By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਅੱਜ ਤੋਂ ਸ਼ੁਰੁ ਹੋਵੇਗੀ ਸ੍ਰੀਮਦ ਭਾਗਵਤ ਕਥਾ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > News > Jalandhar > ਅੱਜ ਤੋਂ ਸ਼ੁਰੁ ਹੋਵੇਗੀ ਸ੍ਰੀਮਦ ਭਾਗਵਤ ਕਥਾ
Jalandhar

ਅੱਜ ਤੋਂ ਸ਼ੁਰੁ ਹੋਵੇਗੀ ਸ੍ਰੀਮਦ ਭਾਗਵਤ ਕਥਾ

ਫੁੱਲਾਂ ਦੀ ਵਰਖਾ, ਭਜਨ-ਕੀਰਤਨ ਤੇ ਢੋਲ-ਤਾਸਿਆਂ ਨਾਲ ਭਗਤੀਮਈ ਹੋਇਆ

Varesh Neelkanth
Last updated: October 2, 2026 10:31 pm
Varesh Neelkanth
44 minutes ago
Share
SHARE

ਕਥਾ ਤੋਂ ਪਹਿਲਾਂ ਸਜਾਈ ਵਿਸ਼ਾਲ ਕਲਸ਼ ਯਾਤਰਾ

Jalandahar , Major Times 
ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਕਮੇਟੀ ਵੱਲੋਂ 3 ਤੋਂ 9 ਅਕਤੂਬਰ ਤਕ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਅੱਜ ਤੋਂ ਜਲੰਧਰ ਦੀ ਸਾੲੀਂ ਦਾਸ ਸਕੂਲ ਗਰਾਉਂਡ ਵਿਖੇ ਸ਼ੁਰੂ ਹੋ ਰਹੀ ਹੈ। ਕਥਾ ਦੋਰਾਨ ਆਚਾਰਿਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਕਥਾ ਕਰਨਗੇ। ਇਸੇ ਸਬੰਧ ਵਿਚ ਸ਼ੁੱਕਰਵਾਰ ਨੂੰ ਵਿਸ਼ਾਲ ਤੇ ਦਿਵਿਆ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦਾ ਆਰੰਭ ਸ੍ਰੀ ਮਹਾਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਵਿਧੀਵਤ ਪੂਜਾ-ਅਰਚਨਾ ਉਪਰੰਤ ਹੋਇਆ। ਇਸ ਮੌਕੇ ਹਵਨ-ਪੂਜਨ ਅਤੇ ਮੰਤਰ ਉਚਾਰਨ ਦੇ ਨਾਲ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ। ਯਾਤਰਾ ਵਿੱਚ ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬੈਂਡ-ਬਾਜਿਆਂ, ਢੋਲ ਅਤੇ ਤਾਸਿਆਂ ਦੀਆਂ ਧੁਨਾਂ ਨਾਲ ਸ੍ਰੀ ਕਮਲ ਦੂਆ ਅਤੇ ਉਨ੍ਹਾਂ ਦੀ ਕੀਰਤਨ ਮੰਡਲੀ ਨੇ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨਾਂ ਦੌਰਾਨ ਸ਼ਰਧਾਲੂ ਭਗਤੀ ਵਿੱਚ ਝੂਮਦੇ ਨਜ਼ਰ ਆਏ। ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਫਲਾਹਾਰ ਤੇ ਪ੍ਰਸਾਦ ਵੀ ਵੰਡਿਆ ਗਿਆ। ਕਲਸ਼ ਯਾਤਰਾ ਜੇਲ੍ਹ ਚੌਕ, ਪੁਰਾਣੀ ਸਬਜ਼ੀ ਮੰਡੀ, ਪਟੇਲ ਚੌਕ ਅਤੇ ਸਰਕੁਲਰ ਰੋਡ ਤੋਂ ਹੁੰਦੀ ਹੋਈ ਸਾਈ ਦਾਸ ਸਕੂਲ ਗਰਾਊਂਡ ਵਿਖੇ ਕਥਾ ਸਥਾਨ ’ਤੇ ਪਹੁੰਚੀ। ਇਸ ਮੌਕੇ ਸੁਨੀਲ ਨੈਯਰ, ਯਸ਼ਪਾਲ ਚੌਧਰੀ, ਰੇਣੁਕਾ ਚੌਧਰੀ, ਉਮੇਸ਼ ਓਹਰੀ, ਬ੍ਰਿਜਮੋਹਨ ਚੱਢਾ, ਸੰਜੇ ਸਹਿਗਲ, ਹੇਮੰਤ ਥਾਪਰ, ਰਿੰਕੂ ਮਲਹੋਤਰਾ, ਦੇਵਿੰਦਰ ਅਰੋੜਾ, ਭੁਪਿੰਦਰ ਸਿੰਘ ਬਿੱਲਾ, ਸੋਨੂ ਚੋਪੜਾ, ਜਿਤੇਂਦਰ ਸੋਨੂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਪਤਵੰਤੇ ਹਾਜ਼ਰ ਸਨ।

