By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਸੱਪ ਦੇ ਡੰਗ ਨਾਲ ਮੌਤ ਦਾ ਰਚਿਆ ਡਰਾਮਾ, ਪਤਨੀ ਤੇ ਪ੍ਰੇਮੀ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > ਸੱਪ ਦੇ ਡੰਗ ਨਾਲ ਮੌਤ ਦਾ ਰਚਿਆ ਡਰਾਮਾ, ਪਤਨੀ ਤੇ ਪ੍ਰੇਮੀ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ
BreakingIndia

ਸੱਪ ਦੇ ਡੰਗ ਨਾਲ ਮੌਤ ਦਾ ਰਚਿਆ ਡਰਾਮਾ, ਪਤਨੀ ਤੇ ਪ੍ਰੇਮੀ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ

ਪ੍ਰੇਮ ਸਬੰਧਾਂ ਕਾਰਨ ਰਚੀ ਕਤਲ ਦੀ ਸਾਜ਼ਿਸ਼

Varesh Neelkanth
Last updated: October 17, 2026 11:04 am
Varesh Neelkanth
1 hour ago
Share
SHARE
Highlights
  • ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਮੌਤ ਦਾ ਰਾਜ਼
  • ਗਲਾ ਘੁੱਟ ਕੇ ਕਤਲ, ਫਿਰ ਸੱਪ ਤੋਂ ਡੰਗ ਮਰਵਾਇਆ

