By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਟੂਰ ਜਲੰਧਰ ’ਚ ਸ਼ਾਨਦਾਰ ਸਵਾਗਤ ਨਾਲ ਸਮਾਪਤ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Jalandhar > ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਟੂਰ ਜਲੰਧਰ ’ਚ ਸ਼ਾਨਦਾਰ ਸਵਾਗਤ ਨਾਲ ਸਮਾਪਤ
JalandharBreaking

ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਟੂਰ ਜਲੰਧਰ ’ਚ ਸ਼ਾਨਦਾਰ ਸਵਾਗਤ ਨਾਲ ਸਮਾਪਤ

ਮੋਹਾਲੀ ਤੋਂ ਸ਼ੁਰੂ ਹੋਇਆ ਇਹ ਟਰਾਫੀ

Varesh Neelkanth
Last updated: October 26, 2026 10:35 pm
Varesh Neelkanth
4 hours ago
Share
SHARE
Highlights
  • 27 ਅਕਤੂਬਰ ਤੋਂ 5 ਨਵੰਬਰ 2026 ਤੱਕ ਸ਼ਾਨਦਾਰ ਖੇਡ ਮੁਕਾਬਲੇ

ਪੰਜਾਬ ਦੇ ਹਾਕੀ ਦੇ ਗੜ੍ਹਾਂ ਵਿੱਚੋਂ ਹਫ਼ਤੇ ਦੇ ਟੂਰ ਤੋਂ ਬਾਅਦ ਵੱਕਾਰੀ ਟਰਾਫ਼ੀ ਲਈ 27 ਅਕਤੂਬਰ ਤੋਂ ਚੋਟੀ ਦੀਆਂ 6 ਏਸ਼ੀਅਨ ਟੀਮਾਂ ’ਚ ਹੋਣਗੇ ਮੁਕਾਬਲੇ   

ਜਲੰਧਰ, MAJOR TIMES
ਸ਼ਾਨਦਾਰ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026’ ਅੱਜ ਜਲੰਧਰ ਪਹੁੰਚ ਗਈ।  ਜਲੰਧਰ ਪਹੁੰਚਣ ’ਤੇ ਟਰਾਫ਼ੀ ਦਾ ਪ੍ਰਧਾਨ ਹਾਕੀ ਪੰਜਾਬ ਨਿਤਿਨ ਕੋਹਲੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਅਤੇ ਹਾਕੀ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਬਲਜੀਤ ਸਿੰਘ ਢਿਲੋਂ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਜਗਦੀਪ ਸਿੰਘ ਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
18 ਅਕਤੂਬਰ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਫੇਜ਼-10, ਮੋਹਾਲੀ ਤੋਂ ਸ਼ੁਰੂ ਹੋਇਆ ਇਹ ਟਰਾਫੀ ਟੂਰ ਹਾਕੀ ਦੀ ਖੇਡ ਨਾਲ ਜੁੜੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਲੰਘਿਆ।
ਹਫ਼ਤਾ ਭਰ ਚੱਲੇ ਇਸ ਟੂਰ ਦੌਰਾਨ ਟਰਾਫ਼ੀ ਦਾ ਹਾਕੀ ਦੇ ਮਹਾਨ ਖਿਡਾਰੀਆਂ ਹਰਚਰਨ ਸਿੰਘ, ਹਰਦੀਪ ਸਿੰਘ ਗਰੇਵਾਲ, ਚੰਦ ਸਿੰਘ, ਗਗਨ ਅਜੀਤ ਸਿੰਘ, ਰਾਜਪਾਲ ਸਿੰਘ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਰਮਨਦੀਪ ਸਿੰਘ, ਧਰਮਵੀਰ ਸਿੰਘ, ਰੂਪਾ ਸੈਣੀ, ਬਲਜੀਤ ਕੌਰ, ਬਲਜੀਤ ਸਿੰਘ ਢਿਲੋਂ, ਹਰਪ੍ਰੀਤ ਸਿੰਘ ਮੰਡੇਰ, ਰਿਪੁਦਮਨ ਸਿੰਘ, ਜਗਦੀਪ ਸਿੰਘ ਗਿੱਲ ਅਤੇ ਪਦਮਸ਼੍ਰੀ ਹਾਕੀ ਕੋਚ ਬਲਦੇਵ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਪੂਰੇ ਟੂਰ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਅਤੇ ਹਾਕੀ ਕੋਚ ਰੁਪਿੰਦਰ ਸਿੰਘ ਬਰਾੜ ਟਰਾਫ਼ੀ ਦੇ ਨਾਲ ਰਹੇ।
ਪੰਜਾਬ ਦੇ ਟੂਰ ਦੌਰਾਨ ਹਾਕੀ ਪ੍ਰੇਮੀਆਂ ਵਿੱਚ ਇਸ ਸ਼ਾਨਦਾਰ ਟਰਾਫ਼ੀ ਦੀ ਇਕ ਝਲਕ ਪਾਉਣ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੇ ਲਈ ਛੇ ਟੀਮਾਂ ਮੇਜ਼ਬਾਨ ਭਾਰਤ, ਜਾਪਾਨ, ਦੱਖਣੀ ਕੋਰੀਆ, ਬੰਗਲਾਦੇਸ਼, ਮਲੇਸ਼ੀਆ ਅਤੇ ਚੀਨ ਦਰਮਿਆਨ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਸ਼ਾਨਦਾਰ ਖੇਡ ਮੁਕਾਬਲੇ ਹੋਣਗੇ।
ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਜਲੰਧਰ ਅਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਮੋਹਾਲੀ ਕ੍ਰਮਵਾਰ ਲੀਗ ਮੈਚਾਂ ਅਤੇ ਸੈਮੀਫਾਈਕਲ ਤੇ ਫਾਈਨਲ ਮੈਚਾਂ ਦੀ ਮੇਜ਼ਬਾਨੀ ਕਰਨਗੇ।
ਟਰਾਫ਼ੀ ਟੂਰ ਕਰਵਾਉਣ ਦਾ ਮਕਸਦ ਹਾਕੀ ਪ੍ਰੇਮੀਆਂ ਖਾਸ ਕਰ ਨੌਜਵਾਨ ਖਿਡਾਰੀਆਂ ਵਿੱਚ ਹਾਕੀ, ਜਿਸ ਦੇ ਕਈ ਪ੍ਰਤਿਭਾਸ਼ਾਲੀ ਖਿਡਾਰੀ ਪੰਜਾਬ ਤੋਂ ਹਨ, ਪ੍ਰਤੀ ਡੂੰਘੀ ਰੂਚੀ ਪੈਦਾ ਕਰਨਾ ਹੈ।
ED का सख्त रुख, मोहाली के एसएसपी को 10 सितंबर को पेश होने के लिए समन जारी
सिस्टम में होगा बड़ा सुधार: जालंधर में ADGP एस. राय ने ली बैठक; ‘महिला मित्र’ पहल की शुरुआत
Canada में पंजाबी युवक जगजीत सिंह की चाकू मारकर हत्या
Jalandhar News: तेज रफ्तार स्विफ्ट कार ने डिलीवरी बॉय को मारी टक्कर, आरोपी नशे में गिरफ्तार
जालंधर के शाहकोट-नकोदर मार्ग पर एक भीषण सड़क हादसा हुआ है।
Share This Article
Facebook Whatsapp Whatsapp Telegram Email Print
Previous Article ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਮਹਾਨ ਓਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਦਾ ਉਦਘਾਟਨ
Next Article ਸਰਹੱਦੀ ਸੁਰੱਖਿਆ ਨੂੰ ਮਿਲੇਗਾ ਵੱਡਾ ਹੁਲਾਰਾ, 2.12 ਲੱਖ ਕਰੋੜ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ
Leave a Comment

Leave a Reply Cancel reply

Your email address will not be published. Required fields are marked *

ਸਰਹੱਦੀ ਸੁਰੱਖਿਆ ਨੂੰ ਮਿਲੇਗਾ ਵੱਡਾ ਹੁਲਾਰਾ, 2.12 ਲੱਖ ਕਰੋੜ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ
Breaking India
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਮਹਾਨ ਓਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਦਾ ਉਦਘਾਟਨ
Jalandhar
जालंधर में ओलंपियन सुरजीत सिंह की प्रतिमा का अनावरण, युवा खिलाड़ियों को भारतीय हॉकी के गौरवशाली इतिहास से करेगा प्रेरित
Breaking
जालंधर के ओलंपियन सुरजीत हॉकी स्टेडियम पहुंची एशियन हॉकी चैंपियंस ट्रॉफी, 27 अक्टूबर से 6 एशियाई टीमों के बीच होगा रोमांचक मुकाबला
Breaking
जालंधर वेस्ट में मोटरसाइकिल सवार युवक बुजुर्ज महिला से सोने के कंगन उतार कर फरार
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?