jalandhar
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 52ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਰਿਹਾਈ ਦਵਾਈ ਸੀ ਜਿਸਤੇ ਵੱਲੋ ਦੀਪਮਾਲਾ ਕੀਤੀ ਸੀ ਉਦੋਂ ਤੋਂ ਲੈਕੇ ਅੱਜ ਤੱਕ ਸਮੁਚੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅੱਜ ਓਹਨਾ ਬੰਦੀ ਸਿੰਘਾਂਜਿਨ੍ਹਾਂ ਨੂੰ 35,35ਸਾਲ ਤੋਜੈਲਾਂ ਵਿਚ ਬੰਦ ਹਨ ਪਰ ਇਨ੍ਹਾਂ ਸਿੰਘਾ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਆਪਣੀ ਸਜਾ ਤੋ ਕਿੱਤੇ ਵੱਧ ਸਮੇਂ ਤੋਂ ਜੇਲ ਅੰਦਰ ਹਨਦੀ ਰਿਹਾਈ ਲਈਅਤੇ ਸਿੱਖ ਕੌਮ ਦੀ ਚੜਦੀਕਲਾ ਲਈ ਗੁਰੂਦਵਾਰਾ ਸਚਖੰਡ ਦਰਬਾਰ ਇਸਲਾਮ ਗੰਜ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਗਈ ਇਸ ਮੌਕੇ ਤੇ ਬੋਲਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਸੱਤਪਾਲ ਸਿੰਘ ਸਿਦਕੀ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਹਰਜੋਤ ਸਿੰਘ ਲੱਕੀ ਗੁਰਵਿੰਦਰ ਸਿੰਘ ਨਾਗੀ ਨੇ ਕਿਹਾ ਕਿ ਇਸ ਦੇਸ ਵਿਚ ਘੱਟ ਗਿਣਤੀਆਂ ਤੇ ਦਲਿਤਾਂ ਲਈ ਹੋਰ ਕਾਨੂੰਨ ਹੈ ਅਤੇ ਬਾਕੀਆਂ ਲਈ ਹੋਰ ਇੱਕ ਪਾਸੇ ਕਤਲਾ ਤੇ ਬਲਾਤਕਾਰ ਦੇ ਦੋਸ਼ਾਂ ਵਿਚ ਬੰਦ ਸਿਰਸਾ ਮੁਖੀ ਨੂੰ 5ਸਾਲਾ ਵਿਚ 10ਵਾਰ ਪੇਰੋਲ ਮਿਲ ਸਕਦੀ ਹੈ ਪਰ 35,35 ਜੇਲ੍ਹਾਂ ਵਿੱਚ ਬੰਦ ਸਿੰਘਾ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਗਈ ਦੁਨੀਆ ਦੇ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ ਅਖਵਾਣ ਵਾਲੇ ਦੇਸ ਵਿਚ ਸਿਖਾਂ ਨਾਲ ਦਿਖਾਈ ਜਾ ਰਹੀ ਬੇਰੁਖੀ ਬੋਹਤ ਗਲਤ ਹੈ ਇਸ ਲਈ ਸਾਡੀ ਕਿਸੇ ਵੀ ਸਰਕਾਰ ਤੋਂ ਕੋਈ ਆਸ ਨਹੀਂ ਹੈ ਸਾਡੀ ਅਰਜੋਈ ਸਿਰਫ ਤੇ ਸਿਰਫ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਹੈ ਗੁਰੂ ਸਾਹਿਬ ਸਰਬ ਕਲਾ ਸਮਰੱਥ ਹਨ ਸਾਡੀ ਆਸ ਤੇ ਵਿਸ਼ਵਾਸ ਗੁਰੂ ਸਾਹਿਬ ਜੀ ਹਨ ਇਸ ਲਈ ਸਾਰੇ ਮੈਂਬਰਾਂ ਨੇ ਸੰਗਤੀ ਰੂਪ ਵਿੱਚ ਗੁਰੂ ਸਾਤਹਿਬ ਅੱਗੇ ਅਰਦਾਸ ਕੀਤੀ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ 52ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ ਇਸੇ ਤਰ੍ਹਾਂ ਧਰਮੀ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਵਾਉਣਗੇ ਇਸ ਮੌਕੇ ਤੇ ਤਿਰਲੋਚਨ ਸਿੰਘ ਭਸੀਨ ਹਰਪਾਲ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਅਮਨਦੀਪ ਸਿੰਘ ਬੱਗਾ ਦਮਨਜੀਤ ਸਿੰਘ ਗੁਰਮੀਤ ਸਿੰਘ ਭਾਟੀਆ ਮਨਦੀਪ ਸਿੰਘ ਟਿੰਕੂ ਹਰਨੇਕ ਸਿੰਘ ਨੇਕੀ ਹੰਸ ਰਾਜ ਬੌਬੀ ਬਹਿਲ ਲਖਬੀਰ ਸਿੰਘ ਲੱਕੀ ਬਲਵਿੰਦਰ ਸਿੰਘ ਹਰੀਸ਼ ਕੁਮਾਰ ਸੰਤਖ ਸਿੰਘ