By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਗੰਗਾ ਨਹਾਉਣ ਆਈਆਂ ਸਕੀਆਂ ਭੈਣਾਂ ਤੇ ਚਾਚੀ ਸਮੇਤ ਰੇਲ-ਗੱਡੀ ਨਾਲ ਕੱਟ ਕੇ 6 ਦੀ ਮੌਤ, ਵਾਰਿਸਾਂ ਨੂੰ ਦੋ-ਦੋ ਲੱਖ ਦੇਣ ਦਾ ਐਲਾਨ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਗੰਗਾ ਨਹਾਉਣ ਆਈਆਂ ਸਕੀਆਂ ਭੈਣਾਂ ਤੇ ਚਾਚੀ ਸਮੇਤ ਰੇਲ-ਗੱਡੀ ਨਾਲ ਕੱਟ ਕੇ 6 ਦੀ ਮੌਤ, ਵਾਰਿਸਾਂ ਨੂੰ ਦੋ-ਦੋ ਲੱਖ ਦੇਣ ਦਾ ਐਲਾਨ

India

ਗੰਗਾ ਨਹਾਉਣ ਆਈਆਂ ਸਕੀਆਂ ਭੈਣਾਂ ਤੇ ਚਾਚੀ ਸਮੇਤ ਰੇਲ-ਗੱਡੀ ਨਾਲ ਕੱਟ ਕੇ 6 ਦੀ ਮੌਤ, ਵਾਰਿਸਾਂ ਨੂੰ ਦੋ-ਦੋ ਲੱਖ ਦੇਣ ਦਾ ਐਲਾਨ

Major Times Editor
Last updated: November 6, 2025 7:42 am
Major Times Editor Published November 6, 2025
Share
SHARE

ਮਿਰਜ਼ਾਪੁਰ :

