ਕਥਾ ਤੋਂ ਪਹਿਲਾਂ ਸਜਾਈ ਵਿਸ਼ਾਲ ਕਲਸ਼ ਯਾਤਰਾ
Jalandahar , Major Times
ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਕਮੇਟੀ ਵੱਲੋਂ 3 ਤੋਂ 9 ਅਕਤੂਬਰ ਤਕ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਅੱਜ ਤੋਂ ਜਲੰਧਰ ਦੀ ਸਾੲੀਂ ਦਾਸ ਸਕੂਲ ਗਰਾਉਂਡ ਵਿਖੇ ਸ਼ੁਰੂ ਹੋ ਰਹੀ ਹੈ। ਕਥਾ ਦੋਰਾਨ ਆਚਾਰਿਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਕਥਾ ਕਰਨਗੇ। ਇਸੇ ਸਬੰਧ ਵਿਚ ਸ਼ੁੱਕਰਵਾਰ ਨੂੰ ਵਿਸ਼ਾਲ ਤੇ ਦਿਵਿਆ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦਾ ਆਰੰਭ ਸ੍ਰੀ ਮਹਾਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਵਿਧੀਵਤ ਪੂਜਾ-ਅਰਚਨਾ ਉਪਰੰਤ ਹੋਇਆ। ਇਸ ਮੌਕੇ ਹਵਨ-ਪੂਜਨ ਅਤੇ ਮੰਤਰ ਉਚਾਰਨ ਦੇ ਨਾਲ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ। ਯਾਤਰਾ ਵਿੱਚ ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬੈਂਡ-ਬਾਜਿਆਂ, ਢੋਲ ਅਤੇ ਤਾਸਿਆਂ ਦੀਆਂ ਧੁਨਾਂ ਨਾਲ ਸ੍ਰੀ ਕਮਲ ਦੂਆ ਅਤੇ ਉਨ੍ਹਾਂ ਦੀ ਕੀਰਤਨ ਮੰਡਲੀ ਨੇ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨਾਂ ਦੌਰਾਨ ਸ਼ਰਧਾਲੂ ਭਗਤੀ ਵਿੱਚ ਝੂਮਦੇ ਨਜ਼ਰ ਆਏ। ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਫਲਾਹਾਰ ਤੇ ਪ੍ਰਸਾਦ ਵੀ ਵੰਡਿਆ ਗਿਆ। ਕਲਸ਼ ਯਾਤਰਾ ਜੇਲ੍ਹ ਚੌਕ, ਪੁਰਾਣੀ ਸਬਜ਼ੀ ਮੰਡੀ, ਪਟੇਲ ਚੌਕ ਅਤੇ ਸਰਕੁਲਰ ਰੋਡ ਤੋਂ ਹੁੰਦੀ ਹੋਈ ਸਾਈ ਦਾਸ ਸਕੂਲ ਗਰਾਊਂਡ ਵਿਖੇ ਕਥਾ ਸਥਾਨ ’ਤੇ ਪਹੁੰਚੀ। ਇਸ ਮੌਕੇ ਸੁਨੀਲ ਨੈਯਰ, ਯਸ਼ਪਾਲ ਚੌਧਰੀ, ਰੇਣੁਕਾ ਚੌਧਰੀ, ਉਮੇਸ਼ ਓਹਰੀ, ਬ੍ਰਿਜਮੋਹਨ ਚੱਢਾ, ਸੰਜੇ ਸਹਿਗਲ, ਹੇਮੰਤ ਥਾਪਰ, ਰਿੰਕੂ ਮਲਹੋਤਰਾ, ਦੇਵਿੰਦਰ ਅਰੋੜਾ, ਭੁਪਿੰਦਰ ਸਿੰਘ ਬਿੱਲਾ, ਸੋਨੂ ਚੋਪੜਾ, ਜਿਤੇਂਦਰ ਸੋਨੂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਪਤਵੰਤੇ ਹਾਜ਼ਰ ਸਨ।
