By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ; ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਦੀ ਲਗਾਤਾਰ ਚੌਥੀ ਜਿੱਤ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Breaking > ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ; ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਦੀ ਲਗਾਤਾਰ ਚੌਥੀ ਜਿੱਤ
Breaking

ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ; ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਦੀ ਲਗਾਤਾਰ ਚੌਥੀ ਜਿੱਤ

ਚੀਨ ਤੇ ਬੰਗਲਾਦੇਸ਼ ਸੈਮੀ ਫਾਈਨਲ ਦੀ ਦੌੜ ਚੋਂ ਬਾਹਰ

Varesh Neelkanth
Last updated: November 2, 2026 10:08 am
Varesh Neelkanth
1 hour ago
Share
SHARE
Highlights
  • ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ

ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪ੍ਰੇਮੀਆਂ ਦਾ ਸੈਲਾਬ ਉਮੜਿਆ

ਜਾਪਾਨ ਤੇ ਦੱਖਣੀ ਕੋਰੀਆ ਨੇ ਵੀ ਸੈਮੀ ਫ਼ਾਈਨਲ ਵਿੱਚ ਜਗ੍ਹਾਂ ਪੱਕੀ ਕੀਤੀ

ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 5-0 ਨਾਲ ਹਰਾਇਆ

ਜਾਪਾਨ ਤੇ ਚੀਨ ਨੇ 2-2 ਡਰਾਅ ਖੇਡਿਆ

ਭਲਕੇ 2 ਨਵੰਬਰ ਨੂੰ ਖੇਡੇ ਜਾਣਗੇ ਆਖਰੀ ਤਿੰਨ ਲੀਗ ਮੈਚ

ਜਲੰਧਰ,

 

ਪੰਜਾਬ ਦੀ ਧਰਤੀ ਉਤੇ ਖੇਡੇ ਜਾ ਰਹੇ ਪਹਿਲੇ ਕੌਮਾਂਤਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਅੱਜ ਜਲੰਧਰ ਵਿਖੇ ਲੀਗ ਸਟੇਜ ਦੇ ਚੌਥੇ ਦਿਨ ਖੇਡੇ ਗਏ ਮੈਚਾਂ ਵਿੱਚ ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਬਦੌਲਤ ਮਲੇਸ਼ੀਆ ਨੂੰ 4-2 ਨਾਲ ਹਰਾਇਆ। ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 5-0 ਨਾਲ ਹਰਾਇਆ ਜਦੋਂਕਿ ਜਾਪਾਨ ਤੇ ਚੀਨ ਵਿਚਾਲੇ ਮੈਚ 2-2 ਨਾਲ ਡਰਾਅ ਰਿਹਾ। ਅੱਜ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪ੍ਰੇਮੀਆਂ ਦਾ ਸੈਲਾਬ ਉਮੜਿਆ।

ਇਸ ਦੇ ਨਾਲ ਹੀ ਟੂਰਨਾਮੈਂਟ ਦੇ ਸੈਮੀ ਫ਼ਾਈਨਲ ਵਿੱਚ ਪੁੱਜਣ ਵਾਲੀਆਂ ਚਾਰੇ ਟੀਮਾਂ ਤੈਅ ਹੋ ਗਈਆਂ। ਅੱਜ ਦੇ ਨਤੀਜਿਆਂ ਤੋਂ ਬਾਅਦ ਜਾਪਾਨ ਤੇ ਦੱਖਣੀ ਕੋਰੀਆ ਨੇ ਆਖ਼ਰੀ ਚਾਰ ਵਿੱਚ ਜਗ੍ਹਾਂ ਪੱਕੀ ਕਰ ਲਈ ਜਦੋਂਕਿ ਭਾਰਤ ਤੇ ਮਲੇਸ਼ੀਆ ਪਹਿਲਾਂ ਹੀ ਸੈਮੀ ਫ਼ਾਈਨਲ ਵਿੱਚ ਪਹੁੰਚ ਗਈਆਂ ਸਨ। ਭਾਰਤ ਪਹਿਲੇ ਸਥਾਨ ਉੱਤੇ ਚੱਲ ਰਿਹਾ ਹੈ। ਸੈਮੀ ਫ਼ਾਈਨਲ ਵਿੱਚ ਪੁੱਜੀਆਂ ਚਾਰੇ ਟੀਮਾਂ ਦੀ ਲੀਗ ਰੈਂਕਿੰਗ ਹਾਲੇ ਤੈਅ ਹੋਣੀ। ਭਲਕੇ 2 ਨਵੰਬਰ ਨੂੰ ਜਲੰਧਰ ਵਿਖੇ ਲੀਗ ਸਟੇਜ ਦੇ ਆਖਰੀ ਤਿੰਨ ਮੈਚ ਚੀਨ ਤੇ ਬੰਗਲਾਦੇਸ਼, ਮਲੇਸ਼ੀਆ ਤੇ ਜਾਪਾਨ ਅਤੇ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਖੇਡੇ ਜਾਣਗੇ ਜਿਸ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਸੈਮੀ ਫ਼ਾਈਨਲ ਦੇ ਮੈਚਾਂ ਦੀ ਸਥਿਤੀ ਸਪੱਸ਼ਟ ਹੋਵੇਗੀ। ਚੀਨ ਤੇ ਬੰਗਲਾਦੇਸ਼ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋਣ ਕਾਰਨ ਪੰਜਵੀਂ ਪੁਜ਼ੀਸ਼ਨ ਲਈ 4 ਨਵੰਬਰ ਨੂੰ ਮੋਹਾਲੀ ਵਿਖੇ ਖੇਡਣਗੇ। ਟੂਰਨਾਮੈਂਟ ਵਿੱਚ ਦੋ ਜਿੱਤਾਂ ਤੇ ਇੱਕ ਡਰਾਅ ਨਾਲ ਜਾਪਾਨ ਦੀ ਟੀਮ ਅਤੇ ਦੂਜੀ ਜਿੱਤ ਨਾਲ ਦੱਖਣੀ ਕੋਰੀਆ ਦੀ ਟੀਮ ਅੱਜ ਸੈਮੀ ਫਾਈਨਲ ਵਿੱਚ ਪੁੱਜੀ ਜਦੋਂਕਿ ਭਾਰਤ ਤੇ ਮਲੇਸ਼ੀਆਂ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਪਹੁੰਚ ਗਏ ਸਨ।