ਚੁਨਾਰ ਰੇਲਵੇ ਸਟੇਸ਼ਨ ਉੱਤੇ ਬੁੱਧਵਾਰ ਨੂੰ ਸਵੇਰ ਵੇਲੇ ਰੇਲ ਲਾਈਨ ਪਾਰ ਕਰਨ ਸਮੇਂ ਨੇਤਾਜੀ ਐਕਸਪ੍ਰੈੱਸ ਰੇਲ ਗੱਡੀ (ਹਾਵੜਾ-ਕਾਲਕਾ ਮੇਲ 12311) ਦੀ ਲਪੇਟ ਵਿਚ ਆਉਣ ਨਾਲ ਸਕੀਆਂ ਭੈਣਾਂ ਸਮੇਤ ਉਨ੍ਹਾਂ ਦੀ ਚਾਚੀ ਤੇ ਚਚੇਰੀ ਭੂਆ ਸਮੇਤ ਛੇ ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ। ਸਾਰੀਆਂ ਔਰਤਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਜੀਆਰਪੀ ਤੇ ਆਰਪੀਐੱਫ ਨੇ ਸਾਰੀਆਂ ਲਾਸ਼ਾਂ ਨੂੰ ਇਕੱਠੇ ਕੀਤਾ ਤੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਇਕ ਲਾਸ਼ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਨੇ ਹਾਦਸੇ ਉੱਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਮਰਨ ਵਾਲੀਆਂ ਔਰਤਾਂ ਤੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਇਮਦਾਦੀ ਰਕਮ ਦੇਣ ਦਾ ਐਲਾਨ ਕੀਤਾ ਹੈ।ਜਾਣਕਾਰੀ ਮੁਤਾਬਕ ਸੋਨਭੱਦਰ ਤੋਂ ਆਉਣ ਵਾਲੀ ਗੋਮੋ-ਬਰਵਾਡੀਹ-ਪ੍ਰਯਾਨਗਰਨ ਪੈਸੰਜਰ ਰੇਲ ਗੱਡੀ (13309) ਸਵੇਰੇ ਕਰੀਬ ਸਵਾ ਨੌਂ ਵਜੇ ਪਲੇਟਫਾਰਮ ਨੰਬਰ ਚਾਰ ਉੱਤੇ ਪੁੱਜੀ। ਕਤੱਕ ਦੀ ਪੁੰਨਿਆ ’ਤੇ ਚੁਨਾਰ ਘਾਟ ’ਤੇ ਗੰਗਾ ਇਸ਼ਨਾਨ ਲਈ ਟਰੇਨ ਤੋਂ ਕਰੀਬ ਇਕ ਹਜ਼ਾਰ ਸ਼ਰਧਾਲੂ ਪੁੱਜੇ ਸਨ। ਕੁਝ ਔਰਤਾਂ ਤੇ ਬੱਚੇ ਉਲਟ ਦਿਸ਼ਾ ਵਿਚ ਉਤਰ ਕੇ ਪਲੇਟਫਾਰਮ ਨੰਬਰ ਤਿੰਨ ’ਤੇ ਜਾਣ ਲਈ ਰੇਲ ਲਾਈਨ ਪਾਰ ਕਰਨ ਲੱਗੇ ਸਨ। ਇਸੇ ਦੌਰਾਨਮ ਚੁਨਾਰ ਵਿਚ ਠਹਿਰਾਅ ਨਾ ਹੋਣ ਕਾਰਨ ਕਰੀਬ 100 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲੰਘੀ ਨੇਤਾਜੀ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮਿਰਜ਼ਾਪੁਰ ਦੇ ਰਾਜਗੜ੍ਹ ਵਿਚ ਰਹਿਣ ਵਾਲੀਆਂ ਸਕੀਆਂ ਭੈਣਾਂ 17 ਸਾਲਾ ਸ਼ਿਵ ਕੁਮਾਰ, 14 ਸਾਲਾ ਸਾਧਨਾ, ਚਾਚੀ ਸਵਿਤਾ ਦੇਵੀ ਤੇ ਚਚੇਰੀ ਭੂਆ ਅੰਜੂ ਦੇਵੀ ਦੇ ਨਾਲ ਸੋਨਭੱਦਰ ਦੇ ਬਸਵਾ ਦੀ ਨਿਵਾਸੀ ਕਲਾਵਤੀ ਤੇ ਇਕ ਅਣਪਛਾਤੀ ਔਰਤ ਸ਼ਰਧਾਲੂ ਦੀ ਮੌਤ ਹੋ ਗਈ। ਇੱਕੋ ਵੇਲੇ ਕਈ ਲਾਸ਼ਾਂ ਪਈਆਂ ਦੇਖ ਕੇ ਪਲੇਟਫਾਰਮ ’ਤੇ ਮੌਜੂਦ ਲੋਕ ਸਹਿਮ ਗਏ। ਸਟੈਂਪ ਟੈਕਸ ਰਾਜ ਮੰਤਰੀ ਰਵਿੰਦਰ ਜਾਇਸਵਾਲ, ਸਮਾਜ ਭਲਾਈ ਰਾਜ ਮੰਤਰੀ ਸੰਜੀਵ ਕੁਮਾਰ ਗੌਂਡ ਤੇ ਉੱਤਰ ਮੱਧ ਰੇਲਵੇ ਦੇ ਜੀਐੱਮ ਨਰੇਸ਼ਪਾਲ ਸਿੰਘ ਤੇ ਡੀਆਰਐੱਮ ਰਜਨੀਸ਼ ਅੱਗਰਵਾਲ ਮੌਕੇ ’ਤੇ ਪੁੱਜੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਰ ਸੰਭਵ ਮਦਦ ਦੇਣਦੀ ਹਦਾਇਤ ਕੀਤੀ ਹੈ।

ਹੋਲੀ ਤੋਂ ਬਾਅਦ ਸ਼ੁਰੂ ਹੋਵੇਗੀ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀ ਸਿੱਧੀ ਸਰਕਾਰੀ ਬੱਸ ਸੇਵਾ

LPG ਖਪਤਕਾਰਾਂ ਲਈ ਮਹੱਤਵਪੂਰਨ ਜਾਣਕਾਰੀ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਸਬਸਿਡੀ

ਪੈਟਰੋਲ ਪਾ ਕੇ ਪਤਨੀ ਨੂੰ ਸਾੜਿਆ ਜ਼ਿੰਦਾ, ਪਤੀ ਨੇ ਸਹੁਰੇ ਘਰ ਹੋਈ ਬਹਿਸ ਦਾ ਲਿਆ ਬਦਲਾ

ਚੱਲਦੀ ਰੇਲਗੱਡੀ ‘ਚ ਫੌਜ ਦੇ ਜਵਾਨ ਦੀ ਮੌਤ, ਬਹਿਸ ਮਗਰੋਂ ਕੋਚ ਅਟੈਂਡੈਂਟ ਨੇ ਮਾਰਿਆ ਚਾਕੂ

ਸਕੂਲ ਜਾ ਰਹੀ ਅਧਿਆਪਕਾ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ, ਮੌਤ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?