By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਲੁਧਿਆਣਾ ’ਚ ਸਤਲੁਜ ਦਾ ਪਾਣੀ ਧੁੱਸੀ ਬੰਨ੍ਹ ਤੋੜ ਕੇ ਖੇਤਾਂ ’ਚ ਆਇਆ, ਪਿੰਡਾਂ ’ਚ ਅਲਰਟ, ਘੱਗਰ ਵੀ ਉਫ਼ਾਨ ’ਤੇ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਲੁਧਿਆਣਾ ’ਚ ਸਤਲੁਜ ਦਾ ਪਾਣੀ ਧੁੱਸੀ ਬੰਨ੍ਹ ਤੋੜ ਕੇ ਖੇਤਾਂ ’ਚ ਆਇਆ, ਪਿੰਡਾਂ ’ਚ ਅਲਰਟ, ਘੱਗਰ ਵੀ ਉਫ਼ਾਨ ’ਤੇ

Punjab

ਲੁਧਿਆਣਾ ’ਚ ਸਤਲੁਜ ਦਾ ਪਾਣੀ ਧੁੱਸੀ ਬੰਨ੍ਹ ਤੋੜ ਕੇ ਖੇਤਾਂ ’ਚ ਆਇਆ, ਪਿੰਡਾਂ ’ਚ ਅਲਰਟ, ਘੱਗਰ ਵੀ ਉਫ਼ਾਨ ’ਤੇ

Major Times Editor
Last updated: September 7, 2025 5:54 am
Major Times Editor Published September 7, 2025
Share
SHARE

ਲੁਧਿਆਣਾ: 

ਭਾਖੜਾ ਡੈਮ ’ਚ ਪਾਣੀ ਦੀ ਆਮਦ ਘੱਟ ਹੋਣ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਮੈਨੇਜਮੈਂਟ ਨੇ ਇਸ ਦੇ ਦਸ ਫੁੱਟ ਤੱਕ ਖੋਲ੍ਹੇ ਫਲੱਡ ਗੇਟ ਹੁਣ ਸੱਤ ਫੁੱਟ ਕਰ ਦਿੱਤੇ ਹਨ ਪਰ ਇੱਥੋਂ ਸਤਲੁਜ ਦਰਿਆ ’ਚ ਛੱਡੇ ਜਾ ਰਹੇ ਪਾਣੀ ਨਾਲ ਹੁਣ ਲੁਧਿਆਣਾ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜ਼ਿਲ੍ਹੇ ਦੇ ਪਿੰਡ ਸਸਰਾਲੀ ’ਚ ਸਤਲੁਜ ਦਾ ਪਾਣੀ ਕਰੀਬ ਇਕ ਕਿਲੋਮੀਟਰ ਧੁੱਸੀ ਬੰਨ੍ਹ ਤੋੜਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ 200 ਫੁੱਟ ਦੀ ਦੂਰੀ ’ਤੇ ਬਣਾਏ ਗਏ ਆਰਜ਼ੀ ਧੁੱਸੀ ਬੰਨ੍ਹ ਤੋਂ ਵੀ ਅੱਗੇ ਨਿਕਲ ਗਿਆ ਹੈ। ਇਸ ਨਾਲ ਜ਼ਿਲ੍ਹੇ ਦੇ ਕਰੀਬ 12 ਪਿੰਡਾਂ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕਰਦੇ ਹੋਏ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਓਧਰ, ਵੀਰਵਾਰ ਨੂੰ ਪਟਿਆਲਾ ਦੇ ਪਿੰਡਾਂ ’ਚ ਆਇਆ ਘੱਗਰ ਦਰਿਆ ਦਾ ਪਾਣੀ ਹੁਣ ਘੱਟ ਹੋਣ ਲੱਗਾ ਹੈ ਪਰ ਸੰਗਰੂਰ ਤੇ ਮਾਨਸਾ ਜ਼ਿਲ੍ਹੇ ’ਚ ਘੱਗਰ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚਣ ਨਾਲ ਉੱਥੇ ਹੜ੍ਹ ਦਾ ਖ਼ਤਰਾ ਵਧ ਗਿਆ ਹੈ।ਸੂਬੇ ਦੇ ਹੋਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਹੋ ਰਿਹਾ ਹੈ ਪਰ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਨਹੀਂ ਹੋਈਆਂ। ਲੋਕ ਹਾਲੇ ਵੀ ਘਰਾਂ ਦੀਆਂ ਛੱਤਾਂ ਤੇ ਉੱਚੀਆਂ ਥਾਵਾਂ ’ਤੇ ਠਹਿਰ ਰਹੇ ਹਨ। ਹਾਲਾਤ ਅਜਿਹੇ ਹਨ ਕਿ ਜਿਨ੍ਹਾਂ ਘਰਾਂ ’ਚ ਪਾਣੀ ਘੱਟ ਹੋਇਆ ਹੈ , ਉੱਥੇ ਰਹਿਣਾ ਹੁਣ ਲੋਕਾਂ ਲਈ ਆਸਾਨ ਨਹੀਂ ਹੈ। ਕਿਤੇ ਘਰਾਂ ’ਚ ਗਾਰ ਭਰੀ ਹੋਈ ਹੈ ਤੇ ਕਿਤੇ ਘਰਾਂ ਦੀਆਂ ਕੰਧਾਂ ਡਿੱਗਣ ਦਾ ਖ਼ਤਰਾ ਹੈ। ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਚਾਰ ਤੋਂ ਪੰਜ ਫੁੱਟ ਪਾਣੀ ਹੋਣ ਨਾਲ ਉੱਥੇ ਰਾ

