਧਾਨ ਸਭਾ ਵਿੱਚ ਮੰਤਰੀ ਜਗਤ ਸਿੰਘ ਨੇਗੀ ਅਤੇ ਵਿਰੋਧੀ ਧਿਰ ਵਿਚਾਲੇ ਹੋਈ ਬਹਿਸ ‘ਤੇ ਮੁੱਖ ਮੰਤਰੀ ਨੇ ਨੇਗੀ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਨੇਗੀ ਤੱਥਾਂ ਦੇ ਆਧਾਰ ‘ਤੇ ਆਪਣੀ ਗੱਲ ਰੱਖਦੇ ਹਨ ਅਤੇ ਭਾਜਪਾ ਇਸ ਮਾਮਲੇ ਨੂੰ ਬੇਵਜ੍ਹਾ ਸਿਆਸੀ ਰੰਗ ਦੇ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੰਤਰੀ ਦੇ ਮਨ ਵਿੱਚ ਫੌਜ ਪ੍ਰਤੀ ਕੋਈ ਹੀਣ ਭਾਵਨਾ ਨਹੀਂ ਹੈ।

ਵਿਰੋਧੀ ਧਿਰ ਵੱਲੋਂ ਲਿਆਂਦੇ ਜਾ ਰਹੇ ਕੰਮ ਰੋਕੂ ਮਤਿਆਂ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੋਸ਼ ਤਾਂ ਲਗਾ ਰਹੀ ਹੈ, ਪਰ ਉਨ੍ਹਾਂ ਦੇ ਹੱਕ ਵਿੱਚ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਰਹੀ। ਸਰਕਾਰ ਵਿਧਾਨ ਸਭਾ ਵਿੱਚ ਤੱਥਾਂ ਅਤੇ ਦਸਤਾਵੇਜ਼ਾਂ ਨਾਲ ਜਵਾਬ ਦੇਵੇਗੀ ਅਤੇ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀਆਂ ਜਾਇਦਾਦਾਂ ਦੀ ਵਿਕਰੀ ਸਮੇਤ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਨੂੰ ਬਚਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦੇਵੇਗੀ।

ਲੁਧਿਆਣਾ ’ਚ ਬੁੱਧਵਾਰ ਨੂੰ ਬੰਦ ਦਾ ਸੱਦਾ, ਇਹ ਹੈ ਕਾਰਨ
Jalandhar News: जालंधर नॉर्थ में आप की ‘मान दे मुनाफे’ मुहिम का आगाज
Jalandhar Crime News: जालंधर-लुधियाना नेशनल हाईवे पर बंदूक की नोक पर खौफनाक लूट
ਮਾਨਸਾ ਸੰਘਰਸ਼: ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ 5 ਘੰਟੇ ਦੀ ਮੀਟਿੰਗ ਮਗਰੋਂ ਕਈ ਮੰਗਾਂ ‘ਤੇ ਬਣੀ ਸਹਿਮਤੀ,
ਅੰਮ੍ਰਿਤਸਰ ’ਚ ਇਨਫਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ, ਗੋਲਡੀ ਢਿੱਲੋਂ ਨੇ ਲਈ ਜ਼ਿੰਮੇਵਾਰੀ
Share This Article
Facebook Whatsapp Whatsapp Telegram Email Print
Previous Article 13 साल की लंबी कानूनी लड़ाई के बाद पूर्व सैनिक को मिला इंसाफ, ससुर बरी
Next Article ਬੀਬੀ ਜਾਗੀਰ ਕੌਰ ਦੀ ਅਕਾਲੀ ਦਲ ’ਚ ਵਾਪਸੀ ਨਾਲ ਪੰਥਕ ਸਿਆਸਤ ’ਚ ਹਲਚਲ,
Leave a Comment

Leave a Reply Cancel reply

Your email address will not be published. Required fields are marked *

13 साल की लंबी कानूनी लड़ाई के बाद पूर्व सैनिक को मिला इंसाफ, ससुर बरी
Breaking
13 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸਾਬਕਾ ਫੌਜੀ ਨੂੰ ਮਿਲਿਆ ਇਨਸਾਫ਼, ਸੈਸ਼ਨ ਕੋਰਟ ਨੇ ਸਹੁਰੇ ਨੂੰ ਕੀਤਾ ਬਰੀ
Breaking Punjab
 जालंधर नॉर्थ में BJP को बड़ा झटका, युवा नेता प्रशांत गंभीर AAP में शामिल
Breaking
ਮੋਹਿੰਦਰ ਭਗਤ ਨੇ ਛੱਠ ਪੂਜਾ ’ਚ ਨਤਮਸਤਕ ਹੋ ਕੇ ਸਭ ਵਰਗਾਂ ਦੀ ਖੁਸ਼ਹਾਲੀ ਦੀ ਕੀਤੀ ਅਰਦਾਸ
Jalandhar
नितिन कोहली बोले, जनता का विश्वास हमारी ताकत, जालंधर सेंट्रल में बड़े अंतर से जीत दर्ज करने के लिए करेंगे मेहनत
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?