By using this site, you agree to the Privacy Policy and Terms of Use.
Accept
Major TimesMajor TimesMajor Times
  • Home
  • Breaking
  • India
  • Punjab
  • Politics
  • Jalandhar
  • Crime
Reading: ਪੰਜਾਬ ਚੋਣਾਂ 2027: ਅਕਾਲੀ ਦਲ ਤੇ ਭਾਜਪਾ ਮੁੜ ਇਕੱਠੇ, ਗਠਜੋੜ ਦਾ ਐਲਾਨ;
Share
Notification Show More
Font ResizerAa
Major TimesMajor Times
Font ResizerAa
  • Breaking
  • India
  • Punjab
  • Jalandhar
  • Politics
  • Crime
  • Home
  • Breaking
  • India
  • Punjab
  • Politics
  • Jalandhar
  • Crime
Have an existing account? Sign In
Follow US
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Major Times > Punjab > ਪੰਜਾਬ ਚੋਣਾਂ 2027: ਅਕਾਲੀ ਦਲ ਤੇ ਭਾਜਪਾ ਮੁੜ ਇਕੱਠੇ, ਗਠਜੋੜ ਦਾ ਐਲਾਨ;
PunjabBreaking

ਪੰਜਾਬ ਚੋਣਾਂ 2027: ਅਕਾਲੀ ਦਲ ਤੇ ਭਾਜਪਾ ਮੁੜ ਇਕੱਠੇ, ਗਠਜੋੜ ਦਾ ਐਲਾਨ;

ਸੀਟਾਂ ਦੀ ਵੰਡ ਬਾਰੇ ਕੀ ਬਣੀ ਸਹਿਮਤੀ?

Varesh Neelkanth
Last updated: November 24, 2026 11:52 pm
Varesh Neelkanth
25 minutes ago
Share
SHARE
Highlights
  • ਪ੍ਰਕਾਸ਼ ਸਿੰਘ ਬਾਦਲ ਅਤੇ ਵਾਜਪਾਈ ਦੇ ਰਿਸ਼ਤਿਆਂ ਦਾ ਕੀਤਾ ਜ਼ਿਕਰ

 CM ਚਿਹਰੇ ਨੂੰ ਲੈ ਕੇ ਅਮਿਤ ਸ਼ਾਹ ਨੇ ਦਿੱਤਾ ਵੱਡਾ ਸੰਕੇਤ

Major Times Beuro

Contents
  •  CM ਚਿਹਰੇ ਨੂੰ ਲੈ ਕੇ ਅਮਿਤ ਸ਼ਾਹ ਨੇ ਦਿੱਤਾ ਵੱਡਾ ਸੰਕੇਤ
    • ਅਕਾਲੀ ਦਲ ਹੋਵੇਗਾ ਗਠਜੋੜ ਦਾ ਵੱਡਾ ਭਰਾ
    • ਸੀਟਾਂ ਦੀ ਵੰਡ ਬਾਰੇ ਕੀ ਬਣੀ ਸਹਿਮਤੀ?
    • ਪ੍ਰਕਾਸ਼ ਸਿੰਘ ਬਾਦਲ ਅਤੇ ਵਾਜਪਾਈ ਦੇ ਰਿਸ਼ਤਿਆਂ ਦਾ ਕੀਤਾ ਜ਼ਿਕਰ
    • ਕੌਣ-ਕੌਣ ਆਗੂ ਰਹੇ ਮੌਜੂਦ?

ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਹੱਥ ਮਿਲਾਉਂਦਿਆਂ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿਖੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਹੋਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੋਵਾਂ ਪਾਰਟੀਆਂ ਨੇ ਗਠਜੋੜ ਦੀ ਪੁਸ਼ਟੀ ਕੀਤੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਐਨਡੀਏ ਦਾ ਪੁਰਾਣਾ ਅਤੇ ਅਹਿਮ ਸਾਥੀ ਰਿਹਾ ਹੈ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਆਗੂਆਂ ਦਾ ਐਨਡੀਏ ਵਿੱਚ ਵਾਪਸੀ ‘ਤੇ ਸਵਾਗਤ ਕੀਤਾ।

ਅਕਾਲੀ ਦਲ ਹੋਵੇਗਾ ਗਠਜੋੜ ਦਾ ਵੱਡਾ ਭਰਾ

ਪ੍ਰੈੱਸ ਕਾਨਫਰੰਸ ਦੌਰਾਨ ਅਮਿਤ ਸ਼ਾਹ ਨੇ ਗਠਜੋੜ ਵਿੱਚ ਅਕਾਲੀ ਦਲ ਦੀ ਭੂਮਿਕਾ ਬਾਰੇ ਅਹਿਮ ਗੱਲ ਆਖੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਵਿੱਚ ਰਹੇਗਾ ਅਤੇ ਵੱਡੇ ਭਰਾ ਦੀ ਹੀ ਮੁੱਖ ਮੰਤਰੀ ਦੀ ਕੁਰਸੀ ਹੁੰਦੀ ਹੈ। ਇਸ ਬਿਆਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਇੱਕ ਵੱਡੇ ਸਿਆਸੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਸੀਟਾਂ ਦੀ ਵੰਡ ਬਾਰੇ ਕੀ ਬਣੀ ਸਹਿਮਤੀ?