ਖਚਾਖਚ ਦਰਸ਼ਕਾਂ ਨਾਲ ਭਰੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਪਹੁੰਚ ਚੁੱਕੀਆਂ ਭਾਰਤ ਤੇ ਮਲੇਸ਼ੀਆ ਦੀਆਂ ਟੀਮਾਂ ਵਿਚਾਲੇ ਦਿਨ ਦਾ ਤੀਜਾ ਤੇ ਆਖ਼ਰੀ ਮੈਚ ਹੋਇਆ ਜਿਸ ਵਿੱਚ ਭਾਰਤ ਨੇ ਨਾਲ ਮਲੇਸ਼ੀਆ ਨੂੰ 4-2 ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਬਾਰ ਸੀ।

ਭਾਰਤ ਵੱਲੋਂ ਅੱਜ ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟ੍ਰਿਕ ਜੜਦਿਆਂ ਤਿੰਨ ਗੋਲ ਕੀਤੇ।ਹਰਮਨਪ੍ਰੀਤ ਸਿੰਘ ਨੇ ਦੋ ਗੋਲ ਪੈਨਲਟੀ ਕਾਰਨਰ ਉਪਰ ਜਦੋਂਕਿ ਤੀਜਾ ਗੋਲ ਪੈਨਲਟੀ ਸਟੋਰਕ ਉੱਪਰ ਕੀਤਾ। ਸੁਖਜੀਤ ਸਿੰਘ ਨੇ ਇੱਕ ਬਹੁਤ ਹੀ ਖੂਬਸੂਰਤ ਫੀਲਡ ਗੋਲ ਕੀਤਾ। ਉਧਰ ਹਰਮਨਪ੍ਰੀਤ ਸਿੰਘ ਦੇ ਟੂਰਨਾਮੈਂਟ ਵਿੱਚ ਕੁੱਲ ਅੱਠ ਗੋਲ ਹੋ ਗਏ ਅਤੇ ਉਹ ਟਾਪ ਸਕੋਰਰ ਚੱਲ ਰਿਹਾ ਹੈ। ਮਲੇਸ਼ੀਆ ਵੱਲੋਂ ਅਖੀਮਉੱਲਾ ਤੇ ਸ਼ੈਲੋ ਸਿਲਵੇਰੀਅਸ ਨੇ ਗੋਲ ਕੀਤੇ।

ਦਿਨ ਦਾ ਦੂਜਾ ਮੈਚ ਜਾਪਾਨ ਤੇ ਚੀਨ ਵਿਚਾਲੇ 2-2 ਨਾਲ ਡਰਾਅ ਰਿਹਾ।ਇਹ ਮੈਚ ਬਹੁਤ ਰੋਮਾਂਚਕ ਅਤੇ ਉਤਰਾਅ-ਚੜ੍ਹਾਅ ਵਾਲਾ ਰਿਹਾ। ਚੀਨ ਨੇ ਜਿਆਂਲਾਗ ਦੇ ਗੋਲ ਨਾਲ ਪਹਿਲਾਂ ਗੋਲ ਕਰਕੇ ਲੀਡ ਲੈ ਲਈ ਜੋ ਤਿੰਨ ਕੁਆਰਟਰ ਤੱਕ ਕਾਇਮ ਰਹੀ। ਚੌਥੇ ਕੁਆਰਟਰ ਵਿੱਚ ਜਾਪਾਨ ਨੇ ਵਾਪਸੀ ਕਰਦਿਆਂ ਦੋ ਗੋਲ ਕਰਕੇ ਇੱਕ ਵਾਰ ਲੀਡ ਲੈ ਲਈ। ਇਹ ਗੋਲ ਰੇਕੀ ਫੁਜੀਸ਼ੀਮਾ ਤੇ ਯੁਮਾ ਨੁਗਾਈ ਨੇ ਕੀਤੇ। ਚੀਨ ਨੇ ਆਖ਼ਰੀ ਮਿੰਟ ਵਿੱਚ ਮੈਚ ਸਮਾਪਤੀ ਤੋਂ ਤਿੰਨ ਸਕਿੰਟ ਪਹਿਲਾਂ ਪੈਨਲਟੀ ਕਾਰਨਰ ਉੱਪਰ ਬੇਨਹਾਈ ਚੇਨ ਦੇ ਗੋਲ ਨਾਲ 2-2 ਦੀ ਬਰਾਬਰੀ ਕਰ ਲਈ। ਇਸ ਡਰਾਅ ਦੇ ਨਾਲ ਚੀਨ ਦੀ ਟੀਮ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।

