By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਵੰਡ ਦਾ ਦਰਦ ਪੰਜਾਬੀ ਕਦੇ ਨਹੀਂ ਭੁੱਲ ਸਕਦੇ : ਕੇਵਲ ਸਿੰਘ ਢਿੱਲੋਂ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > News > Jalandhar > ਵੰਡ ਦਾ ਦਰਦ ਪੰਜਾਬੀ ਕਦੇ ਨਹੀਂ ਭੁੱਲ ਸਕਦੇ : ਕੇਵਲ ਸਿੰਘ ਢਿੱਲੋਂ
JalandharPunjab

ਵੰਡ ਦਾ ਦਰਦ ਪੰਜਾਬੀ ਕਦੇ ਨਹੀਂ ਭੁੱਲ ਸਕਦੇ : ਕੇਵਲ ਸਿੰਘ ਢਿੱਲੋਂ

Varesh Neelkanth
Last updated: August 14, 2026 6:23 pm
Varesh Neelkanth
3 weeks ago
Share
SHARE

‘ਵੰਡ ਸੰਤਾਪ ਯਾਦਗਾਰੀ ਦਿਵਸ’ ਮੌਕੇ ਜਲੰਧਰ ’ਚ ਭਾਜਪਾ ਵੱਲੋਂ  ਯਾਤਰਾ

ਜਲੰਧਰ, major times

1947 ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਅਤੇ ਉੱਜੜ ਕੇ ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰਨ ਲਈ ਮਜਬੂਰ ਹੋਏ ਲੋਕਾਂ ਦੀ ਯਾਦ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਵਿੱਚ ਮੌਨ ਯਾਤਰਾ ਕੱਢੀ ਗਈ। ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਹੋਈ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਯਾਤਰਾ ਵਿੱਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਦੇ ਸਹਿ-ਪ੍ਰਭਾਰੀ ਨਰਿੰਦਰ ਰੈਣਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੌਨ ਯਾਤਰਾ ਭਗਵਾਨ ਸ੍ਰੀ ਰਾਮ ਚੌਂਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਂਕ ਤੱਕ ਪਹੁੰਚੀ। ਇਸ ਦੌਰਾਨ ਵੰਡ ਦੇ ਦੌਰਾਨ ਮਾਰੇ ਗਏ ਅਤੇ ਆਪਣੇ ਘਰ-ਬਾਰ ਛੱਡਣ ਵਾਲੇ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 1947 ਦੀ ਵੰਡ ਦਾ ਸਭ ਤੋਂ ਡੂੰਘਾ ਪ੍ਰਭਾਵ ਪੰਜਾਬ ਅਤੇ ਪੰਜਾਬੀਆਂ ’ਤੇ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦੋ ਹਿੱਸਿਆਂ ਵਿੱਚ ਵੰਡੀ ਗਈ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਆਪਣੀ ਜ਼ਮੀਨ, ਜਾਇਦਾਦ, ਘਰ ਅਤੇ ਆਪਣੇ ਪਿਆਰਿਆਂ ਨੂੰ ਪਿੱਛੇ ਛੱਡ ਕੇ ਉਜਾੜੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਵੰਡ ਦੀ ਤ੍ਰਾਸਦੀ ਦਾ ਦਰਦ ਅੱਜ ਵੀ ਪੰਜਾਬੀਆਂ ਦੀਆਂ ਯਾਦਾਂ ਵਿੱਚ ਮੌਜੂਦ ਹੈ। ਢਿੱਲੋਂ ਨੇ ਕਿਹਾ ਕਿ ਇਸ ਦੁਖਦਾਈ ਇਤਿਹਾਸ ਨੂੰ ਯਾਦ ਕਰਨਾ ਸਿਰਫ਼ ਅਤੀਤ ਨੂੰ ਯਾਦ ਕਰਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਇਸ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 14 ਅਗਸਤ ਨੂੰ ‘ਵੰਡ ਸੰਤਾਪ ਯਾਦਗਾਰੀ ਦਿਵਸ’ ਵਜੋਂ ਮਨਾਉਣ ਦਾ ਮਕਸਦ ਵੰਡ ਦੇ ਪੀੜਤਾਂ ਅਤੇ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਇਸ ਦੁਖਦਾਈ ਅਧਿਆਇ ਤੋਂ ਸਬਕ ਲੈਂਦਿਆਂ ਸਮਾਜ ਵਿੱਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਪਾਕਿਸਤਾਨ ਵਿੱਚ ਰਹਿ ਗਏ ਧਾਰਮਿਕ ਸਥਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੰਡ ਕਾਰਨ ਕਈ ਗੁਰਦੁਆਰੇ ਅਤੇ ਮੰਦਰ ਸਰਹੱਦ ਪਾਰ ਰਹਿ ਗਏ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਈ ਕੋਰੀਡੋਰ ਬਣਨਾ ਸ਼ਰਧਾਲੂਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਮੌਨ ਯਾਤਰਾ ਦੌਰਾਨ ਭਾਜਪਾ ਆਗੂ ਮਨੋਰੰਜਨ ਕਾਲੀਆ, ਰਾਜੇਸ਼ ਬਾਘਾ, ਰਾਕੇਸ਼ ਰਾਠੌਰ, ਕ੍ਰਿਸ਼ਨ ਦੇਵ ਭੰਡਾਰੀ, ਸੁਸ਼ੀਲ ਰਿੰਕੂ, ਸ਼ੀਤਲ ਅੰਗੁਰਾਲ, ਅਮਰਜੀਤ ਸਿੰਘ ਅਮਰੀ, ਕਰਮਜੀਤ ਚੌਧਰੀ, ਜਗਬੀਰ ਸਿੰਘ ਬਰਾੜ, ਰਾਜੇਸ਼ ਕਪੂਰ, ਰਮਨ ਪੱਬੀ, ਸੁਭਾਸ਼ ਸੂਦ, ਰਵੀ ਮਹਿੰਦਰੂ, ਪੁਨੀਤ ਸ਼ੁਕਲਾ ਸਮੇਤ ਹੋਰ ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ।