ਗਠਜੋੜ ਦੇ ਐਲਾਨ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਦੋਵਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਹੈ। ਹਾਲਾਂਕਿ ਪ੍ਰੈੱਸ ਕਾਨਫਰੰਸ ਵਿੱਚ ਸੀਟਾਂ ਦੀ ਗਿਣਤੀ ਜਾਂ ਹਿੱਸੇਦਾਰੀ ਬਾਰੇ ਕੋਈ ਸਪੱਸ਼ਟ ਫਾਰਮੂਲਾ ਸਾਹਮਣੇ ਨਹੀਂ ਆਇਆ। ਇਸ ਸਬੰਧੀ ਅਗਲੇ ਦਿਨਾਂ ਵਿੱਚ ਦੋਵਾਂ ਪਾਰਟੀਆਂ ਵਿਚਕਾਰ ਗੱਲਬਾਤ ਹੋਣ ਦੀ ਸੰਭਾਵਨਾ ਹੈ।

ਪ੍ਰਕਾਸ਼ ਸਿੰਘ ਬਾਦਲ ਅਤੇ ਵਾਜਪਾਈ ਦੇ ਰਿਸ਼ਤਿਆਂ ਦਾ ਕੀਤਾ ਜ਼ਿਕਰ

ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪੁਰਾਣੇ ਸਬੰਧਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਵਿਚਕਾਰ ਮਜ਼ਬੂਤ ਰਿਸ਼ਤਾ ਸੀ ਅਤੇ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਵੀ ਲੰਬੇ ਸਮੇਂ ਤੱਕ ਮਜ਼ਬੂਤ ਰਹੀ ਹੈ।

ਕੌਣ-ਕੌਣ ਆਗੂ ਰਹੇ ਮੌਜੂਦ?

ਇਸ ਅਹਿਮ ਪ੍ਰੈੱਸ ਕਾਨਫਰੰਸ ਵਿੱਚ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਹੋਏ। ਉੱਥੇ ਹੀ ਭਾਜਪਾ ਵੱਲੋਂ ਅਮਿਤ ਸ਼ਾਹ, ਕੌਮੀ ਪ੍ਰਧਾਨ ਨਿਤਿਨ ਨਬੀਨ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਮੌਜੂਦ ਰਹੇ।

ਹੁਣ ਇਸ ਨਵੇਂ ਸਿਆਸੀ ਸਮੀਕਰਨ ਤੋਂ ਬਾਅਦ ਪੰਜਾਬ ਦੀਆਂ 2027 ਦੀਆਂ ਚੋਣਾਂ ਹੋਰ ਵੀ ਦਿਲਚਸਪ ਹੋਣ ਦੀ ਉਮੀਦ ਹੈ। ਦੋਵਾਂ ਪਾਰਟੀਆਂ ਦੀ ਸੀਟਾਂ ਦੀ ਵੰਡ ਅਤੇ ਚੋਣ ਰਣਨੀਤੀ ‘ਤੇ ਅਗਲਾ ਫੈਸਲਾ ਸਿਆਸੀ ਤੌਰ ‘ਤੇ ਕਾਫ਼ੀ ਅਹਿਮ ਰਹੇਗਾ।

ਗੁਰਿੰਦਰਵੀਰ ਸਿੰਘ ਨੇ ਏਸ਼ੀਆ ’ਚ ਲਹਿਰਾਇਆ ਤਿਰੰਗਾ, ਪੰਜਾਬ ਦਾ ਨਾਮ ਕੀਤਾ ਰੌਸ਼ਨ
दुकान में लगी भीषण आग, लाखों का सामान जलकर राख
Punjab Policy & Governance: पंजाब में 17 सितंबर से शुरू होगा ‘स्वच्छता ही सेवा-2026’ अभियान
पंजाब सरकार का कर्मचारियों को बड़ा तोहफा; DA में 8 फीसदी की बढ़ोतरी
नितिन कोहली बोले, जनता का विश्वास हमारी ताकत, जालंधर सेंट्रल में बड़े अंतर से जीत दर्ज करने के लिए करेंगे मेहनत
Share This Article
Facebook Whatsapp Whatsapp Telegram Email Print
Previous Article दुकान में लगी भीषण आग, लाखों का सामान जलकर राख
Next Article ਅਕਾਲੀ ਭਾਜਪਾ ਗਠਬੰਧਨ ਪੰਜਾਬ ਲਈ ਹਿੱਤਕਾਰੀ ਕਦਮ-ਕਿੰਗ ਹੈਰੀ
Leave a Comment

Leave a Reply Cancel reply

Your email address will not be published. Required fields are marked *

ਅਕਾਲੀ ਭਾਜਪਾ ਗਠਬੰਧਨ ਪੰਜਾਬ ਲਈ ਹਿੱਤਕਾਰੀ ਕਦਮ-ਕਿੰਗ ਹੈਰੀ
Jalandhar
पॉश इलाके मास्टर तारा सिंह नगर में सरेआम बाइक चुराकर चोर फरार 
Breaking
भाजपा अकाली दल का गठबंधन
Breaking
अयोध्या से जनकपुर पहुंची पहली सीधी ट्रेन, 20 घंटे में पूरा हुआ सफर
Breaking
श्री गुरु नानक देव जी के 557 वें प्रकाश पर्व पर रंग-बिरंगी रोशनी से जगमगाया श्री हरिमंदिर साहिब
Breaking
- Advertisement -
itree network solutions
Major TimesMajor Times
Follow US
Major Times. All Rights Reserved.
  • About Us
  • Contact Us
  • Privacy Policy
  • Terms & Conditions
  • Disclaimer
  • DMCA Policy
  • Editorial Policy
  • Fact-Checking Policy
  • Corrections Policy
  • Grievance Redressal Policy
Welcome Back!

Sign in to your account

Username or Email Address
Password

Lost your password?