ਦਿਨ ਦਾ ਪਹਿਲਾ ਮੈਚ ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੀਆਂ ਵਿਚਾਲੇ ਖੇਡਿਆ ਗਿਆ।ਦੱਖਣੀ ਕੋਰੀਆ ਨੇ 5-0 ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਦੀ ਦੂਜੀ ਜਿੱਤ ਨਾਲ ਸੈਮੀ ਫਾਈਨਲ ਦੀ ਟਿਕਟ ਕਟਾਈ। ਅੱਧੇ ਸਮੇਂ ਤੱਕ ਜੇਤੂ ਟੀਮ 2-0 ਨਾਲ ਅੱਗੇ ਸੀ।ਬੰਗਲਾਦੇਸ਼ ਦੀ ਵੀ ਇਹ ਲਗਾਤਾਰ ਚੌਥੀ ਹਾਰ ਸੀ। ਇਸ ਹਾਰ ਦੇ ਨਾਲ ਬੰਗਲਾਦੇਸ਼ ਦੀ ਟੀਮ ਵੀ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਦੱਖਣੀ ਕੋਰੀਆ ਵੱਲੋਂ ਅੱਜ ਡੇਨ ਸੁਨ ਨੇ ਤਿੰਨ ਅਤੇ ਜੁਨਸਿਓਂਗ ਜਿਓਂਗ ਨੇ ਦੋ ਗੋਲ ਕੀਤੇ।

Rice Price Hike: अब चावल पर महंगाई की मार; घरेलू सप्लाई की चिंता से 1 साल के उच्चतम स्तर पर पहुंचे दाम
Breaking: Mayor Vaneet Dhir ने दी विकास कार्यों की सौगात; हाई मास्ट लाइटों का किया उद्घाटन
Jalandhar: हरा-भरा और स्वच्छ जालंधर बनाने में जनभागीदारी जरूरी: वनीत धीर
भाजपा सरकार किसानों के विरुद्ध काले कानून लाने में आगे थी, लेकिन युवाओं को ड्रग्स से बचाने के लिए कानून बनाने पर चुप है: हरपाल सिंह चीमा
खडूर साहिब में CM मान ने जारी की ‘मुख्यमंत्री मावां धीयां सत्कार योजना’ की अगली किश्त
Share This Article
Facebook Whatsapp Whatsapp Telegram Email Print
Previous Article ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅੰਤਰਰਾਸ਼ਟਰੀ ਰੰਗਤ ਦੇ ਰਹੇ ਸ਼ਾਨਦਾਰ ਫੂਡ ਕੋਰਟ ਤੇ ਵਿਸ਼ਾਲ ਐਲ.ਈ.ਡੀ. ਸਕਰੀਨਾਂ
Next Article एक ओर विधायक ने दिया इस्तीफ़ा
Leave a Comment

Leave a Reply Cancel reply

Your email address will not be published. Required fields are marked *

एक ओर विधायक ने दिया इस्तीफ़ा
Breaking
ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅੰਤਰਰਾਸ਼ਟਰੀ ਰੰਗਤ ਦੇ ਰਹੇ ਸ਼ਾਨਦਾਰ ਫੂਡ ਕੋਰਟ ਤੇ ਵਿਸ਼ਾਲ ਐਲ.ਈ.ਡੀ. ਸਕਰੀਨਾਂ
Jalandhar
ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ ਪਰਗਟ ਸਿੰਘ,
Punjab
ਪੰਜਾਬ ਕਾਂਗਰਸ ਨੇ 2027 ਦੀਆਂ ਚੋਣਾਂ ਲਈ ਵਿੱਢੀ ਤਿਆਰੀ,
Breaking Punjab
आप को चुनाव से पहले लगा बड़ा झटका, उम्मीदवारों की सूची जारी होने के एक दिन बाद दो विधायकों का इस्तीफा
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?