By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਲੋਹੀਆਂ–ਜਕੋਪੁਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • Advertise
  • Advertise
Major Times > News > Jalandhar > ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਲੋਹੀਆਂ–ਜਕੋਪੁਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ
Jalandhar

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਲੋਹੀਆਂ–ਜਕੋਪੁਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ

ਇਸ ਉਪਰਾਲੇ ਦਾ ਮਕਸਦ ਰਸਤੇ ਨੂੰ ਆਵਾਜਾਈ ਯੋਗ ਬਣਾਉਣਾ

Varesh Neelkanth
Last updated: September 30, 2026 11:26 pm
Varesh Neelkanth
4 minutes ago
Share
SHARE

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਲੋਹੀਆਂ–ਜਕੋਪੁਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ

ਜਲੰਧਰ/ਸ਼ਾਹਕੋਟ, Major Times

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ‘ਆਪ’ ਆਗੂ ਪਾਲਾ ਜਲਾਲਪੁਰ ਨੇ ਸਾਂਝੇ ਤੌਰ ‘ਤੇ ਲੋਹੀਆਂ ਤੋਂ ਜਕੋਪੁਰ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਇਹ ਸੜਕ ਹੜ੍ਹਾਂ ਦੌਰਾਨ ਨੁਕਸਾਨੀ ਗਈ ਸੀ, ਜਿਸ ਕਾਰਨ ਲੋਕਾਂ ਨੂੰ ਇੱਥੋਂ ਲੰਘਣਾ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ। ਅੱਜ ਦੁਪਿਹਰ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਇੰਚਾਰਜ ਪਾਲਾ ਜਲਾਲਪੁਰ ਦੀ ਅਗਵਾਈ ਹੇਠ ਮਿੱਟੀ ਦੀਆਂ ਟਰਾਲੀਆਂ, ਕਰਾਹੇ ਅਤੇ ਜੇ.ਸੀ.ਬੀ. ਨਾਲ ਕੰਮ ਦੀ ਸ਼ੁਰੂਆਤ ਕੀਤੀ ਗਈ। ਕੰਗ ਖੁਰਦ ਵਿੱਚ ਹੋਏ ਇਕੱਠ ਦੌਰਾਨ ਆਲੇ-ਦੁਆਲੇ ਦੇ ਲਗਭਗ 20 ਪਿੰਡਾਂ ਤੋਂ ਪੰਚ-ਸਰਪੰਚ ਤੇ ਹੋਰ ਮੋਹਤਬਰ ਲੋਕ ਪਹੁੰਚੇ ਹੋਏ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਜਿੱਥੋਂ ਸੜਕ ਜ਼ਿਆਦਾ ਖਰਾਬ ਹੈ ਉੱਥੇ ਗਟਕਾ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕੰਮ ਆਉਂਦੇ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ।

ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਰਸਤੇ ਨੂੰ ਆਵਾਜਾਈ ਯੋਗ ਬਣਾਉਣਾ ਹੈ, ਤਾਂ ਜੋ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਢੋਆ-ਢੁਆਈ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਸੜਕ ਦੇ ਆਵਾਜਾਈ ਯੋਗ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਢੋਆ-ਢੁਆਈ ਵਿੱਚ ਸਹੂਲਤ ਮਿਲੇਗੀ। ਇਸ ਮੌਕੇ ਹਲਕਾ ਇੰਚਾਰਜ ਪਾਲਾ ਜਲਾਲਪੁਰ ਵੀ ਮੌਕੇ ’ਤੇ ਮੌਜੂਦ ਰਹੇ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸੇ ਦੌਰਾਨ ਧੁੱਸੀ ਬੰਨ੍ਹ ‘ਤੇ ਬਨਣ ਵਾਲੀ ਸੜਕ ਦਾ ਜ਼ਾਇਜ਼ਾ ਲੈਂਦਿਆਂ ਮੰਡਾਲਾ ਛੰਨਾ ਵਿੱਚ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਇਲਾਕਾ ਅਜਿਹਾ ਹੈ, ਜਿੱਥੇ ਥੋੜ੍ਹੇ ਸਮੇਂ ਬਾਅਦ ਹੜ੍ਹਾਂ ਦੀ ਮਾਰ ਪੈਂਦੀ ਰਹਿੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹੜ੍ਹ ਆਉਣ ਤੇ ਹੀ ਪ੍ਰਬੰਧ ਕਰਨ ਦੀ ਬਜਾਏ ਇਸਦੀ ਪਹਿਲਾਂ ਹੀ ਤਿਆਰੀ ਰੱਖਣ ਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ‘ਤੇ ਲਗਾਤਾਰ ਪਹਿਰੇਦਾਰੀ ਦੀ ਲੋੜ ‘ਤੇ ਜ਼ੋਰ ਦਿੱਤਾ। ਸੰਤ ਸੀਚੇਵਾਲ ਨੇ ਕਿਹਾ ਕਿ ਮੰਡਾਲਾ ਛੰਨਾ ਦੇ ਸੰਵੇਦਨਸ਼ੀਲ ਬੰਨ੍ਹ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ 18 ਕਰੋੜ ਦੀ ਲਾਗਤ ਨਾਲ ਪੱਥਰ ਲਗਾਏ ਗਏ ਹਨ।

Jalandhar Kidnapping Case: बस्ती बावा खेल से किडनैप हुआ 4 साल का मासूम सुरक्षित बरामद; ₹1 लाख में सौदेबाजी करने वाला ड्राइवर गिरफ्तार
Excise Department की बड़ी कार्रवाई: J.P. हॉस्पिटैलिटी में पकड़ी गई अवैध शराब!
Jalandhar देहाती पुलिस का करतारपुर सब-डिवीजन में बड़ा एक्शन; 5 FIR दर्ज कर 20 आरोपी गिरफ्तार
जलंधर में 500 ड्रोनों के जरिए आसमान में जीवंत हुआ श्री गुरु रविदास जी का संदेश: लायलपुर खालसा कॉलेज में आयोजित हुआ भव्य शो
‘VOTE चोरी’ के खिलाफ कांग्रेस का देशव्यापी हल्लाबोल; केंद्र पर लोकतंत्र से खिलवाड़ का आरोप
Share This Article
Facebook Whatsapp Whatsapp Telegram Email Print
Previous Article ਅਮਿਤ ਸ਼ਾਹ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਹੋਏ ਨਤਮਸਤਕ, ਸੁਰੱਖਿਆ ਦੇ ਰਹੇ ਸਖ਼ਤ ਇੰਤਜ਼ਾਮ
Leave a Comment

Leave a Reply Cancel reply

Your email address will not be published. Required fields are marked *

31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਮਿਤ ਸ਼ਾਹ ਦਾ ਐਲਾਨ
Breaking Punjab
केंद्रीय गृह मंत्री अमित शाह का AAP सरकार पर सीधा हमला; बोले- ‘2027 में भाजपा जीती तो 31 दिसंबर 2029 से पहले पंजाब को नशा मुक्त करेंगे’
Breaking Jalandhar
Jalandhar North के विकास पर AAP-कांग्रेस आमने-सामने; मेयर वनीत धीर का बावा हैनरी पर हमला, बोले- ‘धरना देना है तो अपने नेता के दफ्तर बाहर दें’
Breaking Jalandhar
Live Show के दौरान पंजाबी रेडियो स्टेशन पर अंधाधुंध फायरिंग, $50 लाख की मांगी थी रंगदारी
Breaking
1 अक्टूबर 2026 से लागू होंगे ये 4 बड़े नियम; एलपीजी सब्सिडी, एफडी ब्याज दरों और..
Breaking Jalandhar Punjab
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?