ਡੈਮਾਂ ਦੀ ਸਥਿਤੀ

ਭਾਖੜਾ ਡੈਮ : ਭਾਖੜਾ ਡੈਮ ’ਚ ਪਿਛਲੇ 24 ਘੰਟਿਆਂ ਦੌਰਾਨ ਪਾਣੀ ਦਾ ਪੱਧਰ 0.60 ਫੁੱਟ ਘੱਟ ਕੇ 1678.14 ਫੁੱਟ ’ਤੇ ਦਰਜ ਕੀਤਾ ਗਿਆ ਹੈ। ਇਸ ਸਮੇਂ ਡੈਮ ਕੁੱਲ ਸਮਰੱਥਾ ਦਾ 98 ਫ਼ੀਸਦੀ ਭਰ ਚੁੱਕਾ ਹੈ। ਡੈਮ ’ਚ ਪਾਣੀ ਦੀ ਆਮਦ 6,2481 ਕਿਊਸਕ ਰਹੀ, ਜਦਕਿ 7,4151 ਕਿਊਸਕ ਪਾਣੀ ਡਾਊਨਸਟ੍ਰੀਮ ’ਤੇ ਛੱਡਿਆ ਗਿਆ। 21 ਮਈ ਤੋਂ ਹੁਣ ਤੱਕ ਕੁੱਲ 12.42 ਅਰਬ ਕਿਊਬਿਕ ਮੀਟਰ ਪਾਣੀ ਦੀ ਆਮਦ ਹੋ ਚੁੱਕੀ ਹੈ ਜਦਕਿ 8.19 ਅਰਬ ਕਿਊਬਿਕ ਮੀਟਰ ਪਾਣੀ ਛੱਡਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 1,642.47 ਫੁੱਟ ਤੇ ਆਮਦ 34,088 ਕਿਊਸਕ ਦਰਜ ਕੀਤੀ ਗਈ ਸੀ।

ਪੌਂਗ ਡੈਮ: ਇੱਥੋਂ ਦਾ ਪਾਣੀ ਦਾ ਪੱਧਰ 0.04 ਫੁੱਟ ਘਟ ਕੇ 1394.67 ਫੁੱਟ ’ਤੇ ਪਹੁੰਚ ਗਿਆ ਹੈ। ਡੈਮ 106 ਫ਼ੀਸਦੀ ਭਰਿਆ ਹੋਇਆ ਹੈ। ਪਿਛਲੇ 24 ਘੰਟਿਆਂ ’ਚ 98,418 ਕਿਊਸਕ ਪਾਣੀ ਦੀ ਆਮਦ ਰਹੀ ਜਦਕਿ 99,673 ਕਿਊਸਕ ਪਾਣੀ ਛੱਡਿਆ ਗਿਆ। 21 ਮਈ ਤੋਂ ਹੁਣ ਤੱਕ ਕੁੱਲ 12.92 ਅਰਬ ਕਿਊਬਿਕ ਮੀਟਰ ਪਾਣੀ ਦੀ ਆਮਦ ਦਰਜ ਕੀਤੀ ਗਈ ਜਦਕਿ 7.51 ਅਰਬ ਕਿਊਬਿਕ ਮੀਟਰ ਪਾਣੀ ਛੱਡਿਆ ਗਿਆ। ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 1363.23 ਫੁੱਟ ਤੇ ਆਮਦ 26975 ਕਿਊਸਕ ਰਹੀ ਸੀ।

