By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਸਾਈਬਰ ਠੱਗਾਂ ਕਾਬੂ ਕਰਨ ਲਈ ‘ਆਪ੍ਰੇਸ਼ਨ ਸ਼ਟਰਡਾਊਨ’ ਸ਼ੁਰੂ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Jalandhar - ਸਾਈਬਰ ਠੱਗਾਂ ਕਾਬੂ ਕਰਨ ਲਈ ‘ਆਪ੍ਰੇਸ਼ਨ ਸ਼ਟਰਡਾਊਨ’ ਸ਼ੁਰੂ

Jalandhar

ਸਾਈਬਰ ਠੱਗਾਂ ਕਾਬੂ ਕਰਨ ਲਈ ‘ਆਪ੍ਰੇਸ਼ਨ ਸ਼ਟਰਡਾਊਨ’ ਸ਼ੁਰੂ

Major Times Editor
Last updated: October 29, 2025 7:19 am
Major Times Editor Published October 29, 2025
Share
SHARE

ਫਿਲੌਰ :

ਹਾਲੇ ਤੱਕ ਲੋਕਾਂ ਨਾਲ ਸਾਇਬਰ ਠੱਗਾਂ ਵੱਲੋਂ ਕੀਤੀਆਂ ਠੱਗੀਆਂ ਬਾਰੇ ਬਹੁਤ ਸੁਣਿਆ ਗਿਆ ਸੀ ਪਰ ਇਸ ਵਾਰ ਮਾਮਲਾ ਸਰਕਾਰੀ ਸਿਸਟਮ ਨਾਲ ਜੁੜਿਆ ਹੈ। ਰਾਜਸਥਾਨ ਪੁਲਿਸ ਨੇ ਇਕ ਅੰਤਰਰਾਜੀ ਸਾਈਬਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪ੍ਰਧਾਨ ਮੰਤਰੀ ਪ੍ਰਬੰਧਨ ਵਿਭਾਗ ਦੇ ਪੋਰਟਲ ਸਮੇਤ ਸੂਬਾ ਸਰਕਾਰਾਂ ਦੀਆਂ ਕਈ ਲੋਕ-ਕਲਿਆਣਕਾਰੀ ਯੋਜਨਾਵਾਂ ’ਚ ਸੇਧਮਾਰੀ ਕਰ ਕੇ ਸਰਕਾਰੀ ਖਾਤਿਆਂ ’ਚੋਂ ਕਰੋੜਾਂ ਰੁਪਏ ਠੱਗ ਲੈਂਦੇ ਸਨ। ਪੁਲਿਸ ਨੇ ਇਸ ਗਿਰੋਹ ਦੇ 30 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ 53 ਲੱਖ ਰੁਪਏ ਨਕਦ, ਨੋਟ ਗਿਣਨ ਵਾਲੀਆਂ ਮਸ਼ੀਨਾਂ, ਹਜ਼ਾਰਾਂ ਚੈਕ ਬੁੱਕਾਂ, ਪਾਸਬੁੱਕਾਂ, ਹਜ਼ਾਰਾਂ ਏਟੀਐੱਮ ਕਾਰਡ, ਫਰਾਡ ’ਚ ਵਰਤੇ ਜਾਣ ਵਾਲੇ ਡਿਜ਼ੀਟਲ ਡਿਵਾਈਸ, 35 ਲੈਪਟਾਪ, 70 ਮੋਬਾਈਲ ਫੋਨ, 11 ਹਜ਼ਾਰ ਗਲਤ ਬੈਂਕ ਖਾਤਿਆਂ ਦੀ ਡਿਟੇਲ, ਲਗਜ਼ਰੀ ਕਾਰਾਂ, ਕਈ ਦੋ-ਪਹੀਆ ਵਾਹਨ ਤੇ ਟਰੈਕਟਰ ਬਰਾਮਦ ਕੀਤੇ ਗਏ ਹਨ। ਇਸ ਗਿਰੋਹ ਦੀਆਂ ਤਾਰਾਂ ਜਲੰਧਰ ਤੇ ਫਿਲੌਰ ਨਾਲ ਜੁੜੀਆਂ ਹੋਈਆਂ ਹਨ। ਪੁਲਿਸ ਤੇ ਐੱਸਟੀਐੱਫ ਦੀ ਟੀਮ ਨੇ ਫਿਲੌਰ ਦੇ ਗੜ੍ਹਾ ਪਿੰਡ ’ਚ ਰੋਹਿਤ ਕੁਮਾਰ ਨੂੰ ਤੇ ਜਲੰਧਰ ਤੋਂ ਸੰਦੀਪ ਸ਼ਰਮਾ ਤੇ ਸੁਨੰਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇਸ ਗਿਰੋਹ ਦੇ ਮੁੱਖ ਸਰਗਨੇ ਦੱਸੇ ਜਾ ਰਹੇ ਹਨ। ਰਾਜਸਥਾਨ ਦੇ ਝਾਲਾਵਾੜ ਪੁਲਿਸ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਗਿਰੋਹ ਬਹੁਤ ਹੀ ਚਾਲਕ ਹੈ, ਜੋ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਲਈ ਜਾਰੀ ਕੀਤੇ ਗਏ ਫੰਡਾਂ ’ਚ ਸਾਈਬਰ ਠੱਗੀ ਕਰ ਕੇ ਪੈਸੇ ਕੱਢ ਲੈਂਦਾ ਸੀ। ਜਿਵੇਂ ਹੀ ਠੱਗੀ ਦਾ ਪਤਾ ਲੱਗਾ ਸਾਈਬਰ ਪੁਲਿਸ ਨੇ ਦੇਸ਼ ਭਰ ’ਚ ‘ਆਪ੍ਰੇਸ਼ਨ ਸ਼ਟਰ ਡਾਊਨ’ ਸ਼ੁਰੂ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਸਰਕਾਰੀ ਅਧਿਕਾਰੀ ਵੀ ਇਸ ਗਿਰੋਹ ਨਾਲ ਰਲੇ ਹੋਏ ਸਨ। ਪੁਲਿਸ ਨੇ ਗਲਤ ਢੰਗ ਨਾਲ ਖੋਲ੍ਹੇ ਗਏ 11 ਹਜ਼ਾਰ ਬੈਂਕ ਖਾਤਿਆਂ ਨੂੰ ਤੁਰੰਤ ਫ੍ਰੀਜ਼ ਕਰ ਦਿੱਤਾ। ਇਨ੍ਹਾਂ ਖਾਤਿਆਂ ’ਚ ਸਰਕਾਰੀ ਯੋਜਨਾਵਾਂ ਦੇ ਕਰੋੜਾਂ ਰੁਪਏ ਮਿਲੇ ਹਨ। ਹੋਰ ਖਾਤਿਆਂ ਦੀ ਜਾਂਚ ਜਾਰੀ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ ਡਾਟਾ ਵੀ ਬਰਾਮਦ ਹੋਏ ਹਨ। ਉਨ੍ਹਾਂ ਕੋਲੋਂ ਗੁਜਰਾਤ ਦੇ ਲਗਪਗ 2 ਲੱਖ, ਅਸਾਮ ਦੇ 40 ਹਜ਼ਾਰ, ਤੇ ਰਾਜਸਥਾਨ ਦੇ 55 ਹਜ਼ਾਰ ਲਾਭਪਾਤਰੀਆਂ ਦਾ ਡਾਟਾ ਤੇ 15 ਹਜ਼ਾਰ ਲੋਕਾਂ ਦੇ ਆਧਾਰ ਨੰਬਰਾਂ ਦੀ ਸੂਚੀ ਮਿਲੀ ਹੈ। ਇਹ ਮੁਲਜ਼ਮ ਪਿੰਡਾਂ ’ਚ ਉਨ੍ਹਾਂ ਲੋਕਾਂ ਦਾ ਡਾਟਾ ਇਕੱਠਾ ਕਰਦੇ ਸਨ ਜਿਨ੍ਹਾਂ ਦੇ ਖਾਤੇ ਕੇਵਾਈਸੀ ਜਾਂ ਲੈਂਡ ਸੀਡਿੰਗ ਦੀ ਗੜਬੜ ਕਾਰਨ ਇਨਐਕਟਿਵ ਹੋ ਗਏ ਸਨ। ਇਹ ਉਨ੍ਹਾਂ ਨੂੰ ਮੁੜ ਜੋੜਨ ਦਾ ਝਾਂਸਾ ਦੇ ਕੇ ਡਾਟਾ ਲੈਂਦੇ ਸਨ ਤੇ ਐਕਸਲ ਸ਼ੀਟ ਰਾਹੀਂ ਆਪਣੇ ਉੱਪਰਲੇ ਏਜੰਟ ਨੂੰ ਭੇਜਦੇ ਸਨ। ਜਿਨ੍ਹਾਂ ਦਾ ਸੰਪਰਕ ਉੱਚ ਪੱਧਰ ’ਤੇ ਇਨ੍ਹਾਂ ਯੋਜਨਾਵਾਂ ਦੀ ਪੋਰਟਲ ਵੈੱਬਸਾਈਟ ਚਲਾਉਣ ਵਾਲੇ ਲੋਕਾਂ ਨਾਲ ਹੈ। ਇਸ ਖੇਡ ਦੇ ਮਾਸਟਰ ਮਾਈਂਡ ਨੇ ਪੂਰੇ ਸੂਬੇ ਦਾ ਡਾਟਾ ਇਕੱਠਾ ਕੀਤਾ ਹੈ, ਪਹਿਲਾਂ ਰਾਜ ਨੋਡਲ ਦਫ਼ਤਰ ਦੇ ਆਪ੍ਰੇਟਰ ਤੇ ਫਿਰ ਜ਼ਿਲ੍ਹਾ ਨੋਡਲ ਅਫ਼ਸਰ ਦੀ ਇਕ ਵਾਧੂ ਆਈਡੀ ਬਣਾਉਂਦਾ ਹੈ ਤੇ ਫਿਰ ਇਹ ਸਾਰੀਆਂ ਆਈਡੀਜ਼ ਪਾਸਵਰਡ ਸਮੇਤ ਆਪਣੇ ਗਿਰੋਹ ਦੇ ਲੋਕਾਂ ਨੂੰ ਭੇਜਦਾ ਹੈ। ਰਾਜ ਨੋਡਲ ਦਫ਼ਤਰ ਦਾ ਆਪ੍ਰੇਟਰ ਤੇ ਉਸ ਦੇ ਗੁਰਗੇ ਸਰਕਾਰੀ ਦਫ਼ਤਰ ਬੰਦ ਹੋਣ ਤੋਂ ਬਾਅਦ ਰਾਤ ਨੂੰ ਇਨ੍ਹਾਂ ਲਾਗਇਨ ਆਈਡੀਜ਼ ਦੀ ਵਰਤੋਂ ਕਰਦੇ ਹਨ ਤੇ ਸਾਰੇ ਪੱਧਰਾਂ ਦੇ ਓਟੀਪੀ ਨੂੰ ਬਾਈਪਾਸ ਕਰਦੇ ਹਨ ਤੇ ਗਲਤ ਤਰੀਕੇ ਨਾਲ ਅਯੋਗ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਲਈ ਯੋਗ ਬਣਾਉਂਦੇ ਹਨ। ਰਾਤ ਨੂੰ ਸਰਕਾਰੀ ਖਜ਼ਾਨੇ ਨੂੰ ਲੁੱਟਣ ਤੋਂ ਬਾਅਦ, ਇਹ ਚਲਾਕ ਮੁਲਜ਼ਮ ਸਵੇਰ ਹੁੰਦਿਆਂ ਡੁਪਲੀਕੇਟ ਨੰਬਰਾਂ ਨਾਲ ਬਣਾਏ ਗਏ ਸਾਰੇ ਆਈਡੀ ਨੂੰ ਡੀਐਕਟੀਵੇਟ ਕਰ ਦਿੰਦੇ। ਹੁਣ ਤੱਕ ਦੀ ਜਾਂਚ ’ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਇਨ੍ਹਾਂ ਲੋਕਾਂ ਕੋਲ ਕੇਂਦਰ ਸਰਕਾਰ ਦੇ ਨੋਡਲ ਅਫਸਰ ਤੇ ਵੱਖ-ਵੱਖ ਸੂਬਾ ਸਰਕਾਰਾਂ ਦੇ ਨੋਡਲ ਅਫਸਰਾਂ ਦੀਆਂ ਸੁਰੱਖਿਅਤ ਆਈਡੀ ਹਨ। ਅੱਜ ਪੁਲਿਸ ਅਧਿਕਾਰੀਆਂ ਨੇ ਜਲੰਧਰ ਸਿਟੀ ਪੁਲਿਸ ਟੀਮ ਦੀ ਮਦਦ ਨਾਲ ਸੰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ, ਜੋ ਮੁਲਜ਼ਮ ਰਾਮ ਅਵਤਾਰ ਸੈਣੀ ਲਈ ਕਲੋਨ ਅਧਿਕਾਰਤ ਵੈੱਬਸਾਈਟ ਬਣਾਉਂਦਾ ਕਰਦਾ ਸੀ। ਇਸ ਤੋਂ ਇਲਾਵਾ ਜਲੰਧਰ ਸਿਟੀ ਪੁਲਿਸ ਟੀਮ ਦੀ ਮਦਦ ਨਾਲ, ਇਕ ਹੋਰ ਮੁਲਜ਼ਮ ਸੁਨੰਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਪੰਜਾਬ ’ਚ ਮੁਲਜ਼ਮ ਰਾਮ ਅਵਤਾਰ ਸੈਣੀ ਦੇ ਮੁੱਖ ਹੈਂਡਲਰ ਵਜੋਂ ਕੰਮ ਕਰਦਾ ਸੀ ਤੇ ਵੈੱਬਸਾਈਟ ਡਿਵੈੱਲਪਰਾਂ ਨੂੰ ਜੋੜਦਾ ਸੀ। ਉਨ੍ਹਾਂ ਦੇ ਇਕ ਮੁੱਖ ਮੁਲਜ਼ਮ ਰੋਹਿਤ ਕੁਮਾਰ 24 ਸਾਲਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਗੜ੍ਹਾ, ਥਾਣਾ ਫਿਲੌਰ ਨੂੰ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਲੈ ਗਏ।

ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ, ਫੋਟੋ/ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ’ਤੇ ਪਾਬੰਦੀ

ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ’ਚ ਗੋਲੀਆਂ ਚੱਲੀਆਂ, 2 ਜ਼ਖ਼ਮੀ

ਡੀਸੀ ਵੱਲੋਂ ਹਫ਼ਤੇ ’ਚ ਖਰਾਬ ਫ਼ਸਲਾਂ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼

ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਲਾਈਟ ਐਂਡ ਸਾਊਂਡ ਸ਼ੋਅ ’ਚ ਉਮੜਿਆ ਸੰਗਤਾਂ ਦਾ ਸੈਲਾਬ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੁੱਠਭੇੜ ਦੌਰਾਨ ਤਿੰਨ ਅਪਰਾਧੀਆਂ ਨੂੰ ਕੀਤਾ ਕਾਬੂ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?