By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: 13 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸਾਬਕਾ ਫੌਜੀ ਨੂੰ ਮਿਲਿਆ ਇਨਸਾਫ਼, ਸੈਸ਼ਨ ਕੋਰਟ ਨੇ ਸਹੁਰੇ ਨੂੰ ਕੀਤਾ ਬਰੀ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > 13 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸਾਬਕਾ ਫੌਜੀ ਨੂੰ ਮਿਲਿਆ ਇਨਸਾਫ਼, ਸੈਸ਼ਨ ਕੋਰਟ ਨੇ ਸਹੁਰੇ ਨੂੰ ਕੀਤਾ ਬਰੀ
BreakingPunjab

13 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸਾਬਕਾ ਫੌਜੀ ਨੂੰ ਮਿਲਿਆ ਇਨਸਾਫ਼, ਸੈਸ਼ਨ ਕੋਰਟ ਨੇ ਸਹੁਰੇ ਨੂੰ ਕੀਤਾ ਬਰੀ

- ਅਦਾਲਤ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਇਸਤਗਾਸਾ ਪੱਖ ਦੋਸ਼ ਸਾਬਤ ਕਰਨ ਵਿੱਚ ਰਿਹਾ ਅਸਫਲ

Varesh Neelkanth
Last updated: November 18, 2026 10:39 am
Varesh Neelkanth
2 hours ago
Share
SHARE

– ਅਦਾਲਤ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ, ਇਸਤਗਾਸਾ ਪੱਖ ਦੋਸ਼ ਸਾਬਤ ਕਰਨ ਵਿੱਚ ਰਿਹਾ ਅਸਫਲ
– ਬਚਾਅ ਪੱਖ ਦੇ ਵਕੀਲ ਤਰਨਜੋਤ ਸਿੰਘ ਸਿੱਧਾਨਾ ਦੀ ਜਿਰ੍ਹਾ ਦੌਰਾਨ ਸਾਹਮਣੇ ਆਈਆਂ ਕਈ ਅਹਿਮ ਵਿਰੋਧਾਭਾਸੀਆਂ

ਜਲੰਧਰ,  Major Times 

13 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਸਾਬਕਾ ਫੌਜੀ ਪ੍ਰਕਾਸ਼ ਚੰਦ ਨੂੰ ਅਦਾਲਤ ਵੱਲੋਂ ਰਾਹਤ ਮਿਲੀ ਹੈ। ਵਧੀਕ ਸੈਸ਼ਨ ਜੱਜ  ਰਜਨੀ ਛੋਕਰਾ ਦੀ ਅਦਾਲਤ ਨੇ ਸਾਰੇ ਅਪਰਾਧਿਕ ਦੋਸ਼ਾਂ ਤੋਂ ਪ੍ਰਕਾਸ਼ ਚੰਦ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਸਤਗਾਸਾ ਪੱਖ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ।

ਮਾਮਲਾ ਸਾਲ 2013 ਦਾ ਹੈ। ਸ਼ਿਕਾਇਤਕਰਤਾ ਨੇ ਆਪਣੇ ਪਤੀ ਸੁਧੀਰ ਕੁਮਾਰ, ਸਹੁਰੇ ਪ੍ਰਕਾਸ਼ ਚੰਦ ਅਤੇ ਦਿਓਰਾਂ ਸਤੀਸ਼ ਕੁਮਾਰ ਤੇ ਸੁਰੇਸ਼ ਕੁਮਾਰ ਵਿਰੁੱਧ ਜਲੰਧਰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਪੁਲਿਸ ਵੱਲੋਂ ਐੱਫਆਈਆਰ ਦਰਜ ਨਾ ਕੀਤੇ ਜਾਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਧਾਰਾ 406, 498-ਏ, 376 ਅਤੇ 34 ਆਈਪੀਸੀ ਤਹਿਤ ਨਿੱਜੀ ਸ਼ਿਕਾਇਤ ਦਰਜ ਕਰਵਾਈ ਸੀ।

ਮੁੱਢਲੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਸੁਧੀਰ ਕੁਮਾਰ ਅਤੇ ਪ੍ਰਕਾਸ਼ ਚੰਦ ਨੂੰ ਤਲਬ ਕੀਤਾ ਸੀ। ਬਾਅਦ ਵਿੱਚ ਸੁਧੀਰ ਕੁਮਾਰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਸਾਬਕਾ ਫੌਜੀ ਪ੍ਰਕਾਸ਼ ਚੰਦ ਨੇ ਤਲਬੀ ਦੇ ਹੁਕਮ ਨੂੰ ਰੱਦ ਕਰਵਾਉਣ ਲਈ ਹਾਈ ਕੋਰਟ ਦਾ ਰੁਖ ਕੀਤਾ ਸੀ। ਸਾਲ 2025 ਵਿੱਚ ਹਾਈ ਕੋਰਟ ਨੇ ਉਨ੍ਹਾਂ ਨੂੰ ਟਰਾਇਲ ਕੋਰਟ ਵਿੱਚ ਪੇਸ਼ ਹੋ ਕੇ ਮੁਕੱਦਮੇ ਦਾ ਸਾਹਮਣਾ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਮਾਮਲਾ ਸੈਸ਼ਨ ਅਦਾਲਤ ਵਿੱਚ ਚਲਾ ਗਿਆ।

ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਐਡਵੋਕੇਟ ਤਰਨਜੋਤ ਸਿੰਘ ਸਿੱਧਾਨਾ ਵੱਲੋਂ ਕੀਤੀ ਗਈ ਜਿਰ੍ਹਾ ਦੌਰਾਨ ਸ਼ਿਕਾਇਤਕਰਤਾ ਦੇ ਬਿਆਨਾਂ ਵਿੱਚ ਕਈ ਵਿਰੋਧਾਭਾਸ ਸਾਹਮਣੇ ਆਏ। ਬਚਾਅ ਪੱਖ ਨੇ ਅਦਾਲਤ ਵਿੱਚ ਇਹ ਵੀ ਦਰਸਾਇਆ ਕਿ ਕਥਿਤ ਘਟਨਾ ਤੋਂ ਦੋ ਦਿਨ ਬਾਅਦ ਮੈਡੀਕਲ ਜਾਂਚ ਕਰਵਾਈ ਗਈ ਸੀ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦੀ ਮਾਮੀ ਉਸ ਸਮੇਂ ਸਿਵਲ ਹਸਪਤਾਲ ਵਿੱਚ ਡਾਕਟਰ ਵਜੋਂ ਤਾਇਨਾਤ ਸੀ ਅਤੇ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮੈਡੀਕਲ ਰਿਪੋਰਟ ਉਨ੍ਹਾਂ ਦੇ ਕਹਿਣ ‘ਤੇ ਤਿਆਰ ਕੀਤੀ ਗਈ ਸੀ। ਸਬੰਧਤ ਡਾਕਟਰ ਵੀ ਰਿਪੋਰਟ ਦੀ ਪੁਸ਼ਟੀ ਲਈ ਅਦਾਲਤ ਵਿੱਚ ਗਵਾਹੀ ਦੇਣ ਨਹੀਂ ਆਏ।