सुखपाल खैहरा और बिक्रम मजीठिया की बढ़ीं मुश्किलें! CM मान की पत्नी ने भेजा लीगल नोटिस, 24 घंटे में मांगें माफी
ਹਵਾਰਾ ਦੀ ਪੈਰੋਲ ਅਰਜ਼ੀ ‘ਤੇ ਬਿੱਟੂ ਦਾ ਮਾਨਵੀ ਰੁਖ, ਰਾਜਪਾਲ ਦੀ ਰਿਪੋਰਟ ਦਾ ਕੀਤਾ ਸਵਾਗਤ
रोल ऑब्जर्वर रामवीर ने पोलिंग स्टेशनों पर लगाए गए विशेष कैंपों का लिया जायजा; पारदर्शी ढंग से काम निपटाने के निर्देश
ਬਬਰੀਕ ਚੌਕ ’ਚ ਮਹਿਲਾ ਦੇ ਕੰਨਾਂ ਤੋਂ ਸੋਨੇ ਦੇ ਟੌਪਸ ਝਪਟੇ, ਪਲਸਰ ਸਵਾਰ ਦੋ ਲੁਟੇਰੇ ਫਰਾਰ
मुख्यमंत्री तीर्थ यात्रा योजना के तहत अब तक 4 लाख से अधिक संगतों ने पवित्र धार्मिक स्थानों के किए दर्शन – मोहिंदर भगत
Share This Article
Facebook Whatsapp Whatsapp Telegram Email Print
Previous Article ਸੁਤੰਤਰਤਾ ਦਿਵਸ ਮੌਕੇ 27 ਸ਼ਖਸੀਅਤਾਂ ਨੂੰ ਮਿਲੇਗਾ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’
Next Article ਬਬਰੀਕ ਚੌਕ ’ਚ ਮਹਿਲਾ ਦੇ ਕੰਨਾਂ ਤੋਂ ਸੋਨੇ ਦੇ ਟੌਪਸ ਝਪਟੇ, ਪਲਸਰ ਸਵਾਰ ਦੋ ਲੁਟੇਰੇ ਫਰਾਰ
Leave a Comment

Leave a Reply Cancel reply

Your email address will not be published. Required fields are marked *

सनटेक सिटी मामले में ईडी का बड़ा एक्शन: पंजाब के वरिष्ठ IAS अधिकारी अनुराग वर्मा को 9 सितंबर का नया समन जारी
Punjab Jalandhar Politics
जालंधर में पंजाब कांग्रेस का भाजपा के खिलाफ जोरदार प्रदर्शन: खड़गे की रैली स्थल के ‘शुद्धिकरण’ और राहुल गांधी पर FIR का जताया विरोध
Jalandhar Breaking Politics Punjab
पंजाब सरकार के बहिष्कार और विरोध के बीच जस्टिस अश्वनी कुमार मिश्रा ने ली पंजाब एवं हरियाणा हाईकोर्ट के चीफ जस्टिस पद की शपथ
Breaking Jalandhar Politics Punjab
रनवे से फिसला अमेज़न का कार्गो प्लेन, गाड़ियों से टकराने के बाद लगी आग; 5 लोगों की मौत
India Breaking
पंजाब कांग्रेस प्रभारी के रूप में सचिन पायलट के सामने बड़ी चुनौती: गुटबाजी खत्म कर नेताओं को एकजुट करने की कवायद तेज
Politics Breaking Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?