ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦਿਆਂ ਬ੍ਰਿਕਸ ਦੀ ਵਧਦੀ ਵਿਸ਼ਵ ਪੱਧਰੀ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 2006 ਵਿੱਚ ਸਿਰਫ਼ ਚਾਰ ਦੇਸ਼ਾਂ ਨਾਲ ਸ਼ੁਰੂ ਹੋਇਆ ਇਹ ਸਮੂਹ ਅੱਜ ਬ੍ਰਿਕਸ ਮੈਂਬਰਾਂ ਅਤੇ ਭਾਈਵਾਲ ਦੇਸ਼ਾਂ ਸਮੇਤ 21 ਦੇਸ਼ਾਂ ਦੇ ਵੱਡੇ ਪਰਿਵਾਰ ਵਜੋਂ ਉਭਰਿਆ ਹੈ। ਪੀ.ਐਮ ਮੋਦੀ ਨੇ ਕਿਹਾ ਕਿ ਬ੍ਰਿਕਸ ਦੇਸ਼ ਦੁਨੀਆ ਦੀ ਲਗਭਗ 50 ਫੀਸਦੀ ਆਬਾਦੀ, 40 ਫੀਸਦੀ ਜੀਪੀਡੀ ਅਤੇ 25 ਫੀਸਦੀ ਤੋਂ ਵੱਧ ਵਪਾਰ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਮੁਤਾਬਕ ਪਿਛਲੇ ਦੋ ਦਹਾਕਿਆਂ ਦੌਰਾਨ ਵਿਸ਼ਵ ਡੀਪੀਡੀ ਵਿੱਚ ਲਗਭਗ ਢਾਈ ਗੁਣਾ ਵਾਧਾ ਹੋਇਆ, ਜਦਕਿ ਬ੍ਰਿਕਸ ਦੇਸ਼ਾਂ ਦੀ ਸਾਂਝੀ ਜੀਪੀਡੀ ਕਰੀਬ ਸਾਢੇ ਚਾਰ ਗੁਣਾ ਵਧੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਬ੍ਰਿਕਸ ਦੇਸ਼ ਹੁਣ ਨਵੀਂ ਤਕਨਾਲੋਜੀ, ਇਨੋਵੇਸ਼ਨ ਅਤੇ ਨਵੇਂ ਹੱਲਾਂ ਦੇ ਮਹੱਤਵਪੂਰਨ ਕੇਂਦਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨਿਵੇਸ਼ ਅਤੇ ਨਵੇਂ ਕਾਰੋਬਾਰੀ ਮੌਕਿਆਂ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰ ਰਿਹਾ ਹੈ। ਭਾਰਤ ਵਿੱਚ ਹੋ ਰਿਹਾ ਮੌਜੂਦਾ ਬ੍ਰਿਕਸ ਬਿਜ਼ਨਸ ਫੋਰਮ ਹੁਣ ਤੱਕ ਦਾ ਸਭ ਤੋਂ ਵੱਡਾ ਫੋਰਮ ਦੱਸਿਆ ਗਿਆ।ਇਸ ਮੌਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਬ੍ਰਿਕਸ ਦੀ ਆਰਥਿਕ ਤਾਕਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਦੀ ਜੀਪੀਡੀ ਵਿਸ਼ਵ ਅਰਥਵਿਵਸਥਾ ਦਾ ਕਰੀਬ 40 ਫੀਸਦੀ ਹਿੱਸਾ ਹੈ, ਜਦਕਿ ਉਨ੍ਹਾਂ ਨੇ 77 ਦੀ ਹਿੱਸੇਦਾਰੀ ਕਰੀਬ 18 ਫੀਸਦੀ ਦੱਸੀ। ਫੋਰਮ ਦੌਰਾਨ ਮੁਕਤ ਵਪਾਰ, ਆਰਥਿਕ ਸਹਿਯੋਗ ਅਤੇ ਗਲੋਬਲ ਵਿਕਾਸ ਵਰਗੇ ਮੁੱਦਿਆਂ ’ਤੇ ਵੀ ਜ਼ੋਰ ਦਿੱਤਾ ਗਿਆ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵੀ ਸਮਾਗਮ ਵਿੱਚ ਮੌਜੂਦ ਸਨ। ਇਸ ਤੋਂ ਪਹਿਲਾਂ ਪੀ ਐਮ ਮੋਦੀ ਅਤੇ ਪੁਤਿਨ ਵਿਚਕਾਰ ਦੁਵੱਲੀ ਮੁਲਾਕਾਤ ਹੋਈ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਰੂਸੀ ਰਾਸ਼ਟਰਪਤੀ ਨੂੰ ਤਮਿਲ ਦੇ ਪ੍ਰਸਿੱਧ ਗ੍ਰੰਥ ‘ਤਿਰੂਕੁਰਲ’ ਦਾ ਰੂਸੀ ਭਾਸ਼ਾ ਵਿੱਚ ਅਨੁਵਾਦਿਤ ਸੰਸਕਰਣ ਵੀ ਭੇਟ ਕੀਤਾ।
ਬ੍ਰਿਕਸ ਦੀ ਵਧਦੀ ਤਾਕਤ: ਪੀ.ਐਮ ਮੋਦੀ ਨੇ ਕਿਹਾ—ਹੁਣ 21 ਦੇਸ਼ਾਂ ਦਾ ਪਰਿਵਾਰ, ਵਿਸ਼ਵ ਜੀਡੀਪੀ ’ਚ 40% ਹਿੱਸਾ
Leave a Comment
