By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਰਿੰਦਾਵਨ ਧਾਮ ਲਈ ਬੱਸ ਕੀਤੀ ਰਵਾਨਾ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > News > Jalandhar > ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਰਿੰਦਾਵਨ ਧਾਮ ਲਈ ਬੱਸ ਕੀਤੀ ਰਵਾਨਾ
Jalandhar

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਰਿੰਦਾਵਨ ਧਾਮ ਲਈ ਬੱਸ ਕੀਤੀ ਰਵਾਨਾ

Varesh Neelkanth
Last updated: September 24, 2026 10:12 am
Varesh Neelkanth
7 hours ago
Share
SHARE

ਕਿਹਾ, ਪੰਜਾਬ ਸਰਕਾਰ ਪਵਿੱਤਰ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਕੇ ਬਜ਼ੁਰਗਾਂ ਦੇ ਕਰ ਰਹੀ ਸੁਪਨੇ ਪੂਰੇ

ਜਲੰਧਰ,MAJOR TIMES
ਪੰਜਾਬ ਦੇ ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਰਿੰਦਾਵਨ ਧਾਮ ਲਈ ਇਕ ਹੋਰ ਬੱਸ ਰਵਾਨਾ ਕੀਤੀ ਗਈ।
ਇਸ ਮੌਕੇ ਬੱਸ ਵਿੱਚ ਸਵਾਰ ਸ਼ਰਧਾਲੂਆਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਇਹ ਮੁੱਖ ਮੰਤਰੀ, ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਇਕ ਨਿਵੇਕਲੀ ਤੇ ਵਿਲੱਖਣ ਪਹਿਲਕਦਮੀ ਹੈ, ਜੋ ਲੋਕਾਂ ਦੇ ਆਪਣੇ ਸਕੇ-ਸਬੰਧੀਆਂ ਨਾਲ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੇ ਸੁਪਨੇ ਨੂੰ ਸੱਚ ਕਰਨ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਜਦੋਂ ਤੋਂ ਇਹ ਸਕੀਮ ਸ਼ੁਰੂ ਹੋਈ ਹੈ ਬਹੁਤ ਸਾਰੀਆਂ ਬੱਸਾਂ ਅਨੇਕਾਂ ਸ਼ਰਧਾਲੂਆਂ ਨੂੰ ਦੇਸ਼ ਭਰ ਵਿੱਚ ਇਤਿਹਾਸਿਕ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲੈ ਕੇ ਜਾ ਚੁੱਕੀਆਂ ਹਨ। ਅਜਿਹੀਆਂ ਧਾਰਮਿਕ ਯਾਤਰਾਵਾਂ ਲੋਕਾਂ ਨੂੰ ਅਧਿਆਤਮਿਕ ਅਨੁਭਵ ਨਾਲ ਭਰ ਰਹੀਆਂ ਹਨ ਅਤੇ ਉਹ ਤੀਰਥ ਯਾਤਰਾ ਤੋਂ ਮੁੜਨ ਉਪਰੰਤ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਮਹੱਤਵਪੂਰਨ ਧਾਰਮਿਕ ਅਸਥਾਨਾਂ ਜਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ, ਹਰੀਦੁਆਰ, ਰਿਸ਼ੀਕੇਸ਼, ਸਾਲਾਸਰ ਧਾਮ, ਖਾਟੂ ਸ਼ਿਆਮ ਅਤੇ ਵਰਿੰਦਾਵਨ ਆਦਿ ਸ਼ਾਮਿਲ ਹਨ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਭਗਤ ਨੇ ਦੱਸਿਆ ਕਿ ‘ਸਾਡੀ ਸਰਕਾਰ ਸਾਰਾ ਖ਼ਰਚਾ ਕਰ ਰਹੀ ਹੈ ਤਾਂ ਜੋ ਬਜ਼ੁਰਗ ਬਿਨਾਂ ਕਿਸੇ ਪਰੇਸ਼ਾਨੀ ਦੇ ਧਾਰਮਿਕ ਯਾਤਰਾ ਕਰ ਸਕਣ।’ ਉਨ੍ਹਾਂ ਦੱਸਿਆ ਕਿ ਹਰੇਕ ਸ਼ਰਧਾਲੂ ਨੂੰ ਲਗਜ਼ਰੀ ਏ.ਸੀ.ਸਲੀਪਰ ਬੱਸ, ਏ.ਸੀ.ਰਿਹਾਇਸ਼, ਤਿੰਨ ਸਮੇਂ ਦਾ ਪੌਸ਼ਟਿਕ ਖਾਣਾ, ਡਾਕਟਰੀ ਸਹਾਇਤਾ ਅਤੇ ਰਸਤੇ ਵਿੱਚ ਦੇਖ-ਭਾਲ ਲਈ ਸਮਰਪਿਤ ਸੇਵਾਦਾਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਧਾਰਮਿਕ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਵਲੋਂ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ। ਸ਼ਰਧਾਲੂਆਂ ਨੇ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਬਿਨਾਂ ਕਿਸੇ ਵਿੱਤੀ ਬੋਝ ਦੇ ਜਾਣਾਂ ਇਕ ਨਾ-ਮੁਮਕਿਨ ਸੁਪਨੇ ਵਾਂਗ ਸੀ, ਪਰ ਪੰਜਾਬ ਸਰਕਾਰ ਨੇ ਬਜ਼ੁਰਗਾਂ ਲਈ ਇਸ ਨਾ ਪੂਰੇ ਹੋਣ ਵਾਲੇ ਸੁਪਨੇ ਨੂੰ ਸੱਚ ਕਰ ਦਿਖਾਇਆ ਹੈ।

