ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ’ਚ ਚੱਲਿਆ ਗੁਰਬਾਣੀ ਦਾ ਪ੍ਰਵਾਹ -ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ, ਪੰਥਕ ਸ਼ਖਸੀਅਤਾਂ, ਨਿਹੰਗ ਸਿੰਘ ਜੱਥੇਬੰਦੀਆਂ, ਸੇਵਾ ਸੁਸਾਇਟੀਆਂ ਦਾ ਧੰਨਵਾਦ




ਜਲੰਧਰ :
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਨਗਰ ਕੀਰਤਨ ਸਮੂਹ ਸਿੰਘ ਸਭਾਵਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਸਜਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਉਚੇਚੇ ਤੌਰ ’ਤੇ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਪੁੱਜ ਕੇ ਨਤਮਸਤਕ ਹੋਏ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸਵੇਰੇ ਅਰਦਾਸ ਨਾਲ ਆਰੰਭ ਹੋਏ। ਪੰਜ ਪਿਆਰਿਆਂ ਤੋਂ ਬਾਅਦ ਅਲੌਕਿਕ ਦਿੱਖ ਦੇ ਰਹੀ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਚਵਰ ਸਾਹਿਬ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆ ਨੇ ਨਿਭਾਈ। ਨਗਰ ਕੀਰਤਨ ’ਚ ਬੇਅੰਤ ਸੰਗਤਾਂ ਨੇ ਸਿਜਦਾ ਕੀਤਾ ਤੇ ਗੁਰੂ ਜੱਸ ਗਾਇਨ ਕਰਦਿਆਂ ਪਾਲਕੀ ਸਾਹਿਬ ਨਾਲ ਪੈਦਲ ਹਾਜ਼ਰੀ ਭਰੀ। ਸ਼ਰਧਾਲੂਆਂ ਵੱਲੋਂ ਸੰਗਤਾਂ ਲਈ ਲੰਗਰ ਲਾ ਕੇ ਸਵਾਗਤ ਕੀਤਾ। ਨਗਰ ਕੀਰਤਨ ਪੁਰਾਤਨ ਰੂਟ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸਮਾਪਤ ਹੋਇਆ। ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਦਸਮੇਸ਼ ਨਗਰ, ਸੁਰਿੰਦਰ ਸਿੰਘ ਵਿਰਦੀ, ਦਵਿੰਦਰ ਸਿੰਘ ਰਿਆਤ, ਦਵਿੰਦਰ ਸਿੰਘ ਰਹੇਜਾ, ਇਕ਼ਬਾਲ ਸਿੰਘ ਢੀਂਡਸਾ, ਨਿਰਮਲ ਸਿੰਘ ਬੇਦੀ, ਗੁਰਜੀਤ ਸਿੰਘ ਟੱਕਰ, ਗੁਰਮੀਤ ਸਿੰਘ ਬਾਵਾ ਤੇ ਜਸਕੀਰਤ ਸਿੰਘ ਜੱਸੀ ਨੇ ਲੰਗਰ ਲਗਾਉਣ ਤੇ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਰਾਜਨੀਤਿਕ ਨੁਮਾਇੰਦਿਆਂ ’ਚ ਸਰਬਜੀਤ ਸਿੰਘ ਮੱਕੜ, ਮਨੋਰੰਜਨ ਕਾਲੀਆ, ਗੁਰਪ੍ਰਤਾਪ ਸਿੰਘ ਵਡਾਲਾ, ਚੰਦਨ ਗਰੇਵਾਲ, ਪ੍ਰਗਟ ਸਿੰਘ, ਰਜਿੰਦਰ ਬੇਰੀ, ਨਿਤਿਨ ਕੋਹਲ਼ੀ, ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਅਮਰਜੀਤ ਸਿੰਘ ਅਮਰੀ ਆਦਿ ਸ਼ਾਮਲ ਹੋਏ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਮੋਹਿੰਦਰਜੀਤ ਸਿੰਘ, ਗੁਰਬਖ਼ਸ਼ ਸਿੰਘ ਜੁਨੇਜਾ, ਸੁਰਜੀਤ ਸਿੰਘ ਚੀਮਾ, ਅਮਰਜੀਤ ਸਿੰਘ ਬਰਮੀ, ਜਸਵਿੰਦਰ ਸਿੰਘ ਬਸ਼ੀਰਪੁਰਾ, ਜਸਬੀਰ ਸਿੰਘ ਰੰਧਾਵਾ, ਗੁਰਸ਼ਰਨ ਸਿੰਘ, ਕੰਵਲਜੀਤ ਸਿੰਘ, ਭੁਪਿੰਦਰਪਾਲ ਸਿੰਘ ਖਾਲਸਾ, ਕੁਲਵਿੰਦਰ ਸਿੰਘ ਚੀਮਾ, ਹਰਜੋਤ ਸਿੰਘ ਲੱਕੀ, ਬਲਜੀਤ ਸਿੰਘ ਮਿਸਲ ਸ਼ਹੀਦ ਜੱਸਾ ਸਿੰਘ ਰਾਮਗੜ੍ਹੀਆ, ਦਵਿੰਦਰ ਸਿੰਘ ਸੈਂਟਰਲ ਟਾਊਨ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਅਮਰਜੀਤ ਸਿੰਘ ਕਿਸ਼ਨਪੁਰਾ, ਹਰਵਿੰਦਰ ਸਿੰਘ ਨਾਗੀ, ਹਰਜਿੰਦਰ ਸਿੰਘ ਆਵਾਜ਼ ਏ ਕੌਮ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ, ਹਰਜੀਤ ਸਿੰਘ ਬਾਬਾ, ਹਰਵਿੰਦਰ ਸਿੰਘ ਮੱਖਣ , ਗੁਰਜੀਤ ਸਿੰਘ, ਅੰਮ੍ਰਿਤਬੀਰ ਸਿੰਘ, ਬਾਵਾ ਗਾਬਾ, ਪਲਵਿੰਦਰ ਸਿੰਘ, ਹਰਮਿੰਦਰ ਸਿੰਘ, ਹੈਰੀ ਬੱਤਰਾ, ਹਰਮਨ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਪਰਮਿੰਦਰ ਸਿੰਘ, ਜਸਦੀਪ ਸਿੰਘ, ਗੁਰਦਵਾਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਸਾਰੇ ਮੈਂਬਰ ਤੇ ਜਸਕੀਰਤ ਸਿੰਘ ਜੱਸੀ ਸੇਵਾ ਨਿਭਾਅ ਰਹੇ ਸਨ। — ਝਾਕੀਆਂ ਨੇ ਨਗਰ ਕੀਰਤਨ ਦੀ ਦਿੱਖ ਨੂੰ ਅਲੌਕਿਕ ਕੀਤਾ ਰਣਜੀਤ ਨਗਾਰੇ ਦੀਆਂ ਗੂੰਜਾਂ ਤੋਂ ਬਾਅਦ ਸ਼ਬਦਾਂ ਦੀ ਧੁਨ ਵਜਾਉਂਦਾ ਬੈਂਡ, ਖਾਲਸੇ ਦੀ ਚੜ੍ਹਦੀ ਕਲ੍ਹਾ ਦਰਸਾਉਂਦੀਆਂ ਗੱਤਕੇ ਦੀਆਂ ਟੀਮਾਂ, ਸਕੂਲੀ ਬੱਚੇ, ਘੋੜ ਸਵਾਰ ਪੰਜ ਨਿਸ਼ਾਨਚੀ ਸਿੰਘ, ਸੰਗਤਾਂ ਦੇ ਬੈਠਣ ਦੀ ਸਹੂਲਤ ਤੇ ਵੱਖ-ਵੱਖ ਸਲੋਗਨਾਂ ਨਾਲ ਸੇਧ ਦਿੰਦੇ ਹੋਏ ਅਣਗਿਣਤ ਈ ਰਿਕਸ਼ਾ, ਬੰਦੀ ਸਿੰਘ ਰਿਹਾਅ ਕਰੋ ਮਾਡਲ ,ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਸਹਿਬਾਨ ਜੀ ਦੇ ਨਾਮ ਦਰਸਾਉਂਦੇ ਹੋਏ ਸਲੋਗਨ, ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮਾਡਲ, ਸ਼ਬਦ ਗੁਰੂ ਦੇ ਸਾਜ਼, ਤੰਤੀ ਸਾਜ ਤੇ 1947 ਦੀ ਵੰਡ ਤੋਂ ਪਹਿਲਾ ਪੰਜਾਬ ਦਾ ਨਕਸ਼ੇ ਨਾਲ ਸਬੰਧਤ ਝਾਕੀ ਨਗਰ ਕੀਰਤਨ ਦੀ ਦਿੱਖ ਨੂੰ ਅਲੌਕਿਕ ਕਰ ਰਹੀਆਂ ਸਨ। — ਸੇਵਾ ਸੁਸਾਇਟੀਆਂ ਨੇ ਨਿਭਾਈ ਸੇਵਾ ਜਲ ਸੇਵਾ ਕਰਦੇ ਭਾਈ ਘਨ੍ਹਈਆ ਜੀ ਸੇਵਕ ਦੱਲ, ਗੁਰੂ ਰਾਮਦਾਸ ਸੇਵਕ ਸਭਾ ਤੇ ਸਫ਼ਾਈ ਤੇ ਫੁੱਲਾਂ ਦੀ ਵਰਖਾ ਕਰਦੇ ਦਸ਼ਮੇਸ਼ ਸੇਵਕ ਸਭਾ ਦੇ ਸੇਵਾਦਾਰ, ਨਗਰ ਕੀਰਤਨ ਕੰਟਰੋਲ ਦੀ ਸੇਵਾ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਤੇ ਸ਼ਬਦ ਗਾਇਨ ਕਰਦੇ ਕੀਰਤਨੀ ਜੱਥੇ ਮਾਹੌਲ ਨੂੰ ਆਨੰਦਮਈ ਬਣਾਇਆ। ਨਿਹੰਗ ਸਿੰਘ ਜੱਥੇਬੰਦੀਆ ਤੇ ਸੰਤ ਸਮਾਜ ਤੋਂ ਉਚੇਚ ਤੌਰ ’ਤੇ ਹਾਜ਼ਰੀ ਭਰੀ। — ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ’ਚ ਪੁਲਿਸ ਪ੍ਰਸਾਸ਼ਨ ਵੱਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ। — ਜ਼ਿਲ੍ਹਾ ਅਕਾਲੀ ਦਲ ਵੱਲੋਂ ਕੀਤਾ ਨਿੱਘਾ ਸਵਾਗਤ ਨਗਰ ਕੀਰਤਨ ਦਾ ਮਿਲਾਪ ਚੌਕ ਵਿਖੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਪੰਜ ਘੋੜ ਸਵਾਰ ਨਿਸ਼ਾਨਚੀ ਸਿੰਘ, ਪੰਜ ਪਿਆਰਿਆਂ ਤੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਘੋੜ ਸਵਾਰ ਨਿਸ਼ਾਨਚੀ ਸਿੰਘ, ਪੰਜ ਪਿਆਰਿਆਂ ਨੂੰ ਸਿਰੋਪਾਓ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕਰਕੇ ਨਤਮਸਤਕ ਹੋਏ। ਕਵੀਸ਼ਰੀ ਜਥੇ ਤੇ ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ, ਮਨਿੰਦਰਪਾਲ ਸਿੰਘ ਗੁੰਬਰ, ਅਮਰਜੀਤ ਸਿੰਘ ਮੰਗਾਂ, ਰਣਜੀਤ ਸਿੰਘ ਗੋਲਡੀ, ਹਰਪ੍ਰੀਤ ਸਿੰਘ ਸਚਦੇਵਾ, ਰਮਨਪ੍ਰੀਤ ਸਿੰਘ ਸਚਦੇਵਾ, ਰਵਿੰਦਰ ਸਿੰਘ ਚਾਵਲਾ, ਪਰਮਪ੍ਰੀਤ ਸਿੰਘ ਗੁੰਬਰ, ਚਰਨ ਸਿੰਘ,ਅਮਰੀਕ ਸਿੰਘ ਟਾਹਲੀ, ਹਰਜਿੰਦਰ ਸਿੰਘ ਢੀਂਡਸਾ, ਪਰਮਪ੍ਰੀਤ ਸਿੰਘ ਵਿੱਟੀ, ਜਗਦੇਵ ਸਿੰਘ ਜੰਗੀ,ਗਗਨਦੀਪ ਸਿੰਘ ਨਾਗੀ ਆਦਿ ਹਾਜ਼ਰ ਸਨ। — ਸਿੱਖ ਤਾਲਮੇਲ ਕਮੇਟੀ ਨੇ ਲੰਗਰ ਲਾਇਆ ਸਿੱਖ ਤਾਲਮੇਲ ਕਮੇਟੀ ਵੱਲੋਂ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਲਈ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮੁਹੱਲਾ ਵਿਖੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ। ਲੰਗਰ ਦੀ ਸੇਵਾ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ ਨੀਟੂ ,ਹਰਪ੍ਰੀਤ ਸਿੰਘ ਸੋਨੂੰ, ਗੁਰਦੀਪ ਸਿੰਘ, ਰਣਜੀਤ ਸਿੰਘ ਗੋਲਡੀ, ਬੌਬੀ ਬਹਿਲ ,ਕੈਬਨਿਟ ਮੰਤਰੀ ਮੁਹਿੰਦਰ ਭਗਤ, ਨਿਤਿਨ ਕੋਹਲੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਸ਼ੈਰੀ ਚੱਢਾ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਬਿੱਲਾ ਕੌਂਸਲਰ ਤੇ ਪੁਲਿਸ ਅਧਿਕਾਰੀਆਂ ਨੇ ਸੇਵਾ ਨਿਭਾਈ। — ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਲੰਗਰਾ ਦੀ ਸੇਵਾ ਨਿਭਾਈ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਸੰਗਤਾਂ ਲਈ ਲੰਗਰ ਦੀ ਸੇਵਾ ਨਿਭਾਈ। ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਦੀ ਅਗਵਾਈ ਹੇਠ ਸੰਗਤਾਂ ਦਾ ਸਵਾਗਤ ਕੀਤਾ ਗਿਆ। ਕੌਂਸਲ ਦੇ ਮੈਂਬਰ ਮਨਪ੍ਰੀਤ ਸਿੰਘ ਗਾਬਾ, ਸੁਰਿੰਦਰਪਾਲ ਸਿੰਘ ਗੋਲਡੀ, ਐਡਵੋਕੇਟ ਸਤਿੰਦਰਪਾਲ ਸਿੰਘ ਛਾਬੜਾ, ਜਗਦੀਪ ਸਿੰਘ ਸੋਨੂੰ ਸੰਧਰ, ਮਨਦੀਪ ਸਿੰਘ ਮੌਂਟੂ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ ਰੈਕਸੀ, ਗੁਰਪ੍ਰੀਤ ਸਿੰਘ ਭਾਟੀਆ, ਨਰਿੰਦਰ ਸਿੰਘ ਚੀਮਾ, ਪ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਭਿੰਦਾ, ਅੰਤਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਇਸਟਪ੍ਰੀਤ ਸਿੰਘ, ਪ੍ਰਬਜੋਤ ਸਿੰਘ ਹਨੀ, ਮਨਜੀਤ ਸਿੰਘ ਰੋਬਿਨ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ ਤੇ ਪਰਮਿੰਦਰ ਸਿੰਘ ਲੱਡੀ ਆਦਿ ਵੱਲੋਂ ਸੇਵਾਵਾਂ ਨਿਭਾਈਆਂ। — 350 ਸਾਲਾ ਸ਼ਤਾਬਦੀ ਕਮੇਟੀ ਵੱਲੋਂ ਭਰਵਾਂ ਸਵਾਗਤ ਨਗਰ ਕੀਰਤਨ ਦਾ 350 ਸਾਲਾ ਸ਼ਤਾਬਦੀ ਪ੍ਰਬੰਧਕ ਕਮੇਟੀ ਜਲੰਧਰ ਵੱਲੋਂ ਸੈਂਟਰਲ ਟਾਊਨ ਵਿਖੇ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਕੁਲਵੰਤ ਸਿੰਘ ਮੰਨਣ ਸਿੰਘ ਦੀ ਅਗਵਾਈ ਵਿਚ ਸਿੰਘ ਸਭਾਵਾਂ ਦੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਪੰਜਾਂ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਭਗਵਾਨ ਸਿੰਘ ਡੇਰਾ ਸੰਤਗੜ੍ਹ ਸੰਤ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰੇ ਵਾਲੇ, ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਧਾਨ ਗੁਰਕਿਰਪਾਲ ਸਿੰਘ ,ਪਰਮਿੰਦਰ ਸਿੰਘ ਡਿੰਪੀ, ਕਮਲਜੀਤ ਸਿੰਘ ਟੋਨੀ, ਮਨਜੀਤ ਸਿੰਘ ਠੁਕਰਾਲ, ਸਤਪਾਲ ਸਿੰਘ ਸਿਦਕੀ, ਰਣਜੀਤ ਸਿੰਘ ਰਾਣਾ, ਚਰਨਜੀਵ ਸਿੰਘ ਲਾਲੀ, ਦਲਜੀਤ ਸਿੰਘ ਬੇਦੀ, ਹਰਭਜਨ ਸਿੰਘ ਸੈਣੀ, ਸੁਰਜੀਤ ਸਿੰਘ ਨੀਲਾ ਮਹਿਲ, ਹਰਿੰਦਰ ਸਿੰਘ ਢੀਡਸਾ, ਰਵਿੰਦਰ ਸਿੰਘ ਸਵੀਟੀ, ਅਵਤਾਰ ਸਿੰਘ ਘੁੰਮਣ, ਸਰਬਜੀਤ ਸਿੰਘ ਪਨੇਸਰ, ਸਤਿੰਦਰ ਸਿੰਘ ਪੀਤਾ, ਬਲਜੀਤ ਸਿੰਘ ਲਾਇਲ, ਪਰਮਪ੍ਰੀਤ ਸਿੰਘ ਵਿਟੀ, ਲਖਵਿੰਦਰ ਕੌਰ, ਆਰਤੀ ਰਾਜਪੂਤ, ਸਤਨਾਮ ਕੌਰ ਕਰਨਵੀਰ ਸਿੰਘ ਸਾਹਿਬ ਆਦਿ ਹਾਜ਼ਰ ਸਨ।