ਰਣਜੀਤ ਸਾਗਰ ਡੈਮ : ਸ਼ਨਿਚਰਵਾਰ ਨੂੰ ਸਵੇਰੇ ਛੇ ਵਜੇ ਦਰਜ ਅੰਕੜਿਆਂ ਦੇ ਮੁਤਾਬਕ ਇਸ ਦਾ ਪਾਣੀ ਦਾ ਪੱਧਰ 1.02 ਮੀਟਰ ਘੱਟ ਕੇ 525.37 ਮੀਟਰ ’ਤੇ ਪਹੁੰਚ ਗਿਆ ਹੈ। ਡੈਮ ’ਚ ਪਾਣੀ ਦੀ ਆਮਦ 36,923 ਕਿਊਸਕ ਰਹੀ। ਜਦਕਿ 70,534 ਕਿਊਸਕ ਪਾਣੀ ਡਾਊਨਸਟ੍ਰੀਮ ’ਤੇ ਛੱਡਿਆ ਗਿਆ। ਇਸ ਤੋਂ ਇਲਾਵਾ 4,417 ਕਿਊਸਕ ਪਾਣੀ ਡਾਇਵਰਜ਼ਨ ’ਚ ਗਿਆ। ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 501.65 ਮੀਟਰ ਤੇ ਆਮਦ 10140 ਕਿਊਸਕ ਦਰਜ ਕੀਤੀ ਗਈ ਸੀ•। ਹਤ ਤੇ ਬਚਾਅ ਕਾਰਜ ਜਾਰੀ ਹਨ। ਇਸ ਲਈ ਸਥਾਨਕ ਪ੍ਰਸ਼ਾਸਨ ਤੋਂ ਇਲਾਵਾ ਫ਼ੌਜ, ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀ ਵੀ ਮਦਦ ਲਈ ਜਾ ਰਹੀ ਹੈ।

ਲੁਧਿਆਣਾ ਵਿੱਚ ਟਰੱਕ ਟਰਾਂਸਫਾਰਮਰ ਨਾਲ ਟਕਰਾਇਆ, ਪੇਂਟ ਨਾਲ ਭਰੀ ਗੱਡੀ ਵਿੱਚ ਵੱਡਾ ਧਮਾਕਾ

ਤਰਨਤਾਰਨ ਜ਼ਿਮਨੀ ਚੋਣ ਲਈ AAP ਉਮੀਦਵਾਰ ਦਾ ਐਲਾਨ, CM ਭਗਵੰਤ ਮਾਨ ਨੇ ਕੀਤਾ ਐਲਾਨ

ਤਰਨਤਾਨਰ ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ,

ਰੋਡਵੇਜ਼-ਪਨਬੱਸ ਦੀ ਹੜਤਾਲ ਖ਼ਤਮ, ਯਾਤਰੀਆਂ ਨੇ ਲਈ ਸੁੱਖ ਦਾ ਸਾਹ

ਕਰਿਆਨੇ ਦੀ ਦੁਕਾਨ ਕਰਦੇ ਵਿਅਕਤੀ ਨੂੰ ਗੋਲ਼ੀ ਮਾਰਨ ਵਾਲਾ ਸ਼ੂਟਰ ਮੁਕਾਬਲੇ ’ਚ ਢੇਰ, ਇੰਸਪੈਕਟਰ ਤੇ ਗੰਨਮੈਨ ਜ਼ਖ਼ਮੀ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?