ਸਮਾਜ ਦੇ ਹਰ ਵਰਗ ਦੇ ਲੋਕਾਂ ਵਲੋਂ ਹਰਮਨ ਪਿਆਰੇ ਸਾਬਕਾ ਮੰਤਰੀ ਭਗਤ ਚੁਨੀ ਲਾਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Jalandhar Crime: नूरमहल में लुटेरों का आतंक; युवक पर ईंट से हमला कर ₹15,000 कैश
Jalandhar Crime News: जालंधर में अवैध हथियार और हेरोइन के साथ एक युवक गिरफ्तार
रोल ऑब्जर्वर रामवीर ने पोलिंग स्टेशनों पर लगाए गए विशेष कैंपों का लिया जायजा; पारदर्शी ढंग से काम निपटाने के निर्देश
धार्मिक आयोजनों पर धर्मवीर गांधी की टिप्पणी दुर्भाग्यपूर्ण: दीपक बाली
Share This Article
Facebook Whatsapp Whatsapp Telegram Email Print
Previous Article ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਈ.ਵੀ.ਐਮ. ਵੇਅਰਹਾਊਸ ਦਾ ਤਿਮਾਹੀ ਨਿਰੀਖਣ
Next Article BJP ਵਿੱਚ ਵੱਡਾ ਸੰਗਠਨਾਤਮਕ ਫੇਰਬਦਲ, ਵਿਨੋਦ ਤਾਵੜੇ ਨੂੰ UP ਦੀ ਜ਼ਿੰਮੇਵਾਰੀ
Leave a Comment

Leave a Reply Cancel reply

Your email address will not be published. Required fields are marked *

Holiday: जालंधर में प्रसिद्ध सोढल मेले के चलते छुट्टी का ऐलान; जाने क्या रहेंगा बंद
Punjab Jalandhar
Jalandhar में युवक की संदिग्ध परिस्थितियों में मौत; हत्या का शक
Jalandhar
Jalandhar GT रोड पर मैरिटन होटल के सामने दर्दनाक हादसा; तेज रफ्तार ट्रक ने व्यक्ति को कुचला
Jalandhar Breaking
Jalandhar में BJP कार्यकर्ता के घर पर गुंडागर्दी; 8-10 युवकों ने किया अंधाधुंध पथराव
Jalandhar Breaking
ASI जसवंत सिंह पर गोली चलाने वाला आरोपी पुलिस हिरासत से फरार
Breaking Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?