ਮੇਰਠ : Major Times 

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਅਮਿਤ ਕਸ਼ਯਪ ਕਤਲ ਮਾਮਲੇ ਵਿੱਚ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਉਸ ਦੀ ਪਤਨੀ ਰਵਿਤਾ ਅਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਵਾਂ ਨੇ ਕਥਿਤ ਤੌਰ ’ਤੇ ਅਮਿਤ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਮੌਤ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਦਿਖਾਉਣ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ, ਪੁਲਿਸ ਵੱਲੋਂ ਕਰਵਾਏ ਗਏ ਪੋਸਟਮਾਰਟਮ ਨੇ ਇਸ ਮਾਮਲੇ ਦਾ ਭੇਤ ਖੋਲ੍ਹ ਦਿੱਤਾ।
ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੰਬਰ-12 ਨੇ ਸੁਣਵਾਈ ਪੂਰੀ ਹੋਣ ਤੋਂ ਬਾਅਦ ਦੋਵਾਂ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ। ਕਰੀਬ ਡੇਢ ਸਾਲ ਚੱਲੀ ਸੁਣਵਾਈ ਦੌਰਾਨ 86 ਤਰੀਕਾਂ ਪਈਆਂ ਅਤੇ 12 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ।
ਪ੍ਰੇਮ ਸਬੰਧਾਂ ਕਾਰਨ ਰਚੀ ਕਤਲ ਦੀ ਸਾਜ਼ਿਸ਼
ਜਾਣਕਾਰੀ ਅਨੁਸਾਰ, ਮੁਜ਼ੱਫਰਨਗਰ ਦੇ ਤਿਤਾਵੀ ਇਲਾਕੇ ਦੇ ਪਿੰਡ ਸੈਦਪੁਰ ਦੀ ਰਹਿਣ ਵਾਲੀ ਰਵਿਤਾ ਦਾ ਵਿਆਹ ਕਰੀਬ ਨੌਂ ਸਾਲ ਪਹਿਲਾਂ ਮੇਰਠ ਦੇ ਬਹਸੂਮਾ ਇਲਾਕੇ ਦੇ ਅਕਬਰਪੁਰ ਸਾਦਾਤ ਵਾਸੀ ਅਮਿਤ ਕਸ਼ਯਪ ਨਾਲ ਹੋਇਆ ਸੀ। ਅਮਿਤ ਟਾਈਲਾਂ ਅਤੇ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਦੋਵਾਂ ਦੇ ਤਿੰਨ ਬੱਚੇ ਹਨ।
ਅਮਰਦੀਪ ਅਮਿਤ ਨਾਲ ਕੰਮ ਕਰਦਾ ਸੀ ਅਤੇ ਗੁਆਂਢ ਵਿੱਚ ਰਹਿਣ ਕਾਰਨ ਰਵਿਤਾ ਨੂੰ ਚਾਚੀ ਕਹਿ ਕੇ ਬੁਲਾਉਂਦਾ ਸੀ। ਇਸੇ ਦੌਰਾਨ ਦੋਵਾਂ ਵਿਚਕਾਰ ਨੇੜਤਾ ਵਧ ਗਈ ਅਤੇ ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਦੇ ਪ੍ਰੇਮ ਸਬੰਧ ਬਣ ਗਏ। ਇਸ ਤੋਂ ਬਾਅਦ ਦੋਵਾਂ ਨੇ ਅਮਿਤ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।
ਗਲਾ ਘੁੱਟ ਕੇ ਕਤਲ, ਫਿਰ ਸੱਪ ਤੋਂ ਡੰਗ ਮਰਵਾਇਆ
12 ਅਪ੍ਰੈਲ 2025 ਨੂੰ ਅਮਿਤ ਆਪਣੀ ਪਤਨੀ ਅਤੇ ਬੱਚਿਆਂ ਨਾਲ ਸ਼ਾਕੰਭਰੀ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਵਾਪਸੀ ਦੌਰਾਨ ਬਹਸੂਮਾ ਬੱਸ ਸਟੈਂਡ ’ਤੇ ਰਵਿਤਾ ਨੇ ਕਥਿਤ ਤੌਰ ’ਤੇ ਅਮਰਦੀਪ ਨਾਲ ਗੁਪਤ ਤੌਰ ’ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਕਤਲ ਦੀ ਯੋਜਨਾ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਅਤੇ ਸੱਪ ਦਾ ਪ੍ਰਬੰਧ ਕੀਤਾ।
ਉਸੇ ਰਾਤ ਕਰੀਬ 10 ਵਜੇ ਖਾਣਾ ਖਾਣ ਤੋਂ ਬਾਅਦ ਅਮਿਤ ਸੌਂ ਗਿਆ। ਪੁਲਿਸ ਜਾਂਚ ਅਨੁਸਾਰ, ਅਮਰਦੀਪ ਥੈਲੇ ਵਿੱਚ ਸੱਪ ਲੈ ਕੇ ਉੱਥੇ ਪਹੁੰਚਿਆ। ਰਵਿਤਾ ਨੇ ਅਮਿਤ ਦੇ ਹੱਥ ਫੜ ਲਏ, ਜਦਕਿ ਅਮਰਦੀਪ ਨੇ ਉਸ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਕਤਲ ਨੂੰ ਸੱਪ ਦੇ ਡੰਗ ਨਾਲ ਹੋਈ ਮੌਤ ਦਿਖਾਉਣ ਲਈ ਲਾਸ਼ ਦੇ ਹੇਠਾਂ ਘੋੜਾਪਛਾੜ ਸੱਪ ਛੱਡ ਦਿੱਤਾ ਗਿਆ। ਸੱਪ ਨੇ ਅਮਿਤ ਨੂੰ ਪੰਜ ਵਾਰ ਡੰਗ ਮਾਰਿਆ, ਜਿਸ ਨਾਲ ਸਰੀਰ ’ਤੇ ਨਿਸ਼ਾਨ ਪੈ ਗਏ।
ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਮੌਤ ਦਾ ਰਾਜ਼
13 ਅਪ੍ਰੈਲ ਦੀ ਸਵੇਰ ਰਵਿਤਾ ਨੇ ਨਾਸ਼ਤਾ ਤਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਅਮਿਤ ਕੋਲ ਭੇਜਿਆ। ਮੰਜੇ ’ਤੇ ਸੱਪ ਦੇਖ ਕੇ ਬੱਚੇ ਨੇ ਰੌਲਾ ਪਾ ਦਿੱਤਾ। ਪਰਿਵਾਰ ਨੇ ਪਹਿਲਾਂ ਇਸ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਮੰਨਿਆ ਅਤੇ ਲਾਸ਼ ਨੂੰ ਬੁਲੰਦਸ਼ਹਿਰ ਦੇ ਗੁਲਾਵਠੀ ਇਲਾਕੇ ਵਿੱਚ ਝਾੜ-ਫੂਕ ਲਈ ਵੀ ਲਿਜਾਇਆ ਗਿਆ।
ਇਸ ਦੌਰਾਨ ਤਤਕਾਲੀ ਥਾਣਾ ਇੰਚਾਰਜ ਸਬ-ਇੰਸਪੈਕਟਰ ਇੰਦੂ ਵਰਮਾ ਪੁਲਿਸ ਟੀਮ ਸਮੇਤ ਪਿੰਡ ਪਹੁੰਚੀ। ਪਰਿਵਾਰ ਅਤੇ ਰਵਿਤਾ ਵੱਲੋਂ ਪੋਸਟਮਾਰਟਮ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਤਿੰਨ ਦਿਨ ਬਾਅਦ ਆਈ ਰਿਪੋਰਟ ਵਿੱਚ ਅਮਿਤ ਦੀ ਮੌਤ ਗਲਾ ਘੁੱਟਣ ਕਾਰਨ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਪੁਲਿਸ ਨੇ ਰਵਿਤਾ ਅਤੇ ਅਮਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ।
86 ਤਰੀਕਾਂ ਮਗਰੋਂ ਅਦਾਲਤ ਦਾ ਫ਼ੈਸਲਾ
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ 12 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। 7 ਅਕਤੂਬਰ ਨੂੰ ਅਦਾਲਤ ਨੇ ਰਵਿਤਾ ਅਤੇ ਅਮਰਦੀਪ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਇਸ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਸਭ ਤੋਂ ਅਹਿਮ ਸਬੂਤ ਸਾਬਤ ਹੋਈ, ਜਿਸ ਨੇ ਸੱਪ ਦੇ ਡੰਗ ਨਾਲ ਮੌਤ ਦਿਖਾਉਣ ਦੀ ਕਥਿਤ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ।

ਝੋਟਾ ਦੀ ਯਾਦ ’ਚ ਬੁੱਤ ਲਾਉਣ ਦੀ ਮੰਗ, ਮੁਅੱਤਲ ਐੱਸਐੱਚਓ ਬੇਅੰਤ ਕੌਰ ਨੂੰ ਬਰਖ਼ਾਸਤ ਕਰਨ ’ਤੇ ਅੜੀ ਸੰਘਰਸ਼ ਕਮੇਟੀ
दिन दहाड़े हथियार के बल पर बाइक छीनकर एक्टिवा सवार लुटेरे फरार
विदेश से लौट रहा पंजाब का युवक 4 दिनों से संदिग्ध परिस्थितियों में लापता
ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਰੋਸ, 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ
Minor Birth Case: रेस्ट रूम में नाबालिग ने दिया बच्चे को जन्म
Share This Article
Facebook Whatsapp Whatsapp Telegram Email Print
Previous Article ਬੇਸਹਾਰਾ ਗਊ-ਵੰਸ਼ ਦੀ ਸੰਭਾਲ ਲਈ ਸਰਕਾਰ ਤਿਆਰ ਕਰੇਗੀ ਵਿਆਪਕ ਯੋਜਨਾ,
Next Article ਦੀਪਕ ਬਾਲੀ ਨੂੰ ਇੰਚਾਰਜ ਲਗਾਉਣ ’ਤੇ ਮੇਜਰ ਸਿੰਘ ਨੇ ਚੁੱਕੇ ਸਵਾਲ, ਹਾਈਕਮਾਂਡ ਨੂੰ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ
Leave a Comment

Leave a Reply Cancel reply

Your email address will not be published. Required fields are marked *

ਬੇਸਹਾਰਾ ਗਊ-ਵੰਸ਼ ਦੀ ਸੰਭਾਲ ਲਈ ਸਰਕਾਰ ਤਿਆਰ ਕਰੇਗੀ ਵਿਆਪਕ ਯੋਜਨਾ,
Jalandhar
Jalandhar- ਗਹਿਰੀ ਮੰਡੀ ਵਿੱਚ ਚੱਲੀ ਗੋਲੀ, 19 ਸਾਲਾ ਨੌਜਵਾਨ ਜ਼ਖ਼ਮੀ
Breaking
ਸ਼ਹੀਦ ਊਧਮ ਸਿੰਘ ਨਗਰ ਵਿਖੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਵਿਸ਼ਾਲ ਮੀਟਿੰਗ
Jalandhar
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਆਪ’ ਵਿਧਾਇਕਾਂ ਦੀ ਪੇਸ਼ੀ, ਗਿਆਸਪੁਰਾ ਮਾਮਲੇ ’ਚ ਆਪਣਾ ਪੱਖ ਰੱਖਣ ਪਹੁੰਚੇ ਆਗੂ
Breaking Punjab
जालंधर कैंट में आप को बड़ा झटका, दीपक बाली के चार्ज संभालते ही 11 में 10 ब्लाक प्रधानों का इस्तीफ़ा
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?