Jalandhar Crime: नूरमहल में लुटेरों का आतंक; युवक पर ईंट से हमला कर ₹15,000 कैश
Fraud: विदेश भेजने के नाम पर लाखों की ठगी; सेंटर मार्केट की ट्रैवल एजेंसी पर पीड़ितों का हंगामा
Punjab Transport Strike: पंजाब में 22 सितंबर से चक्का जाम; रोडवेज, पनबस और PRTC के 6,500 कच्चे कर्मचारी अनिश्चितकालीन हड़ताल पर जाने की तैयारी में
1 अक्टूबर 2026 से लागू होंगे ये 4 बड़े नियम; एलपीजी सब्सिडी, एफडी ब्याज दरों और..
जालंधर नॉर्थ के वार्ड-83 में पेयजल समस्या दूर, मेयर वनीत धीर ने नए ट्यूबवेल का किया उद्घाटन
Share This Article
Facebook Whatsapp Whatsapp Telegram Email Print
Previous Article जालंधर कैंट के MLA परगट सिंह बने पंजाब कांग्रेस के नए प्रधान, संगठन में भारी फेरबदल की तैयारी
Next Article ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ, ਰਾਜਾ ਵੜਿੰਗ ਦੀ ਥਾਂ ਸੰਭਾਲੀ ਜ਼ਿੰਮੇਵਾਰੀ
Leave a Comment

Leave a Reply Cancel reply

Your email address will not be published. Required fields are marked *

ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ, ਰਾਜਾ ਵੜਿੰਗ ਦੀ ਥਾਂ ਸੰਭਾਲੀ ਜ਼ਿੰਮੇਵਾਰੀ
Punjab Breaking
जालंधर कैंट के MLA परगट सिंह बने पंजाब कांग्रेस के नए प्रधान, संगठन में भारी फेरबदल की तैयारी
Breaking Jalandhar Politics Punjab
मुख्यमंत्री मान का धन्यवाद करते हुए नितिन कोहली बोले, ‘मावां-धीयां सतकार योजना’ से जालंधर सेंट्रल की हज़ारों महिलाओं को लाभ
Breaking Jalandhar Punjab
ਐੱਲਪੀਯੂ ਹਿੰਸਾ ਮਾਮਲਾ: ਤਿੰਨ ਨੌਜਵਾਨ ਗ੍ਰਿਫ਼ਤਾਰ, ਪੰਜ ਹੋਰ ਹਿਰਾਸਤ ’ਚ
Breaking Punjab
ਪ੍ਰਾਇਮਰੀ ਅਧਿਆਪਕਾਂ ਦੀ ਮਾਸਟਰ ਕੇਡਰ ਵਿੱਚ ਤਰੱਕੀ, ਅਧਿਆਪਕ ਵਰਗ ਵਿੱਚ ਖੁਸ਼ੀ ਦੀ ਲਹਿਰ
Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?