By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: *ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > News > Breaking > *ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ
BreakingPunjab

*ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ

*ਚਾਰ ਤਜਰਬੇਕਾਰ ਹਾਕੀ ਹਸਤੀਆਂ ਵਾਲੀ ਚੋਣ ਕਮੇਟੀ ਦਾ ਮਹੱਤਵਪੂਰਨ ਯੋਗਦਾਨ — ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਮੌਜੂਦਗੀ ਪੰਜਾਬ ਲਈ ਮਾਣ ਵਾਲੀ ਗੱਲ

Varesh Neelkanth
Last updated: October 1, 2026 10:56 pm
Varesh Neelkanth
1 hour ago
Share
SHARE

*28 ਸਾਲ ਬਾਅਦ ਪੁਰਸ਼ ਤੇ ਮਹਿਲਾ ਦੋਵੇਂ ਭਾਰਤੀ ਹਾਕੀ ਟੀਮਾਂ ਫਾਈਨਲ ਵਿੱਚ

ਜਲੰਧਰ, Major Times

ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਹਾਕੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਇਤਿਹਾਸਕ ਉਪਲਬਧੀ ਆਪਣੇ ਨਾਮ ਕੀਤੀ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਦੋਵੇਂ ਹਾਕੀ ਟੀਮਾਂ ਨੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। 1998 ਤੋਂ ਬਾਅਦ ਪਹਿਲੀ ਵਾਰ ਇੱਕੋ ਏਸ਼ੀਅਨ ਗੇਮਜ਼ ਵਿੱਚ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਫਾਈਨਲ ਵਿੱਚ ਪਹੁੰਚੀਆਂ ਹਨ। ਭਾਰਤੀ ਮਹਿਲਾ ਟੀਮ ਨੇ 30 ਸਤੰਬਰ ਨੂੰ ਖੇਡੇ ਗਏ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 2–0 ਨਾਲ ਹਰਾਇਆ, ਜਦਕਿ ਭਾਰਤੀ ਪੁਰਸ਼ ਟੀਮ ਨੇ 1 ਅਕਤੂਬਰ ਨੂੰ ਰੋਮਾਂਚਕ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ 4–3 ਨਾਲ ਮਾਤ ਦੇ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਅਤੇ ਸੁਰਜੀਤ ਹਾਕੀ ਸੋਸਾਇਟੀ, ਜਲੰਧਰ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਨੇ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੇ ਖਿਡਾਰੀਆਂ, ਕੋਚਿੰਗ ਸਟਾਫ਼ ਅਤੇ ਹਾਕੀ ਇੰਡੀਆ ਨੂੰ ਹਾਰਦਿਕ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਖਿਡਾਰੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਲਗਨ, ਟੀਮ ਭਾਵਨਾ ਅਤੇ ਕੋਚਿੰਗ ਸਟਾਫ਼ ਦੀ ਸੁਚੱਜੀ ਤਿਆਰੀ ਦਾ ਨਤੀਜਾ ਹੈ। ਇਸ ਦੇ ਨਾਲ ਹੀ ਭਾਰਤੀ ਹਾਕੀ ਵਿੱਚ ਪ੍ਰਤਿਭਾ ਦੀ ਪਛਾਣ ਅਤੇ ਉੱਚ ਪੱਧਰੀ ਖਿਡਾਰੀਆਂ ਦੀ ਚੋਣ ਲਈ ਕੀਤੀ ਜਾ ਰਹੀ ਯੋਜਨਾਬੱਧ ਪ੍ਰਕਿਰਿਆ ਵੀ ਇਸ ਸਫਲਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਹਾਕੀ ਦੀ ਚੋਣ ਪ੍ਰਕਿਰਿਆ ਵਿੱਚ ਤਜਰਬੇਕਾਰ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡ ਚੁੱਕੀਆਂ ਹਾਕੀ ਹਸਤੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਹਾਕੀ ਇੰਡੀਆ ਦੀ ਮੌਜੂਦਾ ਚੋਣ ਕਮੇਟੀ ਵਿੱਚ ਡਾ. ਆਰ.ਪੀ. ਸਿੰਘ, ਓਲੰਪੀਅਨ ਬਲਵਿੰਦਰ ਸਿੰਘ, ਓਲੰਪੀਅਨ ਮੁਹੰਮਦ ਰਿਆਜ਼ ਅਤੇ ਓਲੰਪੀਅਨ ਐੱਮ.ਐੱਮ. ਸੋਮਾਇਆ ਸਮੇਤ ਹੋਰ ਮੈਂਬਰ ਸ਼ਾਮਲ ਹਨ। ਉਹਨਾਂ ਕਿਹਾ ਕਿ ਇਨ੍ਹਾਂ ਤਜਰਬੇਕਾਰ ਹਾਕੀ ਹਸਤੀਆਂ ਦਾ ਲੰਮਾ ਖੇਡ ਜੀਵਨ, ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਅਤੇ ਹਾਕੀ ਦੀ ਡੂੰਘੀ ਸਮਝ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਅਤੇ ਉੱਚ ਪੱਧਰੀ ਟੀਮਾਂ ਦੀ ਚੋਣ ਵਿੱਚ ਲਾਭਦਾਇਕ ਸਾਬਤ ਹੁੰਦੀ ਹੈ।

ਇਕਬਾਲ ਸਿੰਘ ਸੰਧੂ ਨੇ ਖ਼ਾਸ ਤੌਰ ’ਤੇ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਚੋਣ ਕਮੇਟੀ ਵਿੱਚ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪੰਜਾਬ ਅਤੇ ਭਾਰਤੀ ਹਾਕੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦਹਾਕਿਆਂ ਤੋਂ ਭਾਰਤੀ ਹਾਕੀ ਨੂੰ ਉੱਚ ਪੱਧਰੀ ਖਿਡਾਰੀ ਅਤੇ ਓਲੰਪੀਅਨ ਦਿੱਤੇ ਹਨ। ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦਾ ਖੇਡ ਤਜਰਬਾ ਅਤੇ ਹਾਕੀ ਨਾਲ ਲੰਮੇ ਸਮੇਂ ਤੋਂ ਜੁੜਿਆ ਗਿਆਨ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨੂੰ ਸਮਝਣ ਅਤੇ ਉੱਚ ਪੱਧਰੀ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਹੈ।

ਹੁਣ ਨਜ਼ਰਾਂ ਸੋਨ ਤਮਗੇ ’ਤੇ

ਭਾਰਤੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਦੇ ਫਾਈਨਲ ਵਿੱਚ ਪਹੁੰਚਣ ਨਾਲ ਦੇਸ਼ ਭਰ ਦੇ ਹਾਕੀ ਪ੍ਰੇਮੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਹੈ। ਹੁਣ ਦੋਵੇਂ ਟੀਮਾਂ ਸੋਨ ਤਮਗੇ ਲਈ ਮੈਦਾਨ ਵਿੱਚ ਉਤਰਣਗੀਆਂ। ਭਾਰਤੀ ਮਹਿਲਾ ਟੀਮ ਦਾ ਫਾਈਨਲ 2 ਅਕਤੂਬਰ ਨੂੰ ਚੀਨ ਵਿਰੁੱਧ ਅਤੇ ਪੁਰਸ਼ ਟੀਮ ਦਾ ਸੋਨ ਤਮਗਾ ਮੁਕਾਬਲਾ 3 ਅਕਤੂਬਰ ਨੂੰ ਹੋਣਾ ਨਿਰਧਾਰਤ ਹੈ। ਸੁਰਜੀਤ ਹਾਕੀ ਸੋਸਾਇਟੀ ਨੇ ਭਾਰਤੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੂੰ ਫਾਈਨਲ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਖਿਡਾਰੀ ਆਪਣੀ ਸ਼ਾਨਦਾਰ ਫਾਰਮ ਅਤੇ ਜਿੱਤ ਦੀ ਲੈਅ ਨੂੰ ਜਾਰੀ ਰੱਖਦਿਆਂ ਦੇਸ਼ ਲਈ ਸੋਨ ਤਮਗੇ ਹਾਸਲ ਕਰਨ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੇ।

Canada में पंजाबी युवक जगजीत सिंह की चाकू मारकर हत्या
पंजाब में बिजली संकट की आशंका: प्राइवेट थर्मल प्लांटों में बचा 3 दिन का कोयला; केंद्र ने दावों को नकारा, कहा- 117% स्टॉक मौजूद
सनटेक सिटी मामला: ईडी दफ्तर पहुंचे पंजाब के अतिरिक्त मुख्य सचिव अनुराग वर्मा; दस्तावेजों के साथ पूछताछ में हुए शामिल
Sudan Gold Mine Collapse: सूडान में सोने की खदान ढहने से 11 खनिकों की मौत, 30 घायल
जालंधर में हंगामा; वेज की जगह नॉन-वेज मोमोज देने पर विवाद
Share This Article
Facebook Whatsapp Whatsapp Telegram Email Print
Previous Article ਖੇਡਾਂ ਵਤਨ ਪੰਜਾਬ ਦੀਆਂ-2026
Next Article 6 ਅਕਤੂਬਰ ਨੂੰ ਹੋਵੇਗੀ ਸੱਤ ਮੈਂਬਰੀ ਕਮੇਟੀ ਦੀ ਬੈਠਕ, ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ’ਤੇ ਹੋਵੇਗਾ ਵਿਚਾਰ
Leave a Comment

Leave a Reply Cancel reply

Your email address will not be published. Required fields are marked *

ਪ੍ਰਾਇਮਰੀ ਅਧਿਆਪਕਾਂ ਦੀ ਮਾਸਟਰ ਕੇਡਰ ਵਿੱਚ ਤਰੱਕੀ, ਅਧਿਆਪਕ ਵਰਗ ਵਿੱਚ ਖੁਸ਼ੀ ਦੀ ਲਹਿਰ
Punjab
6 ਅਕਤੂਬਰ ਨੂੰ ਹੋਵੇਗੀ ਸੱਤ ਮੈਂਬਰੀ ਕਮੇਟੀ ਦੀ ਬੈਠਕ, ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ’ਤੇ ਹੋਵੇਗਾ ਵਿਚਾਰ
Punjab Breaking
ਖੇਡਾਂ ਵਤਨ ਪੰਜਾਬ ਦੀਆਂ-2026
Jalandhar
ਕੈਬਨਿਟ ਮੰਤਰੀ, ਚੇਅਰਮੈਨ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਸਬੰਧੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਪੁਖ਼ਤਾ ਪ੍ਰਬੰਧਾ ਦਾ ਭਰੋਸਾ
Jalandhar
LPU Update: पुलिस की बड़ी कार्रवाई; LPU हिंसा और तोड़फोड़ मामले में 3 गिरफ्तार
Breaking Jalandhar
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?