ਜਿਰ੍ਹਾ ਦੌਰਾਨ ਸ਼ਿਕਾਇਤਕਰਤਾ ਨੇ ਇਹ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਐੱਸਪੀ ਵੱਲੋਂ ਕੀਤੀ ਗਈ ਜਾਂਚ ਵਿੱਚ ਮੁਲਜ਼ਮਾਂ ਨੂੰ ਬੇਕਸੂਰ ਪਾਇਆ ਗਿਆ ਸੀ। ਇਸੇ ਤਰ੍ਹਾਂ ਸ਼ਿਕਾਇਤਕਰਤਾ ਦੇ ਪਿਤਾ ਦੀ ਗਵਾਹੀ ਦੌਰਾਨ ਕਥਿਤ ਦਾਜ ਦੇ ਸਾਮਾਨ ਦੀ ਖਰੀਦ ਸਬੰਧੀ ਕੋਈ ਬਿੱਲ ਜਾਂ ਰਸੀਦ ਪੇਸ਼ ਨਾ ਕੀਤੇ ਜਾਣ ਅਤੇ ਕੱਪੜਿਆਂ ਨੂੰ ਸਬੂਤ ਵਜੋਂ ਰਿਕਾਰਡ ‘ਤੇ ਨਾ ਲਿਆਉਣ ਵਰਗੇ ਨੁਕਤੇ ਵੀ ਸਾਹਮਣੇ ਆਏ।

ਦੋਵਾਂ ਪੱਖਾਂ ਦੀਆਂ ਦਲੀਲਾਂ ਅਤੇ ਰਿਕਾਰਡ ‘ਤੇ ਮੌਜੂਦ ਸਬੂਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਅਦਾਲਤ ਨੇ ਪ੍ਰਕਾਸ਼ ਚੰਦ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਇਸ ਫੈਸਲੇ ਨਾਲ ਸਾਬਕਾ ਫੌਜੀ ਦੀ 13 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ।

Election 2027 पंजाब समेत 5 राज्यों में विधानसभा चुनाव की घोषणा जल्द
मुख्यमंत्री मान का धन्यवाद करते हुए नितिन कोहली बोले, ‘मावां-धीयां सतकार योजना’ से जालंधर सेंट्रल की हज़ारों महिलाओं को लाभ
BREAKING – ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, ਰਾਜਸਥਾਨ ਦੇ ਸਾਲਾਸਰ ਤੋਂ ਸ਼ੂਟਰ ਗ੍ਰਿਫ਼ਤਾਰ
ਅੰਮ੍ਰਿਤਸਰ ’ਚ ਇਨਫਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ, ਗੋਲਡੀ ਢਿੱਲੋਂ ਨੇ ਲਈ ਜ਼ਿੰਮੇਵਾਰੀ
सिस्टम में होगा बड़ा सुधार: जालंधर में ADGP एस. राय ने ली बैठक; ‘महिला मित्र’ पहल की शुरुआत
Share This Article
Facebook Whatsapp Whatsapp Telegram Email Print
Previous Article  जालंधर नॉर्थ में BJP को बड़ा झटका, युवा नेता प्रशांत गंभीर AAP में शामिल
Next Article 13 साल की लंबी कानूनी लड़ाई के बाद पूर्व सैनिक को मिला इंसाफ, ससुर बरी
Leave a Comment

Leave a Reply Cancel reply

Your email address will not be published. Required fields are marked *

 जालंधर नॉर्थ में BJP को बड़ा झटका, युवा नेता प्रशांत गंभीर AAP में शामिल
Breaking
ਮੋਹਿੰਦਰ ਭਗਤ ਨੇ ਛੱਠ ਪੂਜਾ ’ਚ ਨਤਮਸਤਕ ਹੋ ਕੇ ਸਭ ਵਰਗਾਂ ਦੀ ਖੁਸ਼ਹਾਲੀ ਦੀ ਕੀਤੀ ਅਰਦਾਸ
Jalandhar
नितिन कोहली बोले, जनता का विश्वास हमारी ताकत, जालंधर सेंट्रल में बड़े अंतर से जीत दर्ज करने के लिए करेंगे मेहनत
Breaking
जालंधर नॉर्थ से टिकट मिलने के बाद मेयर वनीत धीर ने परिवार सहित श्री देवी तालाब मंदिर में टेका माथा
Breaking
हाइवे पर चलती मर्सिडीज में लगी भीषण